ਰੇਤ ਨਾਲ ਭਰੇ ਟਿੱਪਰ ਨੇ ਸਾਈਕਲ ਸਵਾਰ ਮਜ਼ਦੂਰ ਨੂੰ ਕੁਚਲਿਆ, ਮੌਤ

Friday, Jun 05, 2026 - 02:49 PM (IST)

ਰੇਤ ਨਾਲ ਭਰੇ ਟਿੱਪਰ ਨੇ ਸਾਈਕਲ ਸਵਾਰ ਮਜ਼ਦੂਰ ਨੂੰ ਕੁਚਲਿਆ, ਮੌਤ

ਤਰਨਤਾਰਨ(ਰਮਨ)- ਸਥਾਨਕ ਸ਼ਹਿਰ ਦੇ ਗੋਇੰਦਵਾਲ ਬਾਈਪਾਸ ਨਜ਼ਦੀਕ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਉਪਰ ਆਪਣੇ ਘਰ ਪਰਤ ਰਹੇ ਸਾਈਕਲ ਸਵਾਰ ਮਜ਼ਦੂਰ ਨੂੰ ਰੇਤਾ ਨਾਲ ਭਰੇ ਟਿੱਪਰ ਵੱਲੋਂ ਕੁਚਲਣ ਨਾਲ ਉਸਦੀ ਮੌਕੇ ’ਤੇ ਹੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਹਿਚਾਣ ਨਾ ਹੋਣ ਦੇ ਚੱਲਦਿਆਂ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਵੱਲੋਂ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਵਿਖੇ 72 ਘੰਟਿਆਂ ਲਈ ਮੋਰਚਰੀ ’ਚ ਰੱਖ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ-ਪੰਜਾਬ: ਮਾਤਾ ਵੈਸ਼ਨੋ ਦੇਵੀ ਤੋਂ ਪਰਤਦਿਆਂ ਸ਼ਰਧਾਲੂਆਂ ਨਾਲ ਵਾਪਰਿਆ ਵੱਡਾ ਹਾਦਸਾ, 2 ਜਣਿਆਂ ਦੀ ਮੌਤ, 14 ਫੱਟੜ

ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਤਰਨਤਾਰਨ ਦੇ ਏ.ਐੱਸ.ਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਸ਼ਾਮ ਪੰਜਾਬ ਪੁਲਸ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਗੋਇੰਦਵਾਲ ਬਾਈਪਾਸ ਵਿਖੇ ਪੰਡੋਰੀ ਗੋਲਾ ਪੁਰਾਣੇ ਰੋਡ ਉਪਰ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ’ਚ ਬਣੇ ਕੱਟ ਦੇ ਨੇ ਨਜ਼ਦੀਕ ਇਕ ਸਾਈਕਲ ਸਵਾਰ ਵਿਅਕਤੀ ਨੂੰ ਰੇਤ ਨਾਲ ਭਰੇ ਹੋਏ ਟਿੱਪਰ ਵੱਲੋਂ ਕੁਚਲ ਦਿੱਤਾ ਗਿਆ ਹੈ। ਇਸ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਉਹ ਮੌਕੇ ’ਤੇ ਪੁਲਸ ਪਾਰਟੀ ਸਮੇਤ ਪੁੱਜੇ।

ਇਹ ਵੀ ਪੜ੍ਹੋ- ਮਜੀਠਾ ਵਿਖੇ ਬਿਕਰਮ ਮਜੀਠੀਆ ਦੇ ਹੱਕ 'ਚ ਲੱਗੇ ਹੋਰਡਿੰਗ

ਉਨ੍ਹਾਂ ਦੱਸਿਆ ਕਿ ਰੇਤ ਨਾਲ ਭਰਿਆ ਹੋਇਆ ਟਿੱਪਰ ਜੋ ਪਠਾਣਕੋਟ ਤੋਂ ਪੱਟੀ ਲਈ ਅੰਮ੍ਰਿਤਸਰ ਵਾਲੀ ਸਾਈਡ ਤੋਂ ਆ ਰਿਹਾ ਸੀ, ਜੋ ਪੁਰਾਣੇ ਪੰਡੋਰੀ ਗੋਲਾ ਰੋਡ ਦੇ ਨਜ਼ਦੀਕ ਸਾਈਕਲ ਸਵਾਰ ਵਿਅਕਤੀ ਨਾਲ ਟਕਰਾ ਗਿਆ। ਇਸ ਦੌਰਾਨ ਮੌਕੇ ’ਤੇ ਹੀ ਸਬੰਧਤ ਸਾਈਕਲ ਸਵਾਰ ਜੋ ਪੇਸ਼ੇ ਤੋਂ ਮਜ਼ਦੂਰ ਲੱਗ ਰਿਹਾ ਸੀ ਅਤੇ ਉਸ ਪਾਸ ਬਾਲਟਾ ਅਤੇ ਕਹੀ ਵੀ ਮੌਜੂਦ ਸੀ ਦੀ ਮੌਤ ਹੋ ਗਈ। ਏ. ਐੱਸ. ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਟਿੱਪਰ ਚਾਲਕ ਹਰਜੀਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਥਰੀਏਵਾਲ ਜ਼ਿਲਾ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਟਿੱਪਰ ਨੂੰ ਕਬਜ਼ੇ ਵਿਚ ਲੈਂਦੇ ਹੋਏ ਮ੍ਰਿਤਕ ਦੀ ਪਹਿਚਾਣ ਸਬੰਧੀ ਉਸ ਦੀ ਦੇਹ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, 6 ਜੂਨ ਤੱਕ ਦੀ ਪੜ੍ਹੋ ਖਾਸ Update

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News