ਤਰਨਤਾਰਨ: ਮੀਂਹ ਨੇ ਖੋਲ੍ਹੀ ਦਾਣਾ ਮੰਡੀ ਦੀ ਪੋਲ, ਖੁੱਲ੍ਹੇ ਆਸਮਾਨ ਹੇਠ ਰੁਲਦੀ ਫਸਲ (ਵੀਡੀਓ)
Sunday, Apr 26, 2020 - 01:27 PM (IST)
ਤਰਨਤਾਰਨ (ਵਿਜੇ ਅਰੋੜਾ): ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਪੂਰੇ ਭਾਰਤ 'ਚ ਲਾਕਡਾਊਨ ਕੀਤਾ ਗਿਆ ਹੈ। ਇਸ ਲਾਕਡਾਊਨ ਦੇ ਚੱਲਦੇ ਜਿੱਥੇ ਕਿਸਾਨਾਂ ਨੂੰ ਕਣਕਾਂ ਦੀ ਵਾਢੀ ਕਰਨ ਲਈ ਖੁੱਲ੍ਹ ਦਿੱਤੀ ਗਈ ਸੀ, ਉੱਥੇ ਹੀ ਅੱਜ ਤਰਨਤਾਰਨ ਦੀ ਦਾਣਾ ਮੰਡੀ 'ਚ ਇਸ ਪੋਲ ਖੁੱਲਦੀ ਨਜ਼ਰ ਆਈ। ਜਾਣਕਾਰੀ ਮੁਤਾਬਕ ਤਰਨਤਾਰਨ 'ਚ ਅੱਜ ਹੋਈ ਭਾਰੀ ਬਾਰਸ਼ ਦੇ ਕਾਰਨ ਦਾਣਾ ਮੰਡੀ ਦੀ ਪੋਲ ਖੁੱਲ੍ਹ ਗਈ। ਕਿਸਾਨਾਂ ਵਲੋਂ ਲਾਈਆਂ ਕਣਕ ਦੀਆਂ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈ।
ਪੰਜਾਬ ਸਰਕਾਰ ਇਸ ਵਾਰ ਪੂਰੀ ਤਰ੍ਹਾਂ ਫਸ ਗਈ ਹੈ ਇਕ ਤਾਂ ਜੋ ਪੂਰੇ ਹਿੰਦੁਸਤਾਨ 'ਚ ਕੋਰੋਨਾ ਵਾਇਰਸ ਦਾ ਖਤਰਾ ਮੰਡਰਾ ਰਿਹੈ ਹੈ ਅਤੇ ਦੂਜੇ ਪਾਸੇ ਮੌਸਮ ਖਰਾਬ ਹੋਣ ਦੇ ਚੱਲਦੇ ਮੰਡੀ 'ਚ ਲਿਆਂਦੀ ਗਈ ਨਵੀਂ ਫਸਲ ਪੂਰੀ ਤਰ੍ਹਾਂ ਨਾਲ ਗਿੱਲੀ ਹੋ ਚੁੱਕੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਮੰਡੀ ਦੇ ਪ੍ਰਤੀ ਪ੍ਰਬੰਧ ਸਹੀ ਨਹੀਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਇਸ ਵਾਰ ਨਹੀਂ ਅਜਿਹਾ ਹੋ ਰਿਹਾ ਇਹ ਹਮੇਸ਼ਾ ਤੋਂ ਹੀ ਹੁੰਦਾ ਆ ਰਿਹਾ ਹੈ। ਲਿਫਟਿੰਗ ਨਾ ਹੋਣ ਦੇ ਚੱਲਦੇ ਬੋਰੀਆਂ 'ਚ ਪਈ ਫਸਲ ਅਤੇ ਜੋ ਬਾਹਰ ਪਈ ਫਸਲ ਪੂਰੀ ਤਰ੍ਹਾਂ ਗਿੱਲੀ ਹੋ ਚੁੱਕੀ ਹੈ।