ਵੱਡੀ ਖ਼ਬਰ: ਤਰਨਤਾਰਨ ''ਚ ਭਗੌੜੇ ਦੋਸ਼ੀ ਨੂੰ ਫੜ੍ਹਨ ਗਈ ਪੁਲਸ ਟੀਮ ''ਤੇ ਹਮਲਾ

04/01/2021 3:52:50 PM

ਤਰਨਤਾਰਨ (ਰਮਨ):  ਜ਼ਿਲ੍ਹੇ ਦੇ ਪਿੰਡ ਤੁੜ ’ਚ ਅੱਜ ਨਾਰਕੋਟਿਕਸ ਸੈਲ ਦੀ ਟੀਮ ਵਲੋਂ ਇਕ ਭਗੋੜੇ ਦੋਸ਼ੀ ਨੂੰ ਕਾਬੂ ਕਰਦੇ ਸਮੇਂ ਦੋਸ਼ੀ ਦੇ ਰਿਸ਼ਤੇਦਾਰਾਂ ਵਲੋਂ ਪੁਲਸ ਪਾਰਟੀ ’ਤੇ ਹਮਲਾ  ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਦੋਸ਼ੀਆਂ ਨੇ ਪੁਲਸ ਟੀਮ ਦੀ ਗ੍ਰਿਫ਼ਤ ’ਚ ਮੌਜੂਦ ਭਗੋੜੇ ਦੋਸ਼ੀ ਨੂੰ ਛੁਡਾ ਲਿਆ ਗਿਆ ਅਤੇ ਪੁਲਸ ਟੀਮ ਦੇ ਕਰੀਬ 5 ਕਰਮਚਾਰੀ ਮਾਮੂਲੀ ਜ਼ਖ਼ਮੀ ਹੋ ਗਏ। ਪੁਲਸ ਨੇ ਇਸ ਬਾਬਤ ਥਾਣਾ ਗੋਇੰਦਵਾਲ ਸਾਹਿਬ ’ਚ ਕਰੀਬ ਇਕ ਦਰਜਨ ਦੋਸ਼ੀਆਂ ਦੇ ਖ਼ਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

PunjabKesari

ਜਾਣਕਾਰੀ ਮੁਤਾਬਕ ਨਾਰਕੋਟਿਕ ਸੈਲ ਦੇ ਏ.ਐੱਸ.ਆਈ. ਨਰੇਂਦਰ ਸਿੰਘ ਸਮੇਤ ਪੁਲਸ ਪਾਰਟੀ ਪਿੰਡ ਤੁੜ ’ਚ ਇਕ ਭਗੋੜੇ ਦੋਸ਼ੀ ਜਿਸ ਦੇ ਖ਼ਿਲਾਫ ਧਾਰਾ 376 ਦੇ ਤਹਿਤ ਮਾਮਲਾ ਦਰਜ ਹੈ ਨੂੰ ਗ੍ਰਿਫ਼ਤਾਰ ਕਰਨ ਲਈ ਗੁਪਤ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰੀ ਦੇ ਲਈ ਪਹੁੰਚੀ ਸੀ। ਪੁਲਸ ਟੀਮ ਨੇ ਦੋਸ਼ੀ ਭੁਪਿੰਦਰ ਸਿੰਘ ਨੂੰ ਜਗੀਰ ਸਿੰਘ ਨਾਮਕ ਵਿਅਕਤੀ ਵਲੋਂ ਪਨਾਹ ਦਿੱਤੀ ਗਈ ਸੀ। ਪੁਲਸ ਨੇ ਦੋਸ਼ੀ ਭੁਪਿੰਦਰ ਸਿੰਘ ਨੂੰ ਜਦੋਂ ਕਾਬੂ ਕੀਤਾ ਤਾਂ ਉਸ ਦੇ ਰਿਸ਼ਤੇਦਾਰਾਂ ਅਤੇ ਹੋਰ ਲੋਕਾਂ ਨੇ ਹਮਲਾ ਕਰਦੇ ਹੋਏ ਜ਼ਬਰਦਸਤੀ ਹਿਰਾਸਤ ਤੋਂ ਛੁਡਾ ਲਿਆ। ਜਿਸ ਦੇ ਬਾਅਦ ਭੁਪਿੰਦਰ ਸਿੰਘ ਮੌਕੇ ਤੋਂ ਫ਼ਰਾਰ ਹੋ ਗਏ।

PunjabKesari

ਇਸ ਘਟਨਾ ਦੀ ਸੂਚਨਾ ਮਿਲੀ ਤਾਂ ਵੱਡੀ ਗਿਣਤੀ ’ਚ ਪੁਲਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਜ਼ਖ਼ਮੀ ਪੁਲਸ ਕਰਮਚਾਰੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਨਾਰਕੋਟਿਕਸ ਤਰਨਤਾਰਨ ਦੇ ਇੰਚਾਰਜ ਏ.ਐੱਸ.ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਥਾਣਾ ਗੋਇੰਦਵਾਲ ਸਾਹਿਬ ’ਚ ਏ.ਐੱਸ.ਆਈ ਨਰੇਂਦਰ ਸਿੰਘ ਦੇ ਬਿਆਨਾਂ ’ਤੇ ਕਰੀਬ 10 ਦੋਸ਼ੀਆਂ ਨੂੰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਜਿਨ੍ਹਾਂ ’ਚ ਜਨਾਨੀਆਂ ਵੀ ਸ਼ਾਮਲ ਹਨ।

PunjabKesari

ਐੱਸ.ਐਸ.ਪੀ. ਧਰੁਮਨ ਐਚ ਨਿਮਬਾਲੇ ਨੇ ਦੱਸਿਆ ਕਿ  ਇਸ ਘਟਨਾ ਬਾਬਤ ਥਾਣਾ ਗੋਇੰਦਵਾਲ ਸਾਹਿਬ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕੁੱਝ ਵਿਅਕਤੀਆਂ ਨੂੰ ਰਾਉਂਡਅਪ ਕਰਦੇ ਹੋਏ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਪਾਰਟੀ ’ਤੇ ਹਮਲਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।


Shyna

Content Editor

Related News