ਜਲੰਧਰ ਤੋਂ ਆਉਣ ਵਾਲੀ ਪਬਲਿਕ ਨੂੰ ਰੋਕਣ ਲਈ ਚੋਲਾਂਗ ਨੇੜੇ ਹਾਈਵੇਅ ਸੀਲ
Tuesday, Apr 28, 2020 - 06:19 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ): ਟਾਂਡਾ ਪੁਲਸ ਨੇ ਹਾਈਵੇਅ 'ਤੇ ਅਤੇ ਅੱਡਾ ਚੌਲਾਂਗ ਨੇੜੇ ਅਤੇ ਜਲੰਧਰ ਜ਼ਿਲੇ ਨਾਲ ਲੱਗਦੀਆਂ ਲਿੰਕ ਸੜਕਾਂ ਨੂੰ ਸੀਲ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਡੀ.ਐੱਸ.ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਅਜਿਹਾ ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਵਲੋਂ ਜ਼ਿਲਾ ਹੁਸ਼ਿਆਰਪੁਰ 'ਚ ਕੋਵਿਡ-19 ਦੇ ਮਾੜੇ ਪ੍ਰਭਾਵ ਦੀ ਰੋਕਥਾਮ ਲਈ ਜ਼ਿਲਾ ਜਲੰਧਰ ਤੋਂ ਆਉਣ ਵਾਲੀ ਪਬਲਿਕ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਉਣ ਦੇ ਜਾਰੀ ਕੀਤੇ ਹੁਕਮਾਂ ਦੇ ਮੱਦੇਨਜ਼ਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਸਿੰਚਾਈ ਘਪਲੇ ਦੀ ਦਲਾਲੀ 'ਚ ਚਰਚਿਤ ਸੀਨੀਅਰ ਅਧਿਕਾਰੀ ਰਾਸ਼ਨ, ਮਾਸਕ ਵੰਡਣ ਨੂੰ ਲੈ ਕੇ ਚਰਚਾ 'ਚ
ਉਨ੍ਹਾਂ ਦੱਸਿਆ ਕਿ ਜਾਰੀ ਕੀਤੇ ਹੁਕਮ ਅਨੁਸਾਰ ਜਲੰਧਰ ਤੋਂ ਆਉਣ ਵਾਲੇ ਨੈਸ਼ਨਲ ਹਾਈਵੇਅ/ ਲਿੰਕ ਰੋਡ ਸੀਲ ਕੀਤੇ ਗਏ ਹਨ ਅਤੇ ਕਿਸੇ ਵੀ ਵਿਅਕਤੀ ਨੂੰ ਜ਼ਿਲਾ ਜਲੰਧਰ ਤੋਂ ਹੁਸ਼ਿਆਰਪੁਰ ਜ਼ਿਲੇ 'ਚ ਦਾਖਲ ਹੋਣ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਨਾ ਹੀ ਕਿਸੇ ਹੋਰ ਜ਼ਿਲੇ ਰਾਹੀਂ ਇਸ ਜ਼ਿਲੇ 'ਚ ਆਉਣ ਦੀ ਇਜਾਜ਼ਤ ਹੋਵੇਗੀ। ਉਨ੍ਹਾਂ ਦੱਸਿਆ ਕਿ ਹੁਕਮਾਂ ਦੀ ਸਹੀ ਪਾਲਣਾ ਲਈ ਪੁਲਸ ਵਲੋਂ ਹਾਈਵੇਅ, ਬਿਆਸ ਦਰਿਆ ਪੁਲ, ਟਾਂਡਾ ਬੇਗੋਵਾਲ ਰੋਡ ਅਤੇ ਖੁੱਡਾ ਨਜ਼ਦੀਕ ਵਿਸ਼ੇਸ਼ ਨਾਕਾਬੰਦੀ ਕੀਤੀ ਹੈ। ਇਸ ਮੌਕੇ ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਵੀ ਉਨ੍ਹਾਂ ਦੇ ਨਾਲ ਸਨ।
ਇਹ ਵੀ ਪੜ੍ਹੋ: ਮਜੀਠਾ 'ਚ ਵੱਡੀ ਵਾਰਦਾਤ, ਮਹਿਲਾ ਸਰਪੰਚ ਦੇ ਪਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ