ਰਾਮ ਰਹੀਮ ਦੀ ਪੇਸ਼ੀ, ਬਠਿੰਡਾ 'ਚ ਹਾਈ ਅਲਰਟ

Friday, Jan 11, 2019 - 12:52 PM (IST)

ਰਾਮ ਰਹੀਮ ਦੀ ਪੇਸ਼ੀ, ਬਠਿੰਡਾ 'ਚ ਹਾਈ ਅਲਰਟ

ਤਲਵੰਡੀ ਸਾਬੋ(ਮੁਨੀਸ਼)— ਪ੍ਰਤੀਨਿਧੀ ਛਤਰਪਤੀ ਦੇ ਕਤਲ ਕੇਸ ਮਾਮਲੇ 'ਚ ਅੱਜ ਅਦਾਲਤੀ ਫੈਸਲੇ ਦੇ ਮੱਦੇਨਜ਼ਰ ਇਤਿਹਾਸਕ ਨਗਰ ਤਲਵੰਡੀ ਸਾਬੋ 'ਚ ਵੱਡੀ ਗਿਣਤੀ 'ਚ ਪੁਲਸ ਤਾਇਨਾਤ ਕੀਤੀ ਗਈ ਸੀ ਜਦੋਂਕਿ ਤਲਵੰਡੀ ਸਾਬੋ ਨਾਲ ਹਰਿਆਣਾ ਸਰਹੱਦ ਨੂੰ ਸੀਲ ਕਰ ਕੇ ਚੈਕਿੰਗ ਤੇਜ਼ ਕੀਤੀ ਗਈ।

PunjabKesari

ਸੁਰਿੰਦਰ ਕੁਮਾਰ ਡੀ. ਐੱਸ. ਪੀ. ਅਤੇ  ਰਾਜੇਸ਼ ਕੁਮਾਰ ਥਾਣਾ ਮੁਖੀ ਤਲਵੰਡੀ ਸਾਬੋ ਖੁਦ ਗਸ਼ਤ ਕਰ ਰਹੇ ਸਨ। ਜਦੋਂਕਿ ਚੌਕੀ ਇੰਚਾਰਜ ਗੁਰਦਰਸ਼ਨ ਸਿੰਘ ਨੇ ਪੰਜਾਬ-ਹਰਿਆਣਾ ਦੀ ਹੱਦ 'ਤੇ ਪਿੰਡ ਨਥੇਹਾ ਚੌਕ 'ਤੇ ਪੁਲਸ ਦੀ ਸਖਤ ਨਾਕਾਬੰਦੀ ਕੀਤੀ ਹੋਈ ਸੀ ਤੇ ਹਰ ਆਉਣ-ਜਾਣ ਵਾਲੇ ਵ੍ਹੀਕਲ ਸਮੇਤ ਵਿਅਕਤੀਆਂ ਦੀ ਤਲਾਸ਼ੀ ਲਈ ਜਾ ਰਹੀ ਸੀ।

PunjabKesari


author

cherry

Content Editor

Related News