ਪੇਸ਼ੀ ਦੌਰਾਨ ਅਦਾਲਤ ’ਚ ਜ਼ਹਿਰ ਨਿਗਲਣ ਵਾਲੇ ਕਿਸਾਨ ਦੀ ਹੋਈ ਮੌਤ

Saturday, Aug 31, 2019 - 10:29 AM (IST)

ਪੇਸ਼ੀ ਦੌਰਾਨ ਅਦਾਲਤ ’ਚ ਜ਼ਹਿਰ ਨਿਗਲਣ ਵਾਲੇ ਕਿਸਾਨ ਦੀ ਹੋਈ ਮੌਤ

ਤਲਵੰਡੀ ਸਾਬੋ (ਮਨੀਸ਼) : ਜ਼ਮੀਨੀ ਵਿਵਾਦ ’ਚ ਬੀਤੇ ਦਿਨੀਂ ਅਦਾਲਤੀ ਕੰਪਲੈਕਸ ਵਿਚ ਪੇਸ਼ੀ ਭੁਗਤਣ ਆਏ ਪਿੰਡ ਮਲਕਾਣਾ ਦੇ ਕਿਸਾਨ ਨੇ ਅਦਾਲਤ ਵਿਚ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਸੀ, ਜਿੱਥੇ ਅੱਜ ਤੜਕਤਾਰ ਉਸ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਪਿੰਡ ਮਲਕਾਣਾ ਦੇ ਕਿਸਾਨ ਗੁਰਸੇਵਕ ਸਿੰਘ ਨੇ ਕਰੀਬ 4 ਸਾਲ ਪਹਿਲਾਂ ਜਸਵਿੰਦਰ ਕੌਰ ਨਾਂ ਦੀ ਲੜਕੀ ਤੋਂ 14 ਕਨਾਲ ਜ਼ਮੀਨ ਖਰੀਦੀ ਸੀ ਜਿਸ ਦੀ ਰਜਿਸਟਰੀ ਵੀ ਉਨ੍ਹਾਂ ਦੇ ਨਾਂ ’ਤੇ ਹੈ ਕਬਜ਼ਾ ਵੀ ਹੈ ਪਰ ਉਸ ਨੂੰ ਡੀ. ਐਸ. ਪੀ. ਤਲਵੰਡੀ ਸਾਬੋ ਅਤੇ ਪਿੰਡ ਦਾ ਸਰਪੰਚ ਇਕ ਵੱਡੇ ਕਾਂਗਰਸੀ ਆਗੂ ਦੀ ਸਹਾਇਤਾ ਨਾਲ ਉਸ ਨੂੰ ਜ਼ਮੀਨ ਵਾਪਸ ਕਰਨ ਲਈ ਮਜਬੂਰ ਕਰ ਰਹੇ ਸਨ। ਕਿਤੋਂ ਵੀ ਇਨਸਾਫ ਨਾ ਮਿਲਦਾ ਦੇਖ ਕੇ ਕਿਸਾਨ ਨੇ ਸ਼ੁੱਕਰਵਾਰ ਪੇਸ਼ੀ ਭੁਗਤਣ ਦੌਰਾਨ ਅਦਾਲਤ ਵਿਚ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ ਸੀ। ਉਥੇ ਹੀ ਪਿੰਡ ਦੇ ਸਰਪੰਚ ਅਤੇ ਡੀ.ਐਸ.ਪੀ. ਤਲਵੰਡੀ ਸਾਬੋ ਹਰਪਾਲ ਸਿੰਘ ਗਰੇਵਾਲ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਆਧਾਰਹੀਣ ਦੱਸਿਆ।


author

cherry

Content Editor

Related News