ਤਰਨਤਾਰਨ : ਬੀ.ਐੱਸ.ਐੱਫ. ਵਲੋਂ 10 ਕਰੋੜ ਦੀ ਹੈਰੋਇਨ ਬਰਾਮਦ
Wednesday, Oct 02, 2019 - 12:02 PM (IST)

ਤਰਨਤਾਰਨ (ਰਮਨ) : ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਚੌਕੀ ਭਰੋਪਾਲ 'ਚ ਅੱਜ ਬੀ.ਐੱਸ.ਐੱਫ. ਦੀ 138 ਬਟਾਲੀਅਨ ਵਲੋਂ ਦੋ ਕਿੱਲੋ ਹੈਰੋਇਨ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੀ ਕੌਮਾਂਤਰੀ ਕੀਮਤ 10 ਕਰੋੜ ਰੁਪਏ ਦੱਸੀ ਜਾ ਰਹੀ ਹੈ। ਹੈਰੋਇਨ ਬਰਾਮਦ ਹੋਣ ਤੋਂ ਬਾਅਦ ਲਗਾਤਾਰ ਬੀ.ਐੱਸ.ਐੱਫ. ਵਲੋਂ ਪੂਰੇ ਇਲਾਕੇ 'ਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਵੀ ਇਥੋ ਬੀ.ਐੱਸ.ਐੱਫ ਵਲੋਂ 2 ਕਿੱਲੋ ਹੈਰੋਇਨ ਬਰਾਮਦ ਫੜੀ ਜਾ ਚੁੱਕੀ ਹੈ।