ਤਾਲਿਬਾਨ ਹਮਲੇ ਦੇ ਖ਼ੌਫ਼ ਕਾਰਨ ਖ਼ਰਾਬ ਹੋਇਆ ਏ.ਸੀ.ਪੀ. ਅਟਾਰੀ ਬਾਰਡਰ ਦਾ ਟਰੱਕ ਸਕੈਨਰ

Friday, Sep 03, 2021 - 02:22 PM (IST)

ਅੰਮ੍ਰਿਤਸਰ (ਨੀਰਜ) - ਇਕ ਪਾਸੇ ਜਿੱਥੇ ਤਾਲਿਬਾਨ ਦੇ ਹਮਲੇ ਦਾ ਖ਼ਤਰਾ ਭਾਰਤ ’ਤੇ ਬਣਿਆ ਹੋਇਆ ਹੈ ਤਾਂ ਉਥੇ ਦੂਜੇ ਪਾਸੇ ਅਫਗਾਨਿਸਤਾਨ ਤੋਂ ਟਰੱਕਾਂ ਰਾਹੀਂ ਅਫਗਾਨੀ ਵਸਤਾਂ ਦੇ ਆਯਾਤ ਦਾ ਇਕਮਾਤਰ ਜਰੀਆ ਆਈ. ਸੀ. ਪੀ. ਅਟਾਰੀ ਬਾਰਡਰ ਦਾ ਟਰੱਕ ਸਕੈਨਰ ਖ਼ਰਾਬ ਹੈ ਅਤੇ ਕੰਮ ਨਹੀਂ ਕਰ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਸਟਮ ਵਿਭਾਗ ਨੇ ਐੱਲ. ਪੀ. ਏ. ਆਈ. (ਲੈਂਡ ਪੋਰਟ ਅਥਾਰਿਟੀ ਆਫ ਇੰਡੀਆ) ਨੂੰ ਇਕ ਪੱਤਰ ਲਿਖ ਕੇ ਆਈ. ਸੀ. ਪੀ. ’ਤੇ ਨਵਾਂ ਟਰੱਕ ਸਕੈਨਰ ਲਗਾਉਣ ਦੀ ਮੰਗ ਕੀਤੀ ਹੈ ਤਾਂ ਕਿ ਅਫਗਾਨਿਸਤਾਨ ਤੋਂ ਆਯਾਤ ਹੋਣ ਵਾਲੀ ਵਸਤਾਂ ਦੀ ਸੌ ਫ਼ੀਸਦੀ ਚੈਕਿੰਗ ਹੋ ਸਕੇ ਅਤੇ ਅਫਗਾਨੀ ਵਸਤਾਂ ’ਚ ਕਿਸੇ ਤਰ੍ਹਾਂ ਦੇ ਨਸ਼ੀਲੇ ਪਦਾਰਥ ਜਾਂ ਫਿਰ ਹਥਿਆਰਾਂ ਦੀ ਸਮੱਗਲਿੰਗ ਹੋਣ ਦੀ ਸੰਭਾਵਨਾ ਜ਼ੀਰੋ ਹੋ ਸਕੇ।

ਪੜ੍ਹੋ ਇਹ ਵੀ ਖ਼ਬਰ -  ਸ਼ਰਾਬੀ ਨੌਜਵਾਨਾਂ ਨੂੰ ਧੀ ਨਾਲ ਛੇੜਛਾੜ ਕਰਨ ਤੋਂ ਰੋਕਣ ਦੀ ਇੰਸਪੈਕਟਰ ਪਿਓ ਨੂੰ ਮਿਲੀ ਸਜਾ, ਦਰਜ ਹੋਈ FIR (ਵੀਡੀਓ)

ਮੌਜੂਦਾ ਸਮੇਂ ’ਚ ਆਲਮ ਇਹ ਹੈ ਕਿ ਕਸਟਮ ਵਿਭਾਗ ਦੀ ਟੀਮ ਆਈ. ਸੀ. ਪੀ. ਅਟਾਰੀ ’ਤੇ ਅਫਗਾਨਿਸਤਾਨ ਤੋਂ ਆਉਣ ਵਾਲੇ ਟਰੱਕਾਂ ਦੀ ਮੈਨੁਅਲੀ ਸੌ ਫ਼ੀਸਦੀ ਚੈਕਿੰਗ ਕਰ ਰਹੀ ਹੈ। ਇਸ ’ਚ ਸਨਿਫਰ ਡਾਗਸ ਦੀ ਵੀ ਮਦਦ ਲਈ ਜਾ ਰਹੀ ਹੈ। ਹਾਲਾਂਕਿ ਮੈਨੁਅਲੀ ਚੈਕਿੰਗ ਕਰਨ ’ਚ ਵਿਭਾਗ ਦੀ ਟੀਮ ਨੂੰ ਸਖ਼ਤ ਮਿਹਨਤ ਕਰਨੀ ਪੈ ਰਹੀ ਹੈ ਦੂਜੇ ਪਾਸੇ ਵਿਭਾਗ ਦੀ ਇਸ ਕਾਰਵਾਈ ਨਾਲ ਵਪਾਰੀ ਨਰਾਜ਼ ਹਨ, ਕਿਉਂਕਿ ਕਸਟਮ ਵਿਭਾਗ ਅਫਗਾਨਿਸਤਾਨ ਤੋਂ ਆਯਾਤ ਵਸਤਾਂ ਦੀ ਪੈਕਿੰਗ ਨੂੰ ਖੋਲ ਦਿੰਦਾ ਹੈ।

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

21 ਕਰੋੜ ਦੀ ਲਾਗਤ ਅਤੇ ਚਿੱਟਾ ਹਾਥੀ ਬਣਿਆ ਟਰੱਕ ਸਕੈਨਰ : 
ਐੱਲ. ਪੀ. ਏ. ਆਈ. ਵੱਲੋਂ ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਲਾਏ ਗਏ ਟਰੱਕ ਸਕੈਨਰ ’ਤੇ ਨਜ਼ਰ ਮਾਰੀਏ ਪਤਾ ਚੱਲਦਾ ਹੈ ਕਿ ਇਸ ਸਕੈਨਰ ’ਤੇ ਐੱਲ. ਪੀ. ਏ. ਆਈ. ਵੱਲੋਂ 21 ਕਰੋੜ ਰੁਪਿਆ ਖਰਚ ਕੀਤਾ ਗਿਆ ਸੀ ਪਰ ਸਕੈਨਰ ਲੱਗਣ ਦੇ ਸ਼ੁਰੂਆਤ ਤੋਂ ਹੀ ਸਕੈਨਰ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਸਕਿਆ ਅਤੇ ਖ਼ਰਾਬ ਹੀ ਰਿਹਾ।

ਪੜ੍ਹੋ ਇਹ ਵੀ ਖ਼ਬਰ - ਡੇਰਾ ਬਾਬਾ ਨਾਨਕ ’ਚ ਦੋ ਧਿਰਾਂ ਵਿਚਾਲੇ ਤਕਰਾਰ ਦੌਰਾਨ ਚੱਲੀਆਂ ਗੋਲੀਆਂ, ਭੱਜ ਕੇ ਬਚਾਈ ਜਾਨ (ਤਸਵੀਰਾਂ)

ਅਮਰੀਕਾ ਦੀ ਏਜੰਸੀ ਨੇ ਕਈ ਹਫ਼ਤੇ ਲਾਇਆ ਡੇਰਾ ਪਰ ਨਹੀਂ ਚੱਲਿਆ ਟਰੱਕ ਸਕੈਨਰ : 
ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਲੱਗੇ ਟਰੱਕ ਸਕੈਨਰ ਦੀ ਗੱਲ ਕਰੀਏ ਤਾਂ ਇਸ ਨੂੰ ਇੰਸਟਾਲ ਕਰਨ ਲਈ ਅਮਰੀਕਾ ਦੀ ਇਕ ਏਜੰਸੀ ਨੇ ਆਈ. ਸੀ. ਪੀ. ਅਟਾਰੀ ’ਤੇ ਕਈ ਹਫ਼ਤੇ ਤੱਕ ਡੇਰਾ ਲਾਈ ਰੱਖਿਆ ਅਤੇ ਟਰੱਕ ਸਕੈਨਰ ਨੂੰ ਠੀਕ ਢੰਗ ਨਾਲ ਕੰਮ ’ਚ ਲਿਆਉਣ ਲਈ ਕਾਫ਼ੀ ਮਿਹਨਤ ਵੀ ਕੀਤੀ ਪਰ ਟਰੱਕ ਸਕੈਨਰ ਨੂੰ ਕਸਟਮ ਵਿਭਾਗ ਨੇ ਕਦੇ ਵੀ ਸਵੀਕਾਰ ਨਹੀਂ ਕੀਤਾ। ਵਿਭਾਗ ਨੇ ਇਸ ਸਕੈਨਰ ਦਾ ਪ੍ਰਯੋਗ ਜ਼ਰੂਰ ਕੀਤਾ ਪਰ ਸਕੈਨਰ ਨੇ ਆਪਣੇ ਐਕਸਰੇ ’ਚ ਟਰੱਕ ’ਚ ਲੁਕੀ ਕਿਸੇ ਤਰ੍ਹਾਂ ਦੀ ਸ਼ੱਕੀ ਚੀਜ਼ ਨੂੰ ਟਰੇਸ ਨਹੀਂ ਕੀਤਾ ਇਨ੍ਹਾਂ ਦਿਨਾਂ ’ਚ ਵੀ ਵਿਭਾਗ ਨੇ ਆਪਣੀ ਮੈਨੁਅਲੀ ਚੈਕਿੰਗ ਨੂੰ ਹੀ ਜਾਰੀ ਰੱਖਿਆ।

 

ਪੜ੍ਹੋ ਇਹ ਵੀ ਖ਼ਬਰ - ਵਿਧਾਇਕ ਬੁਲਾਰੀਆ 7 ਸਤੰਬਰ ਨੂੰ ਕਰ ਸਕਦੈ ਵੱਡਾ ਧਮਾਕਾ, ਅੰਮ੍ਰਿਤਸਰ 'ਚ ਲੱਗੇ 'ਸਸਪੈਂਸ' ਵਾਲੇ ਪੋਸਟਰ

 

 


rajwinder kaur

Content Editor

Related News