ਟਾਰਗੇਟ ਕਿਲਿੰਗ : ਜੌਹਲ, ਜਿੰਮੀ ਤੇ ਗੁਗਨੀ ਦੀ ਅਦਾਲਤ ''ਚ ਪੇਸ਼ੀ, ਪੁਲਸ ਰਿਮਾਂਡ ''ਤੇ

Monday, Dec 04, 2017 - 07:21 PM (IST)

ਟਾਰਗੇਟ ਕਿਲਿੰਗ : ਜੌਹਲ, ਜਿੰਮੀ ਤੇ ਗੁਗਨੀ ਦੀ ਅਦਾਲਤ ''ਚ ਪੇਸ਼ੀ, ਪੁਲਸ ਰਿਮਾਂਡ ''ਤੇ

ਲੁਧਿਆਣਾ : ਪੰਜਾਬ 'ਚ ਟਾਰਗੇਟ ਕਿਲਿੰਗ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਜਗਤਾਰ ਜੌਹਲ, ਤਲਜੀਤ ਸਿੰਘ ਜਿੰਮੀ ਅਤੇ ਗੁਗਨੀ ਦੇ ਮੈਨੇਜਰ ਅਨਿਲ ਨੂੰ ਸੋਮਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਇੱਥੇ ਅਦਾਲਤ ਨੇ ਤਲਜੀਤ ਸਿੰਘ ਜਿੰਮੀ ਨੂੰ 2 ਦਿਨ, ਜਦੋਂ ਕਿ ਜਗਤਾਰ ਜੌਹਲ ਅਤੇ ਗੁਗਨੀ ਦੇ ਮੈਨੇਜਰ ਅਨਿਲ ਨੂੰ ਇਕ-ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਆਰ. ਐੱਸ. ਐੱਸ. ਸ਼ਾਖਾ ਦੇ ਆਗੂ 'ਤੇ ਗੋਲੀ ਚਲਾਉਣ ਦੇ ਮਾਮਲੇ 'ਤੇ ਜਗਤਾਰ ਸਿੰਘ ਜੌਹਲ ਨੂੰ ਇਕ ਦਿਨ ਅਤੇ ਤਲਜੀਤ ਸਿੰਘ ਜਿੰਮੀ ਨੂੰ 2 ਦਿਨ ਦੇ ਪੁਲਸ ਰਿਮਾਂਡ 'ਤੇ ਭੇਜਿਆ ਗਿਆ ਹੈ, ਹਾਲਾਂਕਿ ਪਾਸਟਰ ਸੁਲਤਾਨ ਮਸੀਨ ਕਤਲ ਮਾਮਲੇ 'ਚ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ, ਜਦੋਂ ਕਿ ਧਰਮਿੰਦਰ ਗੁਗਨੀ ਦੇ ਮੈਨੇਜਰ ਅਨਿਲ ਨੂੰ ਪਾਸਟਰ ਕਤਲਕਾਂਡ 'ਚ ਇਕ ਦਿਨ ਦੇ ਰਿਮਾਂਡ 'ਤੇ ਭੇਜਿਆ ਗਿਆ ਹੈ। 


Related News