ਏ. ਟੀ. ਐੱਮ. ਕਾਰਡ ਚਾਲੂ ਕਰਨ ਦੇ ਬਹਾਨੇ ਧੋਖੇ ਨਾਲ ਕਢਵਾਏ 29999 ਰੁਪਏ

09/16/2019 11:19:57 AM

ਤਰਨਤਾਰਨ (ਰਾਜੂ) : ਜ਼ਿਲਾ ਤਰਨਤਾਰਨ ਅਧੀਨ ਆਉਂਦੇ ਪਿੰਡ ਤੂਤ ਵਿਖੇ ਏ. ਟੀ. ਐੱਮ. ਕਾਰਡ ਚਾਲੂ ਕਰਨ ਦਾ ਝਾਂਸਾ ਦੇ ਕੇ ਬੈਂਕ ਖਾਤੇ 'ਚੋਂ 29999 ਰੁਪਏ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਬੰਧੀ ਥਾਣਾ ਸਦਰ ਪੱਟੀ ਪੁਲਸ ਨੇ ਅਣਪਛਾਤੇ ਨੌਸਰਬਾਜ਼ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਗੁਰਚਰਨ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਤੂਤ ਨੇ ਦੱਸਿਆ ਕਿ ਬੀਤੇ ਦਿਨੀਂ ਉਸ ਨੂੰ ਨੌਸਰਬਾਜ਼ ਦਾ ਫੋਨ ਆਇਆ ਕਿ
ਤੁਹਾਡਾ ਏ. ਟੀ. ਐੱਮ. ਕਾਰਡ ਬੰਦ ਹੈ, ਜਿਸ ਨੂੰ ਚਾਲੂ ਕਰਵਾਉਣ ਵਾਸਤੇ ਉਸ ਕੋਲੋਂ ਓ. ਟੀ. ਪੀ. ਹਾਸਲ ਕਰ ਲਿਆ। ਇਸ ਫੋਨ ਦੇ ਬੰਦ ਹੁੰਦਿਆਂ ਹੀ ਉਕਤ ਵਿਅਕਤੀ ਨੇ ਉਸ ਦੇ ਬੈਂਕ ਖਾਤੇ 'ਚੋਂ 29999 ਰੁਪਏ ਕਢਵਾ ਲਏ। ਇਸ ਠੱਗੀ ਬਾਰੇ ਉਸ ਨੇ ਤੁਰੰਤ ਸਬੰਧਤ ਬੈਂਕ 'ਚ ਜਾ ਕੇ ਪੁੱਛ-ਪੜਤਾਲ ਕੀਤੀ ਤੇ ਫਿਰ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਨੰਬਰ 148 ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Baljeet Kaur

Content Editor

Related News