ਸੜਕਾਂ ''ਤੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ ਇਹ ਮਾਂ, ਨਹੀਂ ਕਰ ਰਿਹਾ ਕੋਈ ਮਦਦ
Tuesday, Aug 11, 2020 - 10:27 AM (IST)
ਤਰਨਤਾਰਨ (ਰਮਨ) : ਜ਼ਿਲ੍ਹੇ ਅੰਦਰ ਇਕ ਲਾਚਾਰ ਪਰਿਵਾਰ ਸੜਕਾਂ ਦੇ ਧੱਕੇ ਖਾਣ ਲਈ ਮਜਬੂਰ ਵਖਾਈ ਦੇ ਰਿਹਾ ਹੈ, ਜਿਸ ਦੀ ਮਦਦ ਲਈ ਜਦੋਂ ਐੱਸ. ਐੱਸ. ਪੀ. ਦੇ ਧਿਆਨ 'ਚ ਇਹ ਮਾਮਲਾ ਲਿਆਂਦਾ ਗਿਆ ਤਾਂ ਥਾਣਾ ਸਿਟੀ ਦੀ ਪੁਲਸ ਵੀ ਮਦਦ ਤੋਂ ਕੰਨੀ ਕਤਰਾਉਂਦੀ ਨਜ਼ਰ ਆਈ।ਜ਼ਿਕਰਯੋਗ ਹੈ ਕਿ ਲੋਕਾਂ ਦੀ ਸੇਵਾ 'ਚ ਹਾਜ਼ਰ ਰਹਿਣ ਵਾਲੀ ਪੁਲਸ ਦੀ ਕਾਰਗੁਜ਼ਾਰੀ 'ਤੇ ਉਸ ਵੇਲੇ ਸਵਾਲ ਖੜੇ ਹੋ ਗਏ ਜਦੋਂ ਪੀੜਤ ਪਰਿਵਾਰ ਦੀ ਮਦਦ ਲਈ ਦੋ ਐੱਸ. ਐੱਸ. ਪੀਜ਼ ਦੇ ਧਿਆਨ 'ਚ ਮਾਮਲਾ ਲਿਆਉਣ ਦੇ ਬਾਵਜੂਦ ਕੋਈ ਮਦਦ ਨਹੀਂ ਕੀਤੀ ਗਈ।
ਇਹ ਵੀ ਪੜ੍ਹੋਂ : 6 ਫੈਕਟਰੀਆਂ ਕੋਲ ਹੈ ਪਟਾਕੇ ਬਣਾਉਣ ਦਾ ਲਾਇਸੈਂਸ, ਕੋਈ ਨਹੀਂ ਕਰ ਰਹੀ ਨਿਯਮਾਂ ਦੀ ਪਾਲਣਾ
ਜਾਣਕਾਰੀ ਅਨੁਸਾਰ ਜ਼ਿਲੇ ਦੇ ਕਸਬਾ ਖੇਮਕਰਨ ਦੀ ਨਿਵਾਸੀ ਇਕ ਤਲਾਕਸ਼ੁਦਾ ਔਰਤ ਜੋ ਆਪਣੇ ਇਕ ਬੇਟੇ ਅਤੇ ਬੇਟੀ ਨਾਲ ਅੱਜ-ਕੱਲ ਤਰਨ ਤਾਰਨ ਦੀਆਂ ਸੜਕਾਂ 'ਤੇ ਧੱਕੇ ਖਾਂਦੇ ਨਜ਼ਰ ਆ ਰਹੇ ਹਨ।ਪਾਲਿਕਾ ਬਾਜ਼ਾਰ ਵਿਖੇ ਪੁੱਜੇ ਇਹ ਤਿੰਨੋ ਮਦਦ ਦੀ ਗੁਹਾਰ ਲਗਾਉਂਦੇ ਅਤੇ ਘਰ ਤੋਂ ਸਤਾਏ ਹੋਏ ਨਜ਼ਰ ਆਏ।ਇਸ ਸਬੰਧੀ ਸਮਾਜ ਸੇਵਕ ਸਤਿੰਦਰਬੀਰ ਸਿੰਘ ਐੱਸ. ਬੀ. ਅਤੇ ਜੁਗਲ ਕਿਸ਼ੋਰ ਵਲੋਂ ਉਕਤ ਤਿੰਨਾਂ ਮੈਂਬਰਾਂ ਦੀ ਮਦਦ ਕਰਨੀ ਚਾਹੀ ਤਾਂ ਔਰਤ ਨੇ ਦੱਸਿਆ ਕਿ ਉਸ ਦਾ ਤਲਾਕ ਹੋ ਚੁੱਕਾ ਹੈ ਅਤੇ ਉਸ ਦਾ ਪਤੀ ਉਸ ਨੂੰ ਖਰਚਾ ਦਿੰਦਾ ਸੀ ਜੋ ਬਾਅਦ ਵਿਚ ਦੇਣ ਤੋਂ ਇਨਕਾਰੀ ਹੋ ਗਿਆ ਅਤੇ ਉਸ ਦੇ ਪਤੀ ਨੇ ਬੱਚਿਆਂ ਨੂੰ ਕਾਫੀ ਮਾਰ ਕੁੱਟਾਈ ਕੀਤੀ।ਜਿਸ ਤੋਂ ਡਰਦੇ ਹੋਏ ਉਹ ਖੇਮਕਰਨ ਤੋਂ ਤਰਨ ਤਾਰਨ ਆ ਪੁੱਜੇ ਅਤੇ ਮਦਦ ਦੀ ਮੰਗ ਕਰ ਰਹੇ ਹਨ, ਉਕਤ ਸਮਾਜ ਸੇਵਕਾਂ ਵੱਲੋਂ ਇਹ ਮਾਮਲਾ ਪਹਿਲਾਂ ਸਥਾਨਕ ਤਹਿਸੀਲ ਚੌਂਕ ਤੋਂ ਆਪਣੇ ਸਰਕਾਰੀ ਕਾਫਲੇ ਸਮੇਤ ਲੰਘ ਰਹੇ ਕਿਸੇ ਹੋਰ ਜ਼ਿਲੇ ਦੇ ਐੱਸ. ਐੱਸ. ਪੀ. ਦੀ ਗੱਡੀ ਨੂੰ ਰੋਕ ਧਿਆਨ ਵਿਚ ਲਿਆਦਾ ਤਾਂ ਉਨ੍ਹਾਂ ਚੌਂਕ 'ਚ ਤਾਇਨਾਤ ਪੁਲਸ ਕਰਮਚਾਰੀਆਂ ਨੂੰ ਉਕਤ ਪੀੜਤ ਪਰਿਵਾਰ ਦੀ ਮਦਦ ਲਈ ਕਾਰਵਾਈ ਕਰਨ ਲਈ ਕਿਹਾ ਪਰ ਕਾਫਲੇ ਦੇ ਅੱਗੇ ਵਧਨ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਬਾਅਦ ਸ਼ਹਿਰ ਵਾਸੀਆਂ ਨੇ ਇਹ ਮਾਮਲਾ ਜ਼ਿਲੇ ਦੇ ਨਵੇਂ ਆਏ ਐੱਸ. ਐੱਸ. ਪੀ. ਧਰੁਮਨ ਐਚ ਨਿੰਬਾਲੇ ਦੇ ਧਿਆਨ 'ਚ ਫੋਨ ਕਰ ਕੇ ਲਿਆਦਾ ਤਾਂ ਉਨ੍ਹਾਂ ਇਸ ਸਬੰਧੀ ਮਦਦ ਕਰਨ ਦਾ ਪੂਰਾ ਵਿਸ਼ਵਾਸ ਦਵਾਇਆਪਰ ਤਿੰਨ ਘੰਟੇ ਬੀਤ ਜਾਣ ਦੇ ਬਾਵਜੂਦ ਇਹ ਮਾਮਲਾ ਥਾਣਾ ਸਿਟੀ ਦੇ ਪੁਲਸ ਅਧਿਕਾਰੀ ਮਨਮੋਹਨ ਸਿੰਘ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾਂ ਹੀ ਉਕਤ ਪੀੜਤ ਪਰਿਵਾਰ ਨੂੰ ਲੱਭਣ ਦੀ ਕੋਈ ਕਸ਼ਿਸ਼ ਕੀਤੀ ਗਈ।
ਇਹ ਵੀ ਪੜ੍ਹੋਂ : ਪੰਜਾਬ 'ਚ ਨਹੀਂ ਰੁਕ ਰਹੀਆਂ ਜਬਰ-ਜ਼ਿਨਾਹ ਦੀਆਂ ਵਾਰਦਾਤਾਂ, ਹੁਣ 14 ਸਾਲਾ ਕੁੜੀ ਨੂੰ ਬਣਾਇਆ ਸ਼ਿਕਾਰ
ਇਸ ਸਬੰਧੀ ਸ਼ਹਿਰ ਵਾਸੀਆਂ ਨੇ ਇਹ ਸਾਰਾ ਸੀਨ ਆਪਣੀ ਅੱਖੀ ਵੇਖਿਆ ਅਤੇ ਪੀੜਤ ਪਰਿਵਾਰ ਹੌਲੀ-ਹੌਲੀ ਸ਼ਹਿਰ ਦਾ ਚੱਕਰ ਕੱਢਦੇ ਹੋਏ ਨੂਰਦੀ ਅੱਡਾ ਵੱਲ ਜਾ ਪੁੱਜੇ।ਜ਼ਿਕਰਯੋਗ ਹੈ ਕਿ ਐੱਸ. ਐੱਸ. ਪੀ. ਦੇ ਹੁਕਮਾਂ ਨੂੰ ਥਾਣਾ ਸਿਟੀ ਦੀ ਪੁਲਸ ਵੱਲੋਂ ਟਿੱਚ ਜਾਣਦੇ ਹੋਏ ਕੋਈ ਕਾਰਵਾਈ ਨਾ ਕਰਨਾ ਇਕ ਵੱਡਾ ਸਵਾਲ ਪੈਦਾ ਕਰਦਾ ਹੈ ਅਤੇ ਜੇ ਉਕਤ ਪੀੜਤ ਪਰਿਵਾਰ ਨਾਲ ਰਾਤ ਸਮੇਂ ਕੋਈ ਹਾਦਸਾ ਹੋ ਜਾਂਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਹੁਣ ਕੌਣ ਹੋਵੇਗਾ। ਇਸ ਸਬੰਧੀ ਐੱਸ. ਐੱਸ. ਪੀ. ਧਰੁਮਨ ਐਚ ਨਿੰਬਾਲੇ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੀੜਤਾਂ ਦੀ ਮਦਦ ਲਈ ਹੁਕਮ ਦਿੱਤੇ ਗਏ ਸਨ ਪਰ ਕਾਰਵਾਈ ਵਿਚ ਹੋਈ ਦੇਰੀ ਸਬੰਧੀ ਉਹ ਰਿਪੋਰਟ ਲੈਣਗੇ।