ਮਾਮਲਾ ਸਰਹੱਦ ''ਤੇ ਮਾਰੇ ਗਏ 5 ਘੁਸਪੈਠੀਆਂ ਦਾ, ਪੁਲਸ ਵਲੋਂ 4 ਮੁਲਜ਼ਮ ਗ੍ਰਿਫ਼ਤਾਰ

09/05/2020 1:32:59 PM

ਤਰਨਤਾਰਨ (ਰਮਨ) : ਪਿੰਡ ਡੱਲ ਵਿਖੇ ਪਾਕਿਸਤਾਨ ਤੋਂ ਭਾਰਤ ਅੰਦਰ ਦਾਖਲ ਹੋਣ ਵਾਲੇ 5 ਘੁੱਸਪੈਠੀਆਂ ਨੂੰ ਜਿੱਥੇ ਬੀ.ਐੱਸ.ਐੱਫ. ਨੇ ਢੇਰੀ ਕਰਦੇ ਹੋਏ ਵੱਡੀ ਗਿਣਤੀ 'ਚ ਅਸਲਾ, ਹੈਰੋਇਨ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਸਨ ਉੱਥੇ ਹੀ ਜ਼ਿਲਾ ਪੁਲਸ ਨੇ ਇਸ ਨਾਲ ਸਬੰਧਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ 22 ਅਗਸਤ ਨੂੰ ਭਾਰਤ ਅੰਦਰ ਦਾਖਲ ਹੋਏ 5 ਪਾਕਿਸਤਾਨੀ ਘੁਸਪੈਠੀਆਂ ਨੂੰ ਬੀ. ਐੱਸ. ਐੱਫ. ਵਲੋਂ ਮੌਕੇ 'ਤੇ ਹੀ ਢੇਰੀ ਕਰ ਦਿੱਤਾ ਗਿਆ ਸੀ। ਇਸ ਆਪ੍ਰੇਸ਼ਨ ਤੋਂ ਬਾਅਦ ਕੇਸ ਦੀ ਸਾਰੀ ਜਾਂਚ ਜ਼ਿਲ੍ਹਾ ਪੁਲਸ ਨੂੰ ਸੌਂਪ ਦਿੱਤੀ ਗਈ ਸੀ। 

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਹਰਚਰਨ ਸਿੰਘ ਦਾ ਦਿਹਾਂਤ

ਸਟੇਟ ਸੈੱਲ ਦੀ ਵਿਸ਼ੇਸ਼ ਟੀਮ ਵਲੋਂ ਬਰਾਮਦ ਕੀਤੇ ਗਏ ਮੋਬਾਈਲਾਂ ਦੀ ਜਾਂਚ ਕਰਨ ਉਪਰੰਤ ਇਹ ਗੱਲ ਸਾਹਮਣੇ ਆਈ ਕਿ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਡੱਲ ਨਿਵਾਸੀ ਗੁਰਬੀਰ ਸਿੰਘ ਉਰਫ ਗੋਰਾ ਪੁੱਤਰ ਸੁਬੇਗ ਸਿੰਘ ਅਤੇ ਗਰੁਬਖਸ਼ ਸਿੰਘ ਉਰਫ ਜੱਸਾ ਪੁੱਤਰ ਸਵਰਨ ਸਿੰਘ ਤੋਂ ਇਲਾਵਾ ਪਿੰਡ ਧੂੰਦਾ ਨਿਵਾਸੀ ਜੋਧਬੀਰ ਸਿੰਘ ਪੁੱਤਰ ਜਸਬੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਮੱਖਣ ਸਿੰਘ ਦੇ ਸਬੰਧ ਪਾਕਿਸਤਾਨੀ ਘੁਸਪੈਠੀਆਂ ਨਾਲ ਹੋਣੇ ਪਾਏ ਗਏ ਹਨ। ਉਕਤ ਚਾਰੇ ਦੇਸ਼ ਦਰੋਹੀਆਂ ਵਲੋਂ ਕਈ ਵਾਰ ਪਾਕਿਸਤਾਨੀ ਸਮੱਗਲਰਾਂ ਨਾਲ ਸੰਪਰਕ ਕਰਦੇ ਹੋਏ ਅਸਲਾ ਅਤੇ ਨਸ਼ੇ ਵਾਲੇ ਪਦਾਰਥਾਂ ਦੀਆਂ ਖੇਪਾਂ ਮੰਗਵਾਈਆਂ ਜਾ ਚੁੱਕੀਆਂ ਹਨ। ਜਿਸ ਦੀ ਪੁਲਸ ਜਾਂਚ ਕਰਨ 'ਚ ਜੁਟ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ 22 ਅਗਸਤ ਨੂੰ ਉਕਤ ਮਾਰੇ ਗਏ ਘੁਸਪੈਠੀਏ ਇਨ੍ਹਾਂ ਚਾਰਾਂ ਨਾਲ ਸੰਪਰਕ ਕਰਨ ਉਪਰੰਤ ਹਥਿਆਰਾਂ ਅਤੇ ਹੈਰੋਇਨ ਦੀ ਖੇਪ ਦੇਣ ਲਈ ਸਰੱਹਦ ਰਾਹੀ ਪਿੰਡ ਡੱਲ 'ਚ ਦਾਖ਼ਲ ਹੋਣ ਲਈ ਆਏ ਸਨ ਜਿਨ੍ਹਾਂ ਵਲੋਂ ਉਕਤ ਦੋਸ਼ੀਆਂ ਦੇ ਘਰ 'ਚ ਪਨਾਹ ਵੀ ਲਈ ਜਾਣੀ ਸੀ ਪਰ ਬੀ. ਐੱਸ. ਐੱਫ. ਦੇ ਹੱਥੀ ਚੜ੍ਹਨ ਨਾਲ ਉਹ ਮਾਰੇ ਗਏ।

ਇਹ ਵੀ ਪੜ੍ਹੋ :  ਵੱਡੀ ਵਾਰਦਾਤ : ਲੁਟੇਰਿਆ ਨੇ ਦਿਨ-ਦਿਹਾੜੇ ਦੁਕਾਨ 'ਚ ਦਾਖ਼ਲ ਹੋ ਵਪਾਰੀ ਨੂੰ ਗੋਲੀਆਂ ਨਾਲ ਭੁੰਨ੍ਹਿਆ

ਇਸ ਸਬੰਧੀ ਐੱਸ. ਐੱਸ. ਪੀ. ਧਰੁਮਨ ਐੱਚ. ਨਿੰਬਾਲੇ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਉਕਤ ਚਾਰਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਉਪਰੰਤ ਜਾਂਚ ਹੋਰ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਗਈ ਹੈ। ਜਿਨ੍ਹਾਂ ਦੇ ਦੇਸ਼ 'ਚ ਕਿਹੜੇ ਵਿਅਕਤੀਆਂ ਨਾਲ ਸੰਪਰਕ ਹਨ, ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਮੋਬਾਈਲ ਫੋਨ ਰਾਹੀਂ ਘੁਸਪੈਠੀਆਂ ਨਾਲ ਹੋਈਆਂ ਕਾਲਾਂ ਦੌਰਾਨ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਇਸ ਧੀ ਨੇ ਇਟਲੀ 'ਚ ਮਾਰੀਆਂ ਮੱਲ੍ਹਾਂ, ਸਥਾਨਕ ਪੁਲਸ 'ਚ ਭਰਤੀ ਹੋਣ ਵਾਲੀ ਪਹਿਲੀ ਪੰਜਾਬਣ


Baljeet Kaur

Content Editor

Related News