ਸਰਹੱਦ ਤੋਂ ਆਏ ਪਾਕਿ ਤਸਕਰ ਹੈਰੋਇਨ ਛੱਡ ਹੋਏ ਫਰਾਰ, BSF ਨੇ ਚਲਾਈ ਸਰਚ ਮੁਹਿੰਮ

10/08/2019 1:51:04 PM

ਤਰਨਤਾਰਨ (ਰਮਨ) - ਭਾਰਤ-ਪਾਕਿਸਤਾਨ ਸਰਹੱਦ ਦੇ ਅਧੀਨ ਪੈਂਦੇ ਪੀ.ਓ.ਪੀ ਡਲ 'ਤੇ ਬੀਤੀ ਦੇਰ ਰਾਤ ਬੀ.ਐੱਸ.ਐੱਫ ਵਲੋਂ 2 ਕਿਲੋ ਹੈਰੋਇਨ ਬਰਾਮਦ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ ਤੋਂ ਹੈਰੋਇਨ ਲੈ ਕੇ ਆਏ ਤਸਕਰਾਂ ਨੂੰ ਗ੍ਰਿਫਤਾਰ ਕਰਨ ਲਈ ਬੀ.ਐੱਸ.ਐੱਫ ਦੇ ਜਵਾਨਾਂ ਵਲੋਂ ਗੋਲੀਬਾਰੀ ਵੀ ਕੀਤੀ ਗਈ ਪਰ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਉਕਤ ਤਸਕਰ ਪਾਕਿਸਤਾਨ ਵਾਪਸ ਚਲੇ ਗਏ। ਜਾਣਕਾਰੀ ਅਨੁਸਾਰ ਹੈਰੋਇਨ ਬਰਾਮਦ ਹੋਣ ਮਗਰੋਂ ਬੀ.ਐੱਸ.ਐੱਫ ਦੇ ਜਵਾਨਾਂ ਵਲੋਂ ਸਰਹੱਦ 'ਤੇ ਸਰਚ ਅਭਿਆਨ ਚਲਾਇਆ ਗਿਆ ਹੈ।


rajwinder kaur

Content Editor

Related News