ਸ਼ਰਮਨਾਕ : ਮਹਿਲਾ ਮੰਡਲ ਇੰਚਾਰਜ ਨੇ ਦਾਜ ਦਾ ਮਸਲਾ ਸੁਲਝਾਉਣ ਲਈ ਮੰਗੇ 7 ਲੱਖ

Sunday, Sep 29, 2019 - 04:56 PM (IST)

ਸ਼ਰਮਨਾਕ : ਮਹਿਲਾ ਮੰਡਲ ਇੰਚਾਰਜ ਨੇ ਦਾਜ ਦਾ ਮਸਲਾ ਸੁਲਝਾਉਣ ਲਈ ਮੰਗੇ 7 ਲੱਖ

ਤਰਨਤਾਰਨ (ਬਿਊਰੋ) : ਨਵੀਂ ਵਿਆਹੀ ਕੁੜੀ ਦੇ ਕਈ ਸੁਪਨੇ ਹੁੰਦੇ ਹਨ। ਪਰ ਸਾਡੇ ਸਮਾਜ 'ਚ ਅਜੇ ਵੀ ਕਈ ਦਾਜ ਦੇ ਭੁੱਖੇ ਨੇ ਜੋ ਸਭ ਕੁਝ ਮਿਲਣ ਤੋਂ ਬਾਅਦ ਵੀ ਭੁੱਖੇ ਦੇ ਭੁੱਖੇ ਰਹਿੰਦੇ ਹਨ। ਅਜਿਹਾ ਹੀ ਇਕ ਮਾਮਲਾ ਤਰਨਤਾਰਨ ਦੇ ਪਿੰਡ ਨੌਰੰਗਾਬਾਦ ਦਾ ਸਾਹਮਣੇ ਆਇਆ, ਜਿਥੇ ਇਕ ਮਹਿਲਾ ਨੂੰ ਉਸਦੇ ਸੁਹਰੇ ਪਰਿਵਾਰ ਨੇ ਘਰੋਂ ਬਾਹਰ ਕੱਢ ਤਾ ਕਿਉਂਕਿ ਉਹ ਦਾਜ ਨਹੀਂ ਦੇ ਸਕੀ। ਪੀੜਤਾ ਮੁਤਾਬਕ ਉਸਦਾ ਪਤੀ ਬਾਹਰ ਰਹਿੰਦਾ ਹੈ ਤੇ ਉਸਦੀ ਨਨਾਣ ਤੇ ਸੱਸ ਉਸ ਨਾਲ ਕੁੱਟਮਾਰ ਵੀ ਕਰਦੀਆਂ ਸਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਪੀੜਤਾ ਮਦਦ ਲਈ ਮਹਿਲਾ ਮੰਡਲ ਇੰਚਾਰਜ ਨਰਿੰਦਰ ਕੌਰ ਕੋਲ ਗਈ ਤਾਂ ਉਸਨੇ ਮਾਮਲਾ ਤਾਂ ਕੀ ਸੁਲਜਾਓਣਾ ਸੀ, ਸਗੋਂ ਪੈਸਿਆਂ ਨਾਲ ਸਮਝੌਤਾ ਕਰਵਾਉਣ ਦੀ ਗੱਲ ਕੀਤੀ। ਉਸ ਨੇ ਕਿਹਾ ਕਿ ਉਹ 7 ਲੱਖ ਰੁਪਏ 'ਚ ਉਸ ਦਾ ਰਾਜੀਨਾਮਾ ਕਰਵਾ ਦੇਵੇਗੀ। ਆਪਣੀ ਧੀ ਦੀ ਮਾੜੀ ਹਾਲਤ ਦੇਖ ਉਸਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਇਨਸਾਫ ਦੀ ਗੁਹਾਰ ਲਗਾ ਰਹੀ ਹੈ।

ਇਥੇ ਵੱਡਾ ਸਵਾਲ ਤਾਂ ਮਹਿਲਾ ਮੰਡਲ ਇੰਚਾਰਜ ਨਰਿੰਦਰ ਕੌਰ 'ਤੇ ਉੱਠਦਾ ਕਿ ਉਹ ਪੈਸਿਆਂ ਦੇ ਲੈਣ ਦੇਣ 'ਤੇ ਰਾਜੀਨਾਮਾਂ ਕਰਵਾ ਰਹੀ ਹੈ। ਪੀੜਤਾ ਨੂੰ ਚਾਹੀਦਾ ਕਿ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਜਾਵੇ ਤੇ ਕੋਰਟ ਤੱਕ ਪਹੁੰਚ ਕੀਤੀ ਜਾਵੇ।  


author

Baljeet Kaur

Content Editor

Related News