ਜਿੱਤ ਦੇ ਸ਼ੁਕਰਾਨੇ ਵਜੋਂ ਬੀਬਾ ਬਾਦਲ ਤਖਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ

05/24/2019 10:34:24 AM

ਤਲਵੰਡੀ ਸਾਬੋ (ਮੁਨੀਸ਼) : ਲੋਕ ਸਭਾ ਚੋਣਾਂ ਦੇ ਵੀਰਵਾਰ ਨੂੰ ਐਲਾਨੇ ਨਤੀਜਿਆਂ ਦੌਰਾਨ ਲੋਕ ਸਭਾ ਹਲਕਾ ਬਠਿੰਡਾ ਤੋਂ ਹੈਟ੍ਰਿਕ ਬਣਾ ਕੇ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਰਾਉਣ ਉਪਰੰਤ ਅਕਾਲੀ-ਭਾਜਪਾ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਆਪਣੇ ਪੁੱਤਰ ਆਨੰਤਬੀਰ ਸਿੰਘ ਬਾਦਲ ਅਤੇ ਭਰਾ ਬਿਕਰਮ ਮਜੀਠੀਆ ਨਾਲ ਜਿੱਤ ਦੇ ਸ਼ੁਕਰਾਨੇ ਵਜੋਂ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ। ਬੀਬਾ ਬਾਦਲ ਦੀ ਤਖਤ ਸਾਹਿਬ ਆਮਦ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੀ ਅਗਵਾਈ ਵਿਚ ਸੈਂਕੜਿਆਂ ਦੀ ਗਿਣਤੀ 'ਚ ਪੁੱਜੇ ਅਕਾਲੀ ਵਰਕਰਾਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਿਰੋਪਾਓ ਬਖਸ਼ਿਸ਼ ਕੀਤੀ।

PunjabKesari

ਇਸ ਮੌਕੇ ਗੱਲਬਾਤ ਕਰਦਿਆਂ ਜਿਥੇ ਬੀਬਾ ਬਾਦਲ ਨੇ ਸਮੁੱਚੇ ਲੋਕ ਸਭਾ ਹਲਕਾ ਬਠਿੰਡਾ ਦੇ ਵੋਟਰਾਂ ਤੇ ਅਕਾਲੀ-ਭਾਜਪਾ ਵਰਕਰਾਂ ਦੇ ਨਾਲ-ਨਾਲ ਉਨ੍ਹਾਂ ਦੀ ਚੋਣ ਮੁਹਿੰਮ 'ਚ ਹਰ ਤਰ੍ਹਾਂ ਦੀ ਸ਼ਮੂਲੀਅਤ ਕਰਨ ਵਾਲਿਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਹਲਕੇ ਦੇ ਸਾਬਕਾ ਵਿਧਾਇਕ ਅਮਿਤ ਰਤਨ, ਭਾਈ ਅਮਰੀਕ ਸਿੰਘ, ਭਾਈ ਮੋਹਣ ਸਿੰਘ ਬੰਗੀ, ਭਾਈ ਗੁਰਪ੍ਰੀਤ ਸਿੰਘ ਝੱਬਰ ਆਦਿ ਹਾਜ਼ਰ ਸਨ।

PunjabKesari

ਆਨੰਤਬੀਰ ਸਿੰਘ ਨੇ ਗੁਰਦੁਆਰਾ ਲਿਖਣਸਰ ਸਾਹਿਬ ਵਿਖੇ ਲਿਖੀ ਪੈਂਤੀ
ਜਿੱਤ ਦੇ ਸ਼ੁਕਰਾਨੇ ਵਜੋਂ ਤਖਤ ਸਾਹਿਬ ਬੀਬਾ ਹਰਸਿਮਰਤ ਕੌਰ ਬਾਦਲ ਨਾਲ ਉਨ੍ਹਾਂ ਦੇ ਪੁੱਤਰ ਆਨੰਤਬੀਰ ਸਿੰਘ ਬਾਦਲ ਦੇ ਵੀ ਪੁੱਜਣ 'ਤੇ ਉਹ ਖਿੱਚ ਦਾ ਕੇਂਦਰ ਬਣੇ ਰਹੇ ਅਤੇ ਨੌਜਵਾਨਾਂ ਵਿਚ ਉਨ੍ਹਾਂ ਨਾਲ ਸੈਲਫੀਆਂ ਕਰਵਾਉਣ ਦੀ ਹੋੜ ਲੱਗੀ ਰਹੀ। ਵੀਰਵਾਰ ਨੂੰ ਜਦੋਂ ਬੀਬਾ ਬਾਦਲ ਦੇ ਸ਼ੁਕਰਾਨੇ ਮੌਕੇ ਪੁੱਜੇ ਵੱਡੀ ਗਿਣਤੀ ਅਕਾਲੀ ਵਰਕਰਾਂ ਖਾਸ ਕਰ ਕੇ ਯੂਥ ਆਗੂਆਂ ਨੂੰ ਆਨੰਤਬੀਰ ਸਿੰਘ ਬਾਦਲ ਦੇ ਵੀ ਤਖਤ ਸਾਹਿਬ ਪੁੱਜਣ ਦੀ ਸੂਚਨਾ ਮਿਲੀ ਤਾਂ ਉਹ ਉਸ ਵੱਲ ਉਮੜ ਪਏ ਤੇ ਉਨ੍ਹਾਂ ਨਾਲ ਸੈਲਫੀਆਂ ਕਰਵਾਉਂਦੇ ਰਹੇ। ਆਨੰਤਬੀਰ ਬਾਦਲ ਨੇ ਵੀ ਕਿਸੇ ਨੂੰ ਨਿਰਾਸ਼ ਨਹੀਂ ਕੀਤਾ ਸਗੋਂ ਉਹ ਲੋਕਾਂ ਨੂੰ ਆਪਣੀ ਮਾਤਾ ਦੇ ਹੱਕ ਵਿਚ ਵੋਟ ਪਾਉਣ 'ਤੇ ਉਨ੍ਹਾਂ ਦਾ ਧੰਨਵਾਦ ਵੀ ਕਰਦੇ ਰਹੇ। ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਉਹ ਅਜੇ ਵਿਦਿਆਰਥੀ ਹਨ, ਕੋਈ ਸਿਆਸੀ ਆਗੂ ਨਹੀਂ ਪਰ ਫਿਰ ਵੀ ਉਨ੍ਹਾਂ ਨੇ ਬੀਬਾ ਬਾਦਲ ਦੀ ਜਿੱਤ ਵਿਚ ਹਿੱਸਾ ਪਾਉਣ ਵਾਲੇ ਹਰ ਵਰਕਰ ਦਾ ਆਪਣੇ ਵੱਲੋਂ ਵੀ ਧੰਨਵਾਦ ਕੀਤਾ। ਜਦੋਂਕਿ ਅਨੰਤਬੀਰ ਬਾਦਲ ਨੇ ਇਤਿਹਾਸਕ ਗੁਰਦੁਆਰਾ ਲਿਖਣਸਰ ਸਾਹਿਬ ਵਿਖੇ ਪੈਂਤੀ ਵੀ ਲਿਖੀ।

PunjabKesari


cherry

Content Editor

Related News