''ਮੁੱਖ ਮੰਤਰੀ'' ਦੇ ਕਕਾਰਾਂ ਦੀ ਬੇਅਦਬੀ ਕਰਨ ਵਾਲੇ ਨੇ ਮੰਗੀ ਮੁਆਫੀ
Wednesday, Jan 23, 2019 - 03:35 PM (IST)

ਤਰਨਤਾਰਨ (ਵਿਜੈ ਕੁਮਾਰ) : ਧਮਕ ਬੇਸ ਵਾਲੇ ਧਰਮਪ੍ਰੀਤ ਉਰਫ ਮੁੱਖ ਮੰਤਰੀ ਦੇ ਕਕਾਰ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਮਾਨਦੀਪ ਸਿੰਘ ਨੇ ਆਪਣੀ ਗਲਤੀ ਦੀ ਮੁਆਫੀ ਮੰਗੀ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਦੇ ਮਾਤਾ-ਪਿਤਾ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਬੇਕਸੂਰ ਹੈ ਤੇ ਹੁਣ ਸਾਰਾ ਪਿੰਡ ਉਸ ਦੇ ਨਾਲ ਖੜ੍ਹਾ ਹੈ। ਮਾਨਦੀਪ ਸਿੰਘ ਵਲੋਂ ਮੁਆਫੀ ਮੰਗੀ ਜਾਣ 'ਤੇ ਉਨ੍ਹਾਂ ਨੇ ਖੁਸ਼ੀ ਪ੍ਰਗਟ ਕੀਤੀ ਹੈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦਾ ਗਾਣਾ ਧਮਕ ਬੈਸ ਰਿਲੀਜ਼ ਹੋਣ ਤੋਂ ਬਾਅਦ ਮਾਨਦੀਪ ਸਿੰਘ ਵਲੋਂ ਕੁਝ ਵਿਅਕਤੀਆਂ ਨਾਲ ਮਿਲ ਕੇ ਮੁੱਖ ਮੰਤਰੀ ਦੇ ਕਕਾਰ ਉਤਾਰ ਦਿੱਤੇ ਗਏ ਸਨ ਕਿ ਉਹ ਇਸ ਦੀ ਮਨਜ਼ੂਰੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੈ ਕੇ ਆਇਆ ਹੈ ਪਰ ਅਜਿਹਾ ਕੁਝ ਵੀ ਨਹੀਂ ਸੀ। ਇਸ ਕਾਰਨ ਹੁਣ ਸ੍ਰੀ ਅਕਾਲ ਤਖਤ ਸਾਹਿਬ 'ਚ ਉਸ ਨੂੰ ਤਲਬ ਕੀਤਾ ਗਿਆ ਹੈ।