ਤਰਨਤਾਰਨ : ਮੀਂਹ ਦੇ ਪਾਣੀ ਕਾਰਨ ਨਹਿਰ ''ਚ ਪਿਆ ਪਾੜ

07/17/2019 3:53:29 PM

ਤਰਨਤਾਰਨ (ਰਾਜੀਵ) : ਤਰਤਾਰਨ ਦੇ ਪਿੰਡ ਭਗਵਾਨਪੁਰਾ ਵਿਖੇ ਮੀਂਹ ਦੇ ਪਾਣੀ ਕਾਰਨ ਨਹਿਰ 'ਚ ਪਾੜ ਪੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਅਜੀਤ ਸਿੰਘ ਨੇ ਦੱਸਿਆ ਕਿ ਭਗਵਾਨਪੁਰਾ ਵਿਖੇ ਛੇ ਕਰਮ ਦਾ ਬਰਸਾਤੀ ਨਾਲਾ ਸੀ, ਜਿਸ ਨੂੰ ਕਿਸਾਨਾਂ ਨੇ ਮਿੱਟੀ ਪਾ ਕੇ ਬੰਦ ਕਰ ਦਿੱਤਾ ਅਤੇ ਜਦ ਵੀ ਬਾਰਿਸ਼ ਹੁੰਦੀ ਹੈ ਤਾਂ ਪੂਰੇ ਪਿੰਡ 'ਚ ਖੜ੍ਹਾ ਮੀਂਹ ਦਾ ਪਾਣੀ ਸਾਡੀ ਜ਼ਮੀਨ ਰਾਹੀਂ ਹੁੰਦਾ ਹੋਇਆ ਇਸ ਨਹਿਰ 'ਚ ਪੈਂਦਾ ਹੈ। ਪਿਛਲੇ ਸਾਲ ਵੀ ਇਸੇ ਤਰ੍ਹਾਂ ਸਾਡੀ ਜ਼ਮੀਨ ਨਹਿਰ 'ਚ ਰੁੜ੍ਹ ਗਈ ਸੀ ਤਾਂ ਅਸੀਂ ਆਪਣੇ ਕੋਲੋਂ ਹੀ ਦੁਬਾਰਾ ਇਹ ਆਪਣੀ ਜ਼ਮੀਨ 'ਚ ਮਿੱਟੀ ਪਾਈ ਸੀ ਤੇ ਹੁਣ ਇਸ ਵਾਰ ਵੀ ਉਹੀ ਕੁਝ ਸਾਡੇ ਨਾਲ ਉਸੇ ਤਰ੍ਹਾਂ ਹੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਪਿਛਲੇ ਸਾਲ ਵੀ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ। ਪੀੜਤ ਕਿਸਾਨ ਅਜੀਤ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਬਣਦਾ ਮੁਆਵਜ਼ੇ ਦਿੱਤਾ ਜਾਵੇ।  


Baljeet Kaur

Content Editor

Related News