ਪੁਲਸ ਦੀ ਗੁੰਡਾਗਰਦੀ : ਨਾਬਾਲਗ ਕੁੜੀ ਦੀ ਕੀਤੀ ਕੁੱਟਮਾਰ

Friday, Mar 29, 2019 - 04:31 PM (IST)

ਪੁਲਸ ਦੀ ਗੁੰਡਾਗਰਦੀ : ਨਾਬਾਲਗ ਕੁੜੀ ਦੀ ਕੀਤੀ ਕੁੱਟਮਾਰ

ਤਰਨਤਾਰਨ (ਵਿਜੇ ਅਰੋੜਾ) : ਤਰਨਤਾਰਨ 'ਚ ਪੁਲਸ ਦੀ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਤਰਨਤਾਨ ਦੇ ਪਿੰਡ ਤਲਵੰਡੀ 'ਚ ਪਰਿਵਾਰ ਨਾਲ ਘਰ 'ਚ ਵੜ ਕੇ ਕੁੱਟਮਾਰ ਕੀਤੀ ਗਈ ਹੈ, ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ ਕੈਮਰੇ 'ਚ ਕੈਦ ਹੋ ਗਈ। ਵੀਡੀਓ 'ਚ ਪੁਲਸ ਘਰ 'ਚ ਵੜ ਕੇ ਨਾਬਾਲਗ ਕੁੜੀ ਨਾਲ ਕੁੱਟਮਾਰ ਤੇ ਜ਼ਬਰੀ ਥਾਣੇ ਲਿਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਾਰੀ ਘਟਨਾ ਲਈ ਘਰਿਆਲਾ ਪੁਲਿਸ ਚੌਕੀ ਇੰਚਾਰਜ ਲਖਵਿੰਦਰ ਸਿੰਘ 'ਤੇ ਇਲਜ਼ਾਮ ਲੱਗੇ ਹਨ, ਜੋ ਪੈਸੇ ਦੇ ਲੈਣ-ਦੇਣ ਦੇ ਮਾਮਲੇ 'ਚ ਦਲਿਤ ਗੁਰਬਾਜ ਸਿੰਘ ਦੇ ਘਰ ਮਹਿਲਾ ਸਿਪਾਈ ਤੋਂ ਬਿਨਾਂ ਮਹਿਲਾ ਘਰ 'ਚ ਆਇਆ। ਇਸ ਦੌਰਾਨ ਜਦੋਂ ਗੁਰਬਾਜ ਸਿੰਘ ਦੀ 17 ਸਾਲ ਦੀ ਲੜਕੀ ਮੋਬਾਇਲ 'ਤੇ ਪੁਲਸ ਦੀ ਵੀਡੀਓ ਬਣਾਉਣ ਲੱਗੀ ਤਾਂ ਪੁਲਸ ਵਾਲੇ ਉਸ ਨੂੰ ਕਮਰੇ 'ਚੋਂ ਚੁੱਕ ਕੇ ਬਾਹਰ ਲੈ ਗਏ, ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ 'ਚ ਕੈਦ ਹੋ ਗਈ। 

ਇਸ ਸਬੰਧੀ ਗੱਲਬਾਤ ਕਰਦਿਆਂ ਐੱਸ.ਪੀ. ਹਰਜੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ ਤੇ ਇਸ ਦੀ ਜਾਂਚ ਕਰਵਾਈ ਜਾਵੇਗੀ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। 


author

Baljeet Kaur

Content Editor

Related News