ਪਤੀ ਦੀ ਕੁੱਟਮਾਰ ਤੋਂ ਤੰਗ ਆਈ ਪਤਨੀ ਨੇ ਮੌਤ ਨੂੰ ਲਾਇਆ ਗਲੇ
Wednesday, Oct 23, 2019 - 11:44 AM (IST)

ਤਲਵੰਡੀ ਸਾਬੋ (ਮਨੀਸ਼) : ਸਬ-ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਾਨਵਾਲਾ ਵਿਚ ਇਕ ਔਰਤ ਵੱਲੋਂ ਆਪਣੇ ਪਤੀ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਦਾ ਪਤੀ ਨਸ਼ਾ ਕਰਦਾ ਸੀ ਅਤੇ ਆਏ ਦਿਨ ਉਸ ਦੀ ਕੁੱਟਮਾਰ ਕਰਦਾ ਸੀ।
ਮ੍ਰਿਤਕਾ ਹਰਿਆਣਾ ਦੇ ਪਿੰਡ ਸਚਾਨ ਕੋਟਲੀ ਜ਼ਿਲਾ ਸਿਰਸਾ ਦੀ ਰਹਿਣ ਵਾਲੀ ਸੀ। ਰਾਮਾਮੰਡੀ ਪੁਲਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨ 'ਤੇ ਉਸ ਦੇ ਪਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।