ਕਤਲ ਅਤੇ ਐਕਸਾਈਜ਼ ਐਕਟ ਮਾਮਲੇ ''ਚ ਅਦਾਲਤ ਵਲੋਂ ਭਗੌੜਿਆਂ ਨੂੰ ਪੁਲਸ ਨੇ ਕੀਤਾ ਕਾਬੂ

Friday, Oct 11, 2019 - 11:44 AM (IST)

ਕਤਲ ਅਤੇ ਐਕਸਾਈਜ਼ ਐਕਟ ਮਾਮਲੇ ''ਚ ਅਦਾਲਤ ਵਲੋਂ ਭਗੌੜਿਆਂ ਨੂੰ ਪੁਲਸ ਨੇ ਕੀਤਾ ਕਾਬੂ

ਤਰਨਤਾਰਨ (ਰਮਨ) : ਜ਼ਿਲਾ ਪੁਲਸ ਨੇ ਦੋ ਵੱਖ-ਵੱਖ ਮਾਮਲਿਆਂ 'ਚ ਦੋ ਭਗੌੜੇ ਮੁਲਜ਼ਮਾਂ ਨੂੰ ਕਾਬੂ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. (ਆਈ.) ਸੁਖਨਿੰਦਰ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਧਰੁਵ ਦਹੀਆ ਦੇ ਹੁਕਮਾਂ ਅਤੇ ਐੱਸ. ਪੀ. (ਆਈ.) ਦੇ ਨਿਰਦੇਸ਼ਾਂ ਤਹਿਤ ਭਗੌੜਿਆਂ ਖਿਲਾਫ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਖੇਮਕਰਨ ਵਿਖੇ ਮਿਤੀ 14 ਮਈ 2018 ਨੂੰ ਨੌਜਵਾਨ ਹੁਸਨਪ੍ਰੀਤ ਸਿੰਘ ਅਤੇ ਰਮਨਦੀਪ ਕੌਰ ਦਾ ਨਾਜਾਇਜ਼ ਸਬੰਧਾਂ ਦੇ ਸ਼ੱਕ ਨੂੰ ਲੈ ਕੇ ਕਤਲ ਕਰਨ ਉਪਰੰਤ ਇਨ੍ਹਾਂ ਦੀਆਂ ਲਾਸ਼ਾਂ ਨੂੰ ਖੁਰਦ ਬੁਰਦ ਕਰ ਦਿੱਤਾ ਗਿਆ ਸੀ, ਜਿਸ ਤਹਿਤ ਮੁਦਈ ਪਰਵਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਖੇਮਕਰਨ ਦੇ ਬਿਆਨਾਂ ਹੇਠ ਥਾਣਾ ਖੇਮਕਰਨ ਵਿਖੇ ਜੱਸਾ ਸਿੰਘ, ਸ਼ੇਰ ਸਿੰਘ, ਹਰਪਾਲ ਸਿੰਘ, ਮਨਪ੍ਰੀਤ ਕੌਰ, ਮਨਜੀਤ ਕੌਰ, ਰਣਜੀਤ ਸਿੰਘ ਉਰਫ ਰਾਣਾ ਪੁੱਤਰ ਸ਼ੇਰ ਸਿੰਘ ਤੋਂ ਇਲਾਵਾ ਮਨਿੰਦਰ ਸਿੰਘ (ਨਾਬਾਲਗ) ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤਹਿਤ ਮਨਿੰਦਰ ਸਿੰਘ ਨੂੰ ਬਾਲ ਸੁਧਾਰ ਘਰ ਹੁਸ਼ਿਆਰਪੁਰ ਵਿਖੇ ਭੇਜਿਆ ਗਿਆ ਸੀ। ਇਸ ਮਾਮਲੇ 'ਚ ਨਾਮਜ਼ਦ ਰਣਜੀਤ ਸਿੰਘ ਰਾਣਾ ਪੁੱਤਰ ਸ਼ੇਰ ਸਿੰਘ ਨੂੰ ਮਾਣਯੋਗ ਚਰਨਜੀਤ ਅਰੋੜਾ ਦੀ ਅਦਾਲਤ ਨੇ 25 ਅਪ੍ਰੈਲ 2019 ਨੂੰ ਭਗੌੜਾ ਕਰਾਰ ਦੇ ਦਿੱਤਾ ਸੀ, ਜਿਸ ਨੂੰ ਪੁਲਸ ਵਲੋਂ ਅੱਜ ਕਾਬੂ ਕਰ ਲਿਆ ਗਿਆ ਹੈ।

ਡੀ. ਐੱਸ. ਪੀ. ਨੇ ਦੱਸਿਆ ਕਿ ਇਸੇ ਤਰ੍ਹਾਂ ਥਾਣਾ ਸਦਰ ਤਰਨਤਾਰਨ ਵਿਖੇ ਐਕਸਾਈਜ਼ ਐਕਟ ਮਾਮਲੇ 'ਚ ਭਗੌੜੇ ਮੁਲਜ਼ਮ ਹਰਪ੍ਰੀਤ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਮਾਣੋਚਾਹਲ ਕਲਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੁਲਜ਼ਮ ਨੂੰ ਮਾਣਯੋਗ ਅਮਨਦੀਪ ਕੌਰ ਦੀ ਅਦਾਲਤ ਵਲੋਂ 26 ਜੁਲਾਈ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ।


author

Baljeet Kaur

Content Editor

Related News