ਪਾਵਰਕਾਮ ਲਾਈਨਮੈਨ ਨੂੰ ਬੀਮਾਰ ਕੁੜੀ ਲਈ ਖੂਨ ਦੇਣ ਬਹਾਨੇ ਬੁਲਾਇਆ ਘਰ, ਫਿਰ ਔਰਤ ਨੇ ਵੀਡੀਓ...

Thursday, Jun 04, 2026 - 06:13 PM (IST)

ਪਾਵਰਕਾਮ ਲਾਈਨਮੈਨ ਨੂੰ ਬੀਮਾਰ ਕੁੜੀ ਲਈ ਖੂਨ ਦੇਣ ਬਹਾਨੇ ਬੁਲਾਇਆ ਘਰ, ਫਿਰ ਔਰਤ ਨੇ ਵੀਡੀਓ...

ਤਰਨਤਾਰਨ (ਰਮਨ)- ਪਾਵਰਕਾਮ ਵਿੱਚ ਤਾਇਨਾਤ ਇੱਕ ਲਾਈਨਮੈਨ ਨੂੰ ਖੂਨ ਦੀ ਲੋੜ ਦਾ ਬਹਾਨਾ ਬਣਾ ਕੇ ਘਰ ਬੁਲਾਉਣ, ਉਸ ਦੀ ਨਗਨ ਵੀਡੀਓ ਬਣਾਉਣ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਦੇ ਕੇ 72 ਹਜ਼ਾਰ ਰੁਪਏ ਤੋਂ ਵੱਧ ਦੀ ਰਕਮ ਹੜੱਪਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਪੁਲਸ ਨੇ ਇੱਕ ਔਰਤ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, 6 ਜੂਨ ਤੱਕ ਦੀ ਪੜ੍ਹੋ ਖਾਸ Update

ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਰਜਿੰਦਰ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਪਿੰਡ ਕੱਲ੍ਹਾ ਨੇ ਦੱਸਿਆ ਕਿ ਉਹ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਿੱਚ ਸਹਾਇਕ ਲਾਈਨਮੈਨ ਵਜੋਂ ਨੌਕਰੀ ਕਰਦਾ ਹੈ। ਉਸ ਨੇ ਦੱਸਿਆ ਕਿ 27 ਮਈ ਨੂੰ ਦੁਪਹਿਰ ਸਮੇਂ ਉਸ ਨੂੰ ਇੱਕ ਮੋਬਾਈਲ ਨੰਬਰ ਤੋਂ ਫੋਨ ਆਇਆ। ਫੋਨ ਕਰਨ ਵਾਲੀ ਔਰਤ ਨੇ ਆਪਣਾ ਨਾਮ ਰਾਜਵਿੰਦਰ ਕੌਰ ਦੱਸਿਆ ਅਤੇ ਕਿਹਾ ਕਿ ਉਸ ਦੀ ਧੀ ਬਿਮਾਰ ਹੈ ਅਤੇ ਉਸ ਨੂੰ ਖੂਨ ਦੀ ਲੋੜ ਹੈ। ਮਨੁੱਖਤਾ ਦੇ ਨਾਤੇ ਉਸ ਨੇ ਖੂਨ ਦੇਣ ਲਈ ਸਹਿਮਤੀ ਜਤਾਈ। ਸ਼ਿਕਾਇਤਕਰਤਾ ਅਨੁਸਾਰ ਔਰਤ ਦੇ ਕਹਿਣ 'ਤੇ ਉਹ ਤਰਨਤਾਰਨ ਪਹੁੰਚ ਗਿਆ, ਜਿੱਥੋਂ ਔਰਤ ਉਸ ਨੂੰ ਆਪਣੇ ਘਰ ਲੈ ਗਈ। ਘਰ ਪਹੁੰਚਣ ਉਪਰੰਤ ਉਸ ਨੇ ਪਹਿਲਾਂ ਪਾਣੀ ਪਿਲਾਇਆ ਅਤੇ ਫਿਰ ਬਿਮਾਰ ਧੀ ਨੂੰ ਮਿਲਾਉਣ ਦੇ ਬਹਾਨੇ ਇੱਕ ਕਮਰੇ ਵਿੱਚ ਲੈ ਗਈ ਤੇ ਅੰਦਰ ਜਾਂਦੇ ਹੀ ਉਸ ਔਰਤ ਨੇ ਦਰਵਾਜ਼ੇ ਦੀ ਕੁੰਡੀ ਲਗਾ ਲਈ। ਰਾਜਵਿੰਦਰ ਕੌਰ ਨੇ ਮੈਨੂੰ ਕੱਪੜੇ ਲਾਹੁਣ ਲਈ ਕਿਹਾ ਤੇ ਅਤੇ ਖੁਦ ਵੀ ਕੱਪੜੇ ਉਤਾਰ ਲਏ। ਇੰਨੇ ਨੂੰ ਬਾਹਰੋਂ ਕਿਸੇ ਨੇ ਦਰਵਾਜ਼ਾ, ਖੜ੍ਹਕਾਇਆ ਤਾਂ ਉਸਨੇ ਦਰਵਾਜ਼ੇ ਦੀ ਕੁੰਡੀ ਖੋਲ੍ਹ ਦਿੱਤੀ। ਇਸ ਦੌਰਾਨ ਤਿੰਨ ਨਾ-ਮਾਲੂਮ ਵਿਅਕਤੀ ਕਮਰੇ ਅੰਦਰ ਆ ਗਏ, ਜਿਨ੍ਹਾਂ ਨੇ ਆਉਂਦਿਆਂ ਹੀ ਮੇਰਾ ਪਰਸ ਅਤੇ ਮੋਬਾਈਲ ਫੋਨ ਕੱਢ ਲਿਆ ਤੇ ਮੇਰੀਆਂ ਨਗਨ ਫੋਟੋਆਂ ਖਿਚਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਿਹਾ ਕਿ ਸਾਨੂੰ ਇਕ ਲੱਖ ਰੁਪਏ ਦੇ ਨਹੀਂ ਤਾਂ ਤੇਰੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦੇਵਾਂਗੇ। ਪੀੜਤ ਨੇ ਦੋਸ਼ ਲਗਾਇਆ ਕਿ ਮੈਂ ਡਰਦੇ ਨੇ ਜੋ ਮੇਰੇ ਕੋਲ ਸੀ, ਮੈਂ ਦੇ ਦਿੱਤਾ ਅਤੇ ਮੈਨੂੰ ਆਪਣੇ ਮੋਬਾਈਲ ਤੋਂ ਪੈਸੇ ਗੂਗਲ ਪੇਅ ਕਰਨ ਲਈ ਕਿਹਾ ਤਾਂ ਮੈਂ ਕੁੱਲ 72,400 ਰੁਪਏ ਗੁਗਲ ਪੇਅ ਕਰ ਦਿੱਤੇ, ਜਿਸ ਦੇ ਬਾਵਜੂਦ ਉਹ ਸਾਰੇ ਮੈਨੂੰ ਜਾਨੋਂ ਮਾਰਨ ਦੀਆ ਧਮਕੀਆਂ ਦਿੰਦੇ ਰਹੇ ਅਤੇ ਮੇਰੇ ਮੋਟਰਸਾਈਕਲ ਦੀ ਆਰ.ਸੀ ਆਪਣੇ ਕੋਲ ਰੱਖ ਲਈ ਤੇ ਕਿਹਾ ਬਾਕੀ ਸਾਮਾਨ ਪੈਸੇ ਦੇ ਕੇ ਲੈ ਜਾਈ।

ਇਹ ਵੀ ਪੜ੍ਹੋ- ਪੰਜਾਬ 'ਚ ਛੁੱਟੀਆਂ ਦੇ ਹੁਕਮਾਂ ’ਤੇ ਫ਼ਿਰਿਆ ਪਾਣੀ: ਅਚਾਨਕ ਡਿਊਟੀਆਂ ਲਾਉਣ ’ਤੇ ਭੜਕੇ ਅਧਿਆਪਕ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਸਿਟੀ ਸੁਖਬੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਹਜਿੰਦਰ ਸਿੰਘ ਦੇ ਬਿਆਨਾਂ ਹੇਠ ਰਾਜਵਿੰਦਰ ਕੌਰ ਉਰਫ ਰਜੀ ਪਤਨੀ ਗੁਰਮੇਜ ਸਿੰਘ ਵਾਸੀ ਗੁਰੂ ਅਰਜਨ ਦੇਵ ਕਾਲੋਨੀ ਮੁਹੱਲਾ ਜਸਵੰਤ ਸਿੰਘ ਤਰਨਤਾਰਨ ਤੋਂ ਇਲਾਵਾ ਗੁਰਲਾਲ ਸਿੰਘ, ਪ੍ਰਤਾਪ ਸਿੰਘ ਬਾਠ, ਸਾਹਿਲ ਅਰੋੜਾ ਵਾਸੀਆਨ ਗੁਰੂ ਅਰਜਨ ਦੇਵ ਕਾਲੋਨੀ ਮੁਹੱਲਾ ਜਸਵੰਤ ਸਿੰਘ ਤਰਨਤਾਰਨ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰਦੇ ਹੋਏ ਇਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ: ਤੇਜ਼ ਰਫ਼ਤਾਰ ਵਾਹਨਾਂ ਨੇ ਦਰੜੀਆਂ 2 ਜ਼ਿੰਦਗੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News