ਬੰਗਲਾਦੇਸ਼ ''ਚ ਸੰਯੁਕਤ ਰਾਸ਼ਟਰ ਦੇ SDG''s ਸੰਮੇਲਨ ''ਚ ਪੰਜਾਬ ਦੀ ਡਾ. ਤਨੂਜਾ ਤਨੂ ਨੇ ਅੱਤਵਾਦ ਖ਼ਿਲਾਫ਼ ਚੁੱਕੀ ਆਵਾਜ਼
Wednesday, Oct 26, 2022 - 05:27 PM (IST)
ਢਾਕਾ- ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਐਕਸੈਸ ਟੂ ਹਿਊਮਨ ਰਾਈਟਸ ਇੰਟਰਨੈਸ਼ਨਲ (ਏ.ਐੱਚ.ਆਰ.ਆਈ.) ਵੱਲੋਂ ਦੋ ਦਿਨਾ ਸੰਯੁਕਤ ਰਾਸ਼ਟਰ (ਯੂ.ਐਨ.) 'ਏਸ਼ੀਆ ਏਸ਼ੀਆ-ਅਫਰੀਕਨ ਪੀਸ ਐਂਡ ਜਸਟਿਸ SDJ's ਸੰਮੇਲਨ 2022' ਦਾ ਆਯੋਜਨ ਕੀਤਾ ਗਿਆ। ਬੰਗਲਾਦੇਸ਼ ਸੁਪਰੀਮ ਕੋਰਟ ਦੇ ਐਡਵੋਕੇਟ ਡਾ. ਐੱਮ.ਡੀ. ਅਨਾਮੁਲ ਹੱਕ ਦੀ ਸਰਪ੍ਰਸਤੀ ਅਤੇ ਰਾਸ਼ਟਰੀ ਪ੍ਰਧਾਨ ਸ਼੍ਰੀਮਤੀ ਰੁਖਸਾਨਾ ਅਮੀਰ ਦੀ ਪ੍ਰਧਾਨਗੀ 'ਚ ਢਾਕਾ ਦੇ ਗੁਲਸ਼ਨ ਕਲਬ ਸਭਾਗਾਰ 'ਚ ਆਯੋਜਿਤ ਇਸ ਸੰਮੇਲਨ 'ਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਨੁੱਖ ਅਧਿਕਾਰ ਸੰਗਠਨਾਂ, ਯੂਨੀਵਰਸਿਟੀਆਂ ਅਤੇ ਖੋਜ ਖੇਤਰਾਂ 'ਚ ਕੰਮ ਕਰਨ ਵਾਲੀਆਂ ਲਗਭਗ 200 ਸ਼ਖਸੀਅਤਾਂ ਨੇ ਹਿੱਸਾ ਲਿਆ।
ਸੰਮੇਲਨ 'ਚ ਅਮਰੀਕਾ, ਭਾਰਤ, ਸ਼੍ਰੀਲੰਕਾ, ਰੂਸ, ਬੰਗਲਾਦੇਸ਼ ਦੇ 5 ਮੁੱਖ ਬੁਲਾਰਿਆਂ ਨੇ ਵੱਖ-ਵੱਖ ਵਿਸ਼ਿਆਂ 'ਤੇ ਆਪਣੇ ਭਾਸ਼ਣਾਂ 'ਚ ਆਪਣੇ ਵੱਡਮੁੱਲੇ ਵਿਚਾਰ ਪ੍ਰਗਟ ਕੀਤੇ। ਇਨ੍ਹਾਂ ਮੁੱਖ ਪੰਜ ਬੁਲਾਰਿਆਂ 'ਚ ਭਾਰਤ ਤੋਂ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੀ ਲੇਖਿਕਾ, ਕਵੀ ਅਤੇ ਸਮਾਜ ਸੇਵੀ ਡਾ. ਤਨੂਜਾ ਤਨੂ ਨੇ ਵੀ ਸ਼ਾਮਲ ਹੋਈ। ਡਾ. ਤਨੂਜਾ ਨੇ ਆਪਣੇ ਭਾਸ਼ਣ ਦੌਰਾਨ ਹਿੰਸਾ ਅਤੇ ਅੱਤਵਾਦ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਇਸ ਦੇ ਕਾਰਨਾਂ ਅਤੇ ਹੱਲ ਬਾਰੇ ਚਰਚਾ ਕੀਤੀ। ਡਾ. ਤਨੂਜਾ ਨੇ ਸਬੰਧਿਤ ਵਿਸ਼ਿਆਂ 'ਤੇ ਅੰਗਰੇਜ਼ੀ ਅਤੇ ਹਿੰਦੀ 'ਚ ਕਵਿਤਾਵਾਂ ਸੁਣਾ ਕੇ ਖੂਬ ਤਾੜੀਆਂ ਅਤੇ ਵਾਹ ਵਾਹੀ ਖੱਟੀ। ਸੰਮੇਲਨ 'ਚ ਡਾ. ਤਨੂਜਾ ਨੂੰ ਏਸ਼ੀਆ-ਅਫਰੀਕਨ ਪੀਸ ਐਂਡ ਜਸਟਿਸ SDGs ਸਟਾਰ ਐਵਾਰਡ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਪਦਮਸ਼੍ਰੀ ਪ੍ਰੋ. ਡਾ. ਵਿਜੇ ਕੁਮਾਰ ਸ਼ਾਹ ਨੇ ਐੱਸ.ਡੀ.ਜੀ. ਦੇ ਸੰਬੰਧ 'ਚ ਭਾਈਚਾਰਕ ਵਿਕਾਸ 'ਤੇ ਆਪਣਾ ਭਾਸ਼ਣ ਦਿੱਤਾ। ਸੰਮੇਲਨ 'ਚ ਅਮਰੀਕਾ ਤੋਂ ਆਈ ਮੁੱਖ ਬੁਲਾਰਾ ਡਾ. ਜੇਸਿਕਾ ਐਸ਼ ਨੇ ਨੌਜਵਾਨਾਂ ਅਤੇ ਵਿਦਿਆਰਥੀਆਂ ਲਈ ਸਿਖਲਾਈ ਅਤੇ ਸਿੱਖਿਆ ਦੇ ਮਹੱਤਵ 'ਤੇ ਪੇਸ਼ਕਾਰੀ ਰਾਹੀਂ ਆਪਣੇ ਵਿਚਾਰ ਅਤੇ ਸੁਝਾਅ ਪ੍ਰਗਟ ਕੀਤੇ। ਰੂਸ ਤੋਂ ਸ਼੍ਰੀਮਤੀ ਓਲਗਾ ਪ੍ਰੋ. ਡਾ. ਡੈਕਸਟਰ, ਸ਼੍ਰੀਲੰਕਾ ਤੋਂ ਡਾ. ਜੱਬਾਰ, ਡਾ. ਜਯੰਥਾ ਪੀਰਿਸ, ਮੁੰਬਈ ਤੋਂ ਡਾ. ਸੁਭਾਸ਼ ਸ਼ਰਮਾ, ਪੱਛਮੀ ਬੰਗਾਲ ਤੋਂ ਰਾਜਦੂਤ ਪ੍ਰਿਯੰਕਾ ਨਿਯੋਗੀ ਤੋਂ ਇਲਾਵਾ ਬੰਗਲਾਦੇਸ਼ ਅਤੇ ਵਿਦੇਸ਼ੀ ਰਾਜਦੂਤਾਂ ਨੇ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਘੱਟ ਕਰਨ, ਕਾਨੂੰਨ ਦੇ ਸ਼ਾਸਨ ਨੂੰ ਉਤਸ਼ਾਹ ਦੇਣਾ ਅਤੇ ਸਭ ਤੱਕ ਨਿਆਂ ਪਹੁੰਚ ਯਕੀਨੀ ਕਰਨਾ, ਬੱਚਿਆਂ ਨੂੰ ਸ਼ੋਸ਼ਣ ਤੋਂ ਬਚਾਉਣਾ ਅਤੇ ਸੂਚਨਾ ਤੱਕ ਜਨਤਕ ਪਹੁੰਚ ਯਕੀਨੀ ਕਰਨਾ ਆਦਿ ਗੰਭੀਰ ਵਿਸ਼ਿਆਂ 'ਤੇ ਆਪਣੇ ਵਿਚਾਰ ਜ਼ਾਹਰ ਕੀਤੇ।
ਆਪਣੇ ਸੁਆਗਤ ਭਾਸ਼ਣ 'ਚ ਬੰਗਲਾਦੇਸ਼ ਦੇ ਸਰਵਉੱਚ ਅਦਾਲਤ ਦੇ ਵਕੀਲ ਅਤੇ ਏ.ਐੱਚ.ਆਰ.ਆਈ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਡਾ. ਐੱਮ.ਡੀ. ਅਨਾਮੁਲ ਹੱਕ ਨੇ ਕਿਹਾ ਕਿ ਸਥਾਈ ਸ਼ਾਂਤੀ ਯਕੀਨੀ ਕਰਨ ਲਈ ਸਲਾਹ ਅਤੇ ਉੱਚਿਤ ਸਿਖਲਾਈ ਦੇ ਮਾਧਿਅਮ ਨਾਲ ਜਾਗਰੂਕਤਾ ਪੈਦਾ ਕਰਨਾ ਅਤੇ ਕੁਸ਼ਲ ਕਾਰਜਬਲ ਬਣਾਉਣਾ ਜ਼ਰੂਰੀ ਹੈ। ਸੰਮੇਲਨ 'ਚ ਮੁੱਖ ਮਹਿਮਾਨ ਵਜੋਂ ਪਦਮਸ਼੍ਰੀ ਪ੍ਰੋ. ਡਾ. ਵਿਜੇ ਕੁਮਾਰ ਸ਼ਾਹ, ਮੁੱਖ ਬੁਲਾਰੇ ਡਾ. ਤਨੂਜਾ ਤਨੂ, ਡਾ. ਜੇਸਿਕਾ ਐਸ਼ਨ ਅਤੇ ਹੋਰ ਨੇ ਦੇਸ਼-ਵਿਦੇਸ਼ ਤੋਂ ਆਏ ਵਫ਼ਦ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ। ਸੰਮੇਲਨ ਦੇ ਅੰਤ 'ਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਲਾਕਾਰਾਂ ਵਲੋਂ ਸੰਸਕ੍ਰਿਤੀ ਪ੍ਰੋਗਰਾਮ ਪੇਸ਼ ਕੀਤੇ ਗਏ।