''ਆਪ'' ਦੀ ਬਲਜਿੰਦਰ ਕੌਰ ਨੇ ਹਲਕਾ ਵਾਸੀਆਂ ਨਾਲ ਮਨਾਈ ਲੋਹੜੀ (ਵੀਡੀਓ)
Monday, Jan 14, 2019 - 12:37 PM (IST)
ਤਲਵੰਡੀ ਸਾਬੋ (ਮਨੀਸ਼)— ਪੰਜਾਬ ਵਿਚ 13 ਜਨਵਰੀ ਨੂੰ ਲੋਹੜੀ ਦਾ ਤਿਉਹਾਰ ਬਹੁਤ ਹੀ ਧੂੰਮ-ਧਾਮ ਨਾਲ ਮਨਾਇਆ ਗਿਆ। ਹਰ ਗਲੀ-ਮੁਹੱਲੇ ਵਿਚ ਲੋਕਾਂ ਨੇ ਪੁੱਗਾ ਬਾਲ ਕੇ ਅਤੇ ਢੋਲ ਦੇ ਡਗੇ 'ਤੇ ਥਿਰਕਦੇ ਹੋਏ ਲੋਹੜੀ ਦਾ ਤਿਉਹਾਰ ਮਨਾਇਆ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਤੋਂ ਵਿਧਾਇਕਾ ਅਤੇ ਮਹਿਲਾ ਵਿੰਗ ਦੀ ਸੂਬਾ ਕਨਵੀਨਰ ਪ੍ਰੋ. ਬਲਜਿੰਦਰ ਕੌਰ ਨੇ ਲੋਹੜੀ ਦੀਆਂ ਖੁਸ਼ੀਆਂ ਹਲਕੇ ਦੇ ਲੋਕਾਂ ਨਾਲ ਮਨਾ ਕੇ ਸਾਂਝੀਆਂ ਕੀਤੀਆ।
ਬਲਜਿੰਦਰ ਕੌਰ ਦਾ ਕਹਿਣਾ ਹੈ ਕਿ ਮੈਂ ਆਪਣੇ ਹਲਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਆਉਣ ਵਾਲੇ ਹਰ ਤਿਉਹਾਰਾਂ ਨੂੰ ਉਹ ਇਕੱਠੇ ਹੋ ਕੇ ਮਨਾਉਣਗੇ। ਇਸ ਦੌਰਾਨ ਬਲਜਿੰਦਰ ਕੌਰ ਨੇ ਦੇਸ਼ ਵਾਸੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ ਅਤੇ ਲੋਹੜੀ ਦੀ ਖੁਸ਼ੀ ਮਨਾਉਂਦੇ ਹੋਏ ਹਲਕੇ ਦੀਆਂ ਔਰਤਾਂ ਨਾਲ ਗਿੱਧਾ ਵੀ ਪਾਇਆ।
