ਘਰ ਹੋਣੀਆਂ ਸੀ ਸ਼ਗਨ ਦੀਆਂ ਰਸਮਾਂ ਪਰ ਵਿੱਛ ਗਏ ਸੱਥਰ
Friday, Feb 14, 2020 - 01:52 PM (IST)

ਤਰਨਤਾਰਨ (ਰਮਨ) : ਅੰਮ੍ਰਿਤਸਰ-ਬਠਿੰਡਾ ਕੌਮੀ ਸ਼ਾਹ ਮਾਰਗ ਨੰਬਰ 54 'ਤੇ ਕਸਬਾ ਬੰਡਾਲਾ ਨੇੜੇ ਵੀਰਵਾਰ ਦੇਰ ਰਾਤ ਵਾਪਰੇ ਹਾਦਸੇ 'ਚ ਜ਼ਖਮੀ ਹੋਏ ਤੀਜੇ ਨੌਜਵਾਨ ਦੀ ਵੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਸ ਹਾਦਸੇ 'ਚ ਦੋ ਨੌਜਵਾਨਾਂ ਜਗਮੀਤ ਸਿੰਘ ਜੱਗਾ ਤੇ ਗੁਰਪਿੰਦਰ ਸਿੰਘ ਸ਼ੈਂਪੀ ਦੀ ਪਹਿਲਾਂ ਹੀ ਮੌਤ ਗਈ ਹੈ ਜਦਕਿ ਤੀਜੇ ਨੌਜਵਾਨ ਹਰਕੰਵਲ ਸ਼ੇਰ ਸਿੰਘ ਪੁੱਤਰ ਜਸਵਿੰਦਰ ਸਿੰਘ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਉਹ ਪੱਟੀ ਦੇ ਪਿੰਡ ਨੱਥੂ ਚੱਕ ਦਾ ਰਹਿਣਾ ਵਾਲਾ ਸੀ ਤੇ ਪੱਟੀ ਬਲਾਕ ਸੰਮਤੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਸਿੱਧੂ ਦਾ ਭਤੀਜਾ ਸੀ। ਅੱਜ ਹੀ ਘਰ 'ਚ ਵਿਆਹ-ਸ਼ਗਨ ਦੀਆਂ ਰਸਮਾਂ ਹੋਣੀਆਂ ਸਨ। ਪੋਸਟਮਾਰਟਮ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਪਿੰਡ ਨੱਥੂ ਚੱਕ ਵਿਖੇ ਹੋਵੇਗਾ। ਮ੍ਰਿਤਕ ਆਪਣੇ ਪਿੱਛੇ ਪਤਨੀ ਅਮਨਦੀਪ ਕੌਰ ਤੇ ਇਕ ਲੜਕਾ ਛੱਡ ਗਿਆ।
ਇਥੇ ਦੱਸ ਦੇਈਏ ਕਿ ਪੱਟੀ ਤੋਂ ਦੋਵੇ ਦੋਸਤ ਦੁਬਈ ਤੋਂ ਆਏ ਦੋਸਤ ਜਗਮੀਤ ਸਿੰਘ ਜੱਗਾ ਨੂੰ ਹਵਾਈ ਅੱਡੇ ਤੋਂ ਲੈਣ ਗਏ ਸਨ ਕਿ ਰਸਤੇ 'ਚ ਉਨ੍ਹਾਂ ਦੀ ਗੱਡੀ ਹਾਦਸਾਗ੍ਰਸਤ ਹੋ ਗਈ, ਜਿਸ ਕਾਰਨ ਤਿੰਨਾਂ ਦੀ ਮੌਤ ਹੋ ਗਈ।