ਟਾਂਡਾ: ਪਲਟਾ ਭੈਣ-ਭਰਾ ਨੇ ਅਮਰੀਕਾ 'ਚ ਜਿੱਤਿਆ ਮਿਸਟਰ ਤੇ ਮਿਸ ਟੀਨ ਏਸ਼ੀਆ ਦਾ ਖਿਤਾਬ

Friday, Aug 09, 2019 - 10:46 AM (IST)

ਟਾਂਡਾ: ਪਲਟਾ ਭੈਣ-ਭਰਾ ਨੇ ਅਮਰੀਕਾ 'ਚ ਜਿੱਤਿਆ ਮਿਸਟਰ ਤੇ ਮਿਸ ਟੀਨ ਏਸ਼ੀਆ ਦਾ ਖਿਤਾਬ

ਟਾਂਡਾ ਉੜਮੁੜ੍ਹ (ਵਰਿੰਦਰ ਪੰਡਿਤ) - ਰੀਅਲ ਵੈੱਲਫੇਅਰ ਕਲੱਬ ਦੇ ਚੇਅਰਮੈਨ ਅਤੇ ਭਾਜਪਾ ਆਗੂ ਪ੍ਰੋਫੈਸਰ ਪਵਨ ਪਲਟਾ ਦਾ ਭਰਾ ਇਸ ਸਮੇਂ ਅਮਰੀਕਾ 'ਚ ਰਹਿ ਰਹੇ ਹਨ। ਉਨ੍ਹਾਂ ਦੇ ਭਰਾ ਰਮਨ ਪਲਟਾ ਦੇ ਧੀ-ਪੁੱਤਰ ਨੇ ਮਿਸਟਰ ਅਤੇ ਮਿਸ ਟੀਨ ਏਸ਼ੀਆ ਦਾ ਖਿਤਾਬ ਜਿੱਤ ਕੇ ਟਾਂਡਾ ਦਾ ਨਾਂ ਰੋਸ਼ਨ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਰੇਡਮੰਡ ਵਾਸ਼ਿੰਗਟਨ ਅਮਰੀਕਾ 'ਚ ਮੇਨਕਾ ਸੋਨੀ ਅਤੇ ਆਸ਼ੀਸ਼ ਸੋਨੀ ਦੀ ਅਗਵਾਈ 'ਚ ਕਰਵਾਏ ਗਏ ਮਿਸਟਰ ਐਂਡ ਮਿਸ ਏਸ਼ੀਆ ਗਲੋਬਲ ਸੁੰਦਰਤਾ ਤੇ ਫੈਸ਼ਨ ਮੁਕਾਬਲਿਆਂ 'ਚ ਕਈ ਪ੍ਰਤੀਯੋਗੀਆਂ ਨੇ ਹਿੱਸਾ ਲਿਆ ਸੀ।

PunjabKesari

ਉਕਤ ਪ੍ਰਤੀਯੋਗੀਆਂ ਨੂੰ ਪਛਾੜਦੇ ਹੋਏ ਨਤਾਸ਼ਾ ਪਲਟਾ ਨੇ ਮਿਸ ਟੀਨ ਏਸ਼ੀਆ ਰੇਡਮੰਡ ਵਾਸ਼ਿੰਗਟਨ 2109 ਅਤੇ ਰਾਹੁਲ ਪਲਟਾ ਨੇ ਮਿਸਟਰ ਟੀਨ ਏਸ਼ੀਆ ਦਾ ਖਿਤਾਬ ਆਪਣੇ ਨਾਂ ਕਰ ਲਿਆ। ਇਸ ਮੌਕੇ ਟਾਂਡਾ ਦੀਆਂ ਵੱਖ-ਵੱਖ ਸੰਸਥਾਵਾਂ ਵਲੋਂ ਇਸ ਪ੍ਰਾਪਤੀ ਲਈ ਪ੍ਰੋਫੈਸਰ ਪਲਟਾ, ਉਨ੍ਹਾਂ ਦੇ ਭਰਾ ਰਮਨ ਪਲਟਾ ਅਤੇ ਭਰਜਾਈ ਪਾਇਲ ਪਲਟਾ ਨੂੰ ਸ਼ੁਭਕਾਮਨਾਵਾ ਦਿੱਤੀਆਂ ਜਾ ਰਹੀਆਂ ਹਨ।


author

rajwinder kaur

Content Editor

Related News