2 ਦੇਸੀ ਪਿਸਤੌਲ ਤੇ 6 ਜ਼ਿੰਦਾ ਰੌਂਦਾਂ ਸਮੇਤ ਵਿਅਕਤੀ ਗ੍ਰਿਫਤਾਰ

Saturday, Jul 06, 2019 - 11:59 AM (IST)

2 ਦੇਸੀ ਪਿਸਤੌਲ ਤੇ 6 ਜ਼ਿੰਦਾ ਰੌਂਦਾਂ ਸਮੇਤ ਵਿਅਕਤੀ ਗ੍ਰਿਫਤਾਰ

ਤਲਵੰਡੀ ਸਾਬੋ (ਮੁਨੀਸ਼) : ਸੀ. ਆਈ. ਏ. ਸਟਾਫ ਬਠਿੰਡਾ-2 ਨੇ ਤਲਵੰਡੀ ਸਾਬੋ ਇਲਾਕੇ 'ਚ ਇਕ ਵਿਅਕਤੀ ਕੋਲੋਂ 2 ਨਾਜਾਇਜ਼ ਪਿਸਤੌਲ ਦੇਸੀ ਅਤੇ ਜ਼ਿੰਦਾ ਰੌਂਦ ਫੜਨ 'ਚ ਸਫਲਤਾ ਹਾਸਲ ਕੀਤੀ ਹੈ।

ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ ਬਠਿੰਡਾ-2 ਦੇ ਜਰਨੈਲ ਸਿੰਘ ਪੁਲਸ ਪਾਰਟੀ ਸਮੇਤ ਤਲਵੰਡੀ ਸਾਬੋ ਦੇ ਪਿੰਡ ਸੰਗਤ ਖੁਰਦ ਵੱਲ ਗਸ਼ਤ ਕਰ ਰਹੇ ਸਨ। ਇਸ ਦੌਰਾਨ ਸੜਕ ਕਿਨਾਰੇ ਇਕ ਵਿਅਕਤੀ ਨੇ ਪੁਲਸ ਦੀ ਗੱਡੀ ਦੇਖ ਕੇ ਪਾਸਾ ਵੱਟਣ ਦੀ ਕੋਸ਼ੀਸ਼ ਕੀਤੀ ਤਾਂ ਪੁਲਸ ਨੇ ਸ਼ੱਕ ਦੇ ਅਧਾਰ 'ਤੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 2 ਪਿਸਤੌਲ ਦੇਸੀ 32 ਬੋਰ ਅਤੇ 6 ਜ਼ਿੰਦਾ ਰੌਂਦ ਬਰਾਮਦ ਹੋਏ। ਪੁਲਸ ਨੇ ਪਿਸਤੌਲ ਅਤੇ ਰੌਂਦ ਕਬਜ਼ੇ 'ਚ ਕਰ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਪੁਲਸ ਨੇ ਮੁਲਜ਼ਮ ਦੀ ਪਛਾਣ ਅੰਗਰੇਜ਼ ਸਿੰਘ ਵਾਸੀ ਬਹਿਮਣ ਜੱਸਾ ਸਿੰਘ ਤੋਂ ਕੀਤੀ ਹੈ। ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਕਹੀ ਹੈ।


author

cherry

Content Editor

Related News