ਡੇਰੇ ਤੋਂ ਵੋਟਾਂ ਮੰਗਣ ਵਾਲੇ ਉਮੀਦਵਾਰਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਦੀ ਚਿਤਾਵਨੀ (ਵੀਡੀਓ)

03/19/2019 5:20:35 PM

ਤਲਵੰਡੀ ਸਾਬੋ (ਮਨੀਸ਼) : ਡੇਰੇ ਤੋਂ ਵੋਟਾਂ ਮੰਗਣ ਵਾਲੇ ਉਮੀਦਵਾਰਾਂ ਪ੍ਰਤੀ ਸ੍ਰੀ ਅਕਾਲ ਤਖਤ ਸਾਹਿਬ ਸਖਤ ਰੁਖ ਅਪਨਾਵੇਗਾ। ਇਹ ਪ੍ਰਗਟਾਵਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ। ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਡੇਰਾ ਹਮਾਇਤ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਬਾਕਾਇਦਾ ਹੁਕਮਨਾਮਾ ਜਾਰੀ ਹੈ, ਜਿਸ 'ਤੇ ਸਖਤੀ ਨਾਲ ਪਹਿਰਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਵੀ ਕੋਈ ਉਮੀਦਵਾਰ ਡੇਰੇ ਤੋਂ ਵੋਟ ਮੰਗਣ ਜਾਏਗਾ, ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੋਵੇ, ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਏਗੀ। ਹਾਲਾਂਕਿ ਉਨ੍ਹਾਂ ਖਡੂਰ ਸਾਹਿਬ 'ਚ ਅਕਾਲੀ ਉਮੀਦਵਾਰ ਦੀ ਰੈਲੀ 'ਚ ਵਰਤਾਈ ਗਈ ਸ਼ਰਾਬ ਦੇ ਮਾਮਲੇ 'ਚ ਅਣਜਾਨਤਾ ਪ੍ਰਗਟ ਕੀਤੀ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਸਿਆਸੀ ਪਾਰਟੀਆਂ ਨੂੰ ਡੇਰਿਆਂ ਤੋਂ ਵੋਟਾਂ ਮੰਗਣ ਤੋਂ ਵਰਜਿਆ ਗਿਆ ਹੈ।


cherry

Content Editor

Related News