ਤਰਨਤਾਰਨ ਜ਼ਿਲ੍ਹੇ ''ਚ ਦੋ ਥਾਣੇਦਾਰਾਂ ਸਮੇਤ 6 ਵਿਅਕਤੀਆਂ ਦੀਆਂ ਰਿਪੋਰਟਾਂ ਆਈਆਂ ਪਾਜ਼ੇਟਿਵ
Wednesday, Jul 22, 2020 - 06:42 PM (IST)
ਤਰਨ ਤਾਰਨ (ਰਮਨ) : ਜ਼ਿਲੇ ਅੰਦਰ ਬੁੱਧਵਾਰ ਆਈਆਂ ਕੋਰੋਨਾ ਦੀਆਂ ਰਿਪੋਰਟਾਂ 'ਚ ਦੋ ਥਾਣੇਦਾਰਾਂ ਸਮੇਤ ਕੁੱਲ 6 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ।ਜਿਨ੍ਹਾਂ ਦੇ ਇਲਾਜ ਸਬੰਧੀ ਅਗਲੇਰੀ ਕਾਰਵਾਈ ਸਿਹਤ ਵਿਭਾਗ ਵੱਲੋ ਸ਼ੁਰੂ ਕਰ ਦਿੱਤੀ ਗਈ ਹੈ।ਜ਼ਿਕਰਯੋਗ ਹੈ ਕਿ ਦਿਨ-ਬ-ਦਿਨ ਜ਼ਿਲ੍ਹੇ ਅੰਦਰ ਵੱਧ ਰਹੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਦੇ ਬਾਵਜੂਦ ਲੋਕਾਂ 'ਚ ਕੋਈ ਡਰ ਭੈਅ ਵੇਖਣ ਨੂੰ ਨਹੀ ਮਿਲ ਰਿਹਾ ਹੈ। ਲੋਕ ਬਿਨਾਂ ਮਾਸਕ ਅਤੇ ਸਮਾਜਿਕ ਦੂਰੀ ਬਣਾਏ ਬਜ਼ਾਰਾਂ 'ਚ ਆਮ ਘੁੰਮਦੇ ਹੋਏ ਧਾਰਾ 144 ਦੀਆਂ ਸ਼ਰੇਆਮ ਧੱਝੀਆਂ ਉਡਾਉਂਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਬਲੈਕਮੇਲਿੰਗ ਦਾ ਸ਼ਰਮਨਾਕ ਤਰੀਕਾ, ਵੀਡੀਓ ਕਾਲ ਕਰਕੇ ਕੁੜੀ ਕਰਦੀ ਇਹ ਕੰਮ
ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਕੱਦ ਗਿੱਲ ਨਿਵਾਸੀ 48 ਸਾਲਾ ਵਿਅਕਤੀ ਜੋ ਥਾਣਾ ਸਰਹਾਲੀ ਵਿਖੇ ਬਤੌਰ ਏ.ਐੱਸ.ਆਈ ਤਾਇਨਾਤ ਹੈ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸੇ ਤਰ੍ਹਾਂ ਪਿੰਡ ਕੋਟ ਧਰਮ ਚੰਦ ਕਲਾਂ ਦੇ ਨਿਵਾਸੀ 47 ਸਾਲਾ ਵਿਅਕਤੀ ਜੋ ਸੀ.ਆਈ.ਏ ਸਟਾਫ ਤਰਨ ਤਾਰਨ ਵਿਖੇ ਬਤੌਰ ਏ. ਐੱਸ. ਆਈ. ਤਾਇਨਾਤ ਹੈ ਨੇ ਆਪਣਾ ਕੋਰੋਨਾ ਸਬੰਧੀ ਸੈਂਪਲ ਵਿਖੇ ਮੰਗਲਵਾਰ ਦਿੱਤਾ ਸੀ ਜਿਸ ਦੀ ਬੁੱਧਵਾਰ ਨੂੰ ਰਿਪੋਰਟ ਪਾਜ਼ੇਟਿਵ ਆ ਗਈ ਹੈ। ਇਸ ਦੇ ਨਾਲ ਹੀ ਸਥਾਨਕ ਫੋਕਲ ਪੁਆਇੰਟ ਨਿਵਾਸੀ 48 ਸਾਲਾ ਵਿਅਕਤੀ ਜੋ ਕਾਂਗਰਸੀ ਨੇਤਾ ਹੋਣ ਦੇ ਨਾਲ-ਨਾਲ ਸਥਾਣਕ ਦਾਣਾ ਮੰਡੀ 'ਚ ਆੜ੍ਹਤ ਵਿਖੇ ਮੁਨੀਮ ਵਜੋਂ ਨੌਕਰੀ ਕਰਦਾ ਹੈ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ ਸਥਾਨਕ ਮੁਹੱਲਾ ਨਾਨਕਸਰ ਨਿਵਾਸੀ 54 ਸਾਲਾ ਵਿਅਕਤੀ, ਪਿੰਡ ਝੰਡੇਰ ਨਿਵਾਸੀ 39 ਸਾਲਾ ਵਿਅਕਤੀ, ਖਡੂਰ ਸਾਹਿਬ ਨਿਵਾਸੀ 30 ਸਾਲਾ ਵਿਅਕਤੀ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਪੰਜਾਬ ਕੈਬਨਿਟ ਦਾ ਅਹਿਮ ਫ਼ੈਸਲਾ