ਤਲਵਾੜਾ ਪੁਲਸ ਨੇ ਚੋਰੀ ਦੇ ਕੇਸ ''ਚ ਲੋੜੀਂਦੇ ਵਿਅਕਤੀ ਦਾ ਲਿਆ ਰਿਮਾਂਡ

Wednesday, Aug 28, 2024 - 09:45 PM (IST)

ਤਲਵਾੜਾ ਪੁਲਸ ਨੇ ਚੋਰੀ ਦੇ ਕੇਸ ''ਚ ਲੋੜੀਂਦੇ ਵਿਅਕਤੀ ਦਾ ਲਿਆ ਰਿਮਾਂਡ

ਹਾਜੀਪੁਰ (ਜੋਸ਼ੀ) : ਤਲਵਾੜਾ ਪੁਲਸ ਨੇ ਐੱਸਐੱਸਪੀ ਹੁਸ਼ਿਆਰਪੁਰ ਸੁਰਿੰਦਰ ਲਾਂਬਾ, ਸਰਬਜੀਤ ਸਿੰਘ ਬਾਹੀਆ ਐੱਸਪੀਡੀ ਅਤੇ ਡੀਐੱਸਪੀ ਦਸੂਹਾ ਜਤਿੰਦਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਲਾਕੇ 'ਚ ਵੱਧ ਰਹੀਆਂ ਲੁੱਟਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਸ਼ੁਰੂ ਕੀਤੀ ਮੁਹਿੰਮ ਦੇ ਤਹਿਤ ਅੱਜ ਇਕ ਵਿਅਕਤੀ ਨੂੰ ਪ੍ਰਡੈਕਸ਼ਨ ਵਰੰਟ ਤੇ ਲਿਆ ਕੇ 5 ਦਿਨ ਦਾ ਪੁਲਸ ਰਿਮਾਂਡ ਦੇ ਦੌਰਾਨ ਉਸ ਕੋਲੋਂ ਚੋਰੀ ਦਾ ਸਾਮਾਨ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਚਓ ਤਲਵਾੜਾ ਇੰਸਪੈਕਟਰ ਪ੍ਰਮੋਦ ਕੁਮਾਰ ਨੇ ਦਸਿਆ ਹੈ ਕਿ ਤਲਵਾੜਾ ਪੁਲਸ ਨੂੰ ਮੁਕਦਮਾ ਨੰਬਰ 56 ਅੰਡਰ ਸੈਕਸ਼ਨ 331(3),305,31792) ਬੀਐੱਨਐੱਸ ਵਿੱਚ ਲੋੜੀਂਦਾ ਵਿਅਕਤੀ ਪੰਕਜ ਕੁਮਾਰ ਉਰਫ ਚਨੋਤਾ ਪੁੱਤਰ ਕਰਤਾਰ ਸਿੰਘ ਵਾਸੀ ਫੱਤੂਵਾਲ ਪੁਲਸ ਸਟੇਸ਼ਨ ਮੁਕੇਰੀਆਂ ਨੂੰ ਏਐੱਸਆਈ ਰਣਵੀਰ ਸਿੰਘ ਨੇ ਆਪਣੀ ਪੁਲਸ ਪਾਰਟੀ ਦੇ ਨਾਲ ਪ੍ਰਡੈਕਸ਼ਨ ਵਰੰਟ ਤੇ ਲਿਆ ਕੇ ਮਾਨਯੋਗ ਅਦਾਲਤ ਤੋਂ ਲਏ 5 ਦਿਨਾਂ ਦੇ ਰਿਮਾਂਡ ਦੋਰਾਨ ਉਸ ਕੋਲੋਂ ਇਕ ਮੋਟਰਸਾਇਕਲ, ਇਕ 10 ਗਰਾਮ ਸੋਨੇ ਦਾ ਕਿੱਟੀ ਸੈਟ ਅਤੇ ਇੱਕ 8 ਗਰਾਮ ਸੋਨੇ ਦੀ ਚੈਨ ਬਰਾਮਦ ਕੀਤੀ ਹੈ।


author

Baljit Singh

Content Editor

Related News