ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨੇ ਡਿਫਾਲਟਰ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜਿਆ

06/22/2018 11:13:20 AM

ਤਰਨਤਾਰਨ (ਰਮਨ) : ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਤਰਨਤਾਰਨ (ਲੈਂਡ ਮਾਰਗੇਜ ਬੈਂਕ) ਵਲੋਂ ਵੱਡੇ ਡਿਫਾਲਟਰਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਬੈਂਕ ਦੇ ਡਿਫਾਲਟਰਾਂ ਵੱਲ ਇਕ ਹੋਰ ਕਾਰਵਾਇਆ ਕਰਦਿਆਂ ਅੱਜ ਸਹਿਕਾਰੀ ਖੇਤੀ ਵਿਕਾਸ ਬੈਂਕ ਤਰਨਤਾਰਨ (ਲੈਂਡ ਮਾਰਟਗੇਜ ਬੈਂਕ) ਵਲੋਂ ਇਕ ਹੋਰ ਡਿਫਾਲਟਰ ਕਰਜ਼ਦਾਰ ਦਿਲਬਾਗ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਪਿੰਡ ਮਾਣੋਚਾਹਲ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕਰਕੇ ਮਾਣਯੋਗ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਤਰਨਤਾਰਨ ਰਣਜੀਤ ਕੌਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਜੇਲ ਭੇਜ ਦਿੱਤਾ ਗਿਆ। 
ਜ਼ਿਲਾ ਕੁਲੈਕਟਰ ਦੀ ਅਦਾਲਤ 'ਚ ਬੈਂਕ ਮੈਨੇਜਰ ਵਲੋਂ ਦੱੱਸਿਆ ਗਿਆ ਕਿ ਦਿਲਬਾਗ ਸਿੰਘ ਨੇ ਸਾਲ 2004 'ਚ ਬੈਂਕ ਕੋਲੋਂ ਕਰਜ਼ਾ ਲਿਆ ਸੀ ਪਰ ਅੱਜ ਤੱਕ ਉਸ ਨੇ ਕੋਈ ਵੀ ਕਿਸ਼ਤ ਬੈਂਕ 'ਚ ਜਮ੍ਹਾਂ ਨਹੀਂ ਕਰਵਾਈ।
ਇਸ ਮੌਕੇ 'ਤੇ ਰਿਜਨਲ ਅਫਸਰ ਹਰਪ੍ਰੀਤ ਸਿੰਘ ਚੀਮਾ ਤੇ ਜ਼ਿਲਾ ਮੈਨੇਜਰ ਰਿਪਦਮਨ ਸਿੰਘ ਔਲਖ ਨੇ ਦੱੱਸਿਆ ਕਿ ਜ਼ਿਲੇ ਦੀਆਂ ਸਾਰੀਆਂ ਹੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕਾਂ, ਤਰਨਤਾਰਨ, ਪੱਟੀ, ਚੋਹਲਾ ਸਾਹਿਬ ਤੇ ਭਿੱੱਖੀਵਿੰਡ ਦਾ ਵੱਡੇ ਤੇ ਜਾਣਬੁੱਝ ਕੇ ਕਿਸ਼ਤਾਂ ਨਾ ਭਰਨ ਵਾਲੇ ਡਿਫਾਲਟਰਾਂ ਦੇ ਖਿਲਾਫ ਮਾਣਯੋਗ ਅਦਾਲਤ ਵਲੋਂ ਵਰੰਟ ਜਾਰੀ ਹੋਣ ਤੋਂ ਬਾਅਦ ਕਾਰਵਾਈ ਅਤੇ ਗ੍ਰਿਫਤਾਰੀਆਂ ਦਾ ਸਿਲਸਿਲਾ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ 'ਚ ਵੱਡੇ ਪੱਧਰ 'ਤੇ ਡਿਫਲਾਟਰਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। 


Related News