140 ਪੇਟੀਅਾਂ ਨਾਜਾਇਜ਼ ਸ਼ਰਾਬ ਸਣੇ ਟੈਂਪੂ ਚਾਲਕ ਕਾਬੂ
Wednesday, Jul 25, 2018 - 12:35 AM (IST)

ਬੰਗਾ, (ਚਮਨ ਲਾਲ/ਰਾਕੇਸ਼ ਅਰੋਡ਼ਾ)- ਬੰਗਾ ਥਾਣਾ ਸਿਟੀ ਵੱਲੋਂ 140 ਨਾਜਾਇਜ਼ ਸ਼ਰਾਬ ਦੀਅਾਂ ਪੇਟੀਅਾਂ ਸਣੇ ਇਕ ਟੈਂਪੂ ਚਾਲਕ ਨੂੰ ਕਾਬੂ ਕਰ ਕੇ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਅੈਕਸਾਇਜ਼ ਇੰਸਪੈਕਟਰ ਹਰਜਿੰਦਰ ਸਿੰਘ ਨਵਾਂਸ਼ਹਿਰ ਤੇ ਉਨ੍ਹਾਂ ਦੇ ਨਾਲ ਜਲੰਧਰ ਤੋਂ ਅੈਕਸਾਇਜ਼ ਅਧਿਕਾਰੀ ਪਰਸ਼ੋਤਮ ਸਿੰਘ ਵੱਲੋਂ ਬੰਗਾ ਦੇ ਸਥਾਨਕ ਹੱਪੋਵਾਲ ਰੋਡ ਨੇਡ਼ੇ ਨਾਕਾਬੰਦੀ ਕਰ ਕੇ ਜਦੋਂ ਹੱਪੋਵਾਲ ਸਾਈਡ ਤੋਂ ਆ ਰਹੇ ਇਕ ਟਾਟਾ ਏਸ ਟੈਂਪੂ ਨੰਬਰ ਪੀ ਬੀ 32 ਪੀ 5796 ਜਿਸ ਨੂੰ ਪਰਗਟ ਸਿੰਘ ਪੁੱਤਰ ਗੁਰਬਚਨ ਦਾਸ ਵਾਸੀ ਉਟਾਲਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਚਲਾ ਰਿਹਾ ਸੀ, ਨੂੰ ਰੋਕਿਆ ਤਾਂ ਉਸ ਵਿਚੋਂ 140 ਪੇਟੀਅਾਂ ਨਾਜਾਇਜ਼ ਸ਼ਰਾਬ ਦੀਅਾਂ ਬਰਾਮਦ ਹੋਈਅਾਂ। ਸੂਚਨਾ ਮਿਲਦੇ ਹੀ ਬੰਗਾ ਪੁਲਸ ਮੌਕੇ ’ਤੇ ਪਹੁੰਚੀ ਤੇ ਉਪਰੋਕਤ ਚਾਲਕ ਨੂੰ ਕਾਬੂ ਕਰ ਕੇ ਅਗਲੀ ਕਰਵਾਈ ਲਈ ਥਾਣੇ ਲਿਅਾਂਦਾ ਗਿਆ। ਜਿਸ ’ਤੇ ਅੈਕਸਾਇਜ਼ ਐਕਟ ਅਧੀਨ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।