ਤਾਲਿਬਾਨ ਦੇ ਖ਼ਿਲਾਫ਼ ਜਨਾਨੀਆਂ ਦਾ ਫੁੱਟਿਆ ਗੁੱਸਾ, ਮੰਗੀ ਰਾਜਨੀਤੀ ਵਿੱਚ ਸ਼ਮੂਲੀਅਤ

10/11/2021 3:11:57 PM

ਕਾਬੁਲ (ਬਿਊਰੋ) : ਅਫਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਜਨਾਨੀਆਂ ਅਤੇ ਘੱਟ ਗਿਣਤੀਆਂ ਦੇ ਬਰਾਬਰ ਅਧਿਕਾਰਾਂ ਦਾ ਵਾਅਦਾ ਕਰਕੇ ਦੁਨੀਆ ਦੇ ਸਾਹਮਣੇ ਇੱਕ ਚੰਗਾ ਅਕਸ ਪੇਸ਼ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਪਰ ਸੱਚਾਈ ਬਿਲਕੁਲ ਉਲਟ ਹੈ। ਐਤਵਾਰ ਨੂੰ ਦਰਜਨਾਂ ਅਫਗਾਨ ਜਨਾਨੀਆਂ ਕਾਰਕੁਨਾਂ ਨੇ ਸਿਆਸੀ ਭਾਗੀਦਾਰੀ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ। ਟੋਲੋ ਨਿਊਜ਼ ਅਨੁਸਾਰ, ਇਨ੍ਹਾਂ ਜਨਾਨੀਆਂ ਨੇ ਤਾਲਿਬਾਨ ਦੀ ਕਾਰਜਵਾਹਿਕ ਸਰਕਾਰ ਵਿੱਚ ਜਨਾਨੀਆਂ ਦੀ ਨੁਮਾਇੰਦਗੀ ਦੀ ਮੰਗ ਕੀਤੀ ਅਤੇ ਕਿਹਾ ਕਿ ਉਹ ਉਦੋਂ ਤੱਕ ਪ੍ਰਦਰਸ਼ਨ ਕਰਨਗੀਆਂ, ਜਦੋਂ ਕਿ ਨਵੀਂ ਸਰਕਾਰ ਵਿੱਚ ਉਨ੍ਹਾਂ ਦੀ ਭੂਮਿਕਾ ਸਪੱਸ਼ਟ ਨਹੀਂ ਹੋ ਜਾਂਦੀ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਕਾਰ ਲੁੱਟਣ ਆਏ ਲੁਟੇਰਿਆਂ ਨੇ ਗੋਲੀਆਂ ਮਾਰ ਕੀਤਾ ਨੌਜਵਾਨ ਦਾ ਕਤਲ (ਵੀਡੀਓ)

ਇੱਕ ਪ੍ਰਦਰਸ਼ਨਕਾਰੀ ਨੇ ਕਿਹਾ, "ਅੱਜ 10 ਅਕਤੂਬਰ ਅਫਗਾਨ ਜਨਾਨੀਆਂ ਦੇ ਨਾਲ ਵਿਸ਼ਵ ਮਹਿਲਾ ਏਕਤਾ ਦਿਵਸ ਹੈ ਅਤੇ 100 ਤੋਂ ਵੱਧ ਦੇਸ਼ਾਂ ਦੀਆਂ ਜਨਾਨੀਆਂ ਅਫਗਾਨ ਜਨਾਨੀਆਂ ਦੇ ਸਮਰਥਨ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਵਿੱਚ ਮਦਦ ਕਰ ਰਹੀਆਂ ਹਨ।" ਇਕ ਹੋਰ ਪ੍ਰਦਰਸ਼ਨਕਾਰੀ ਨੇ ਕਿਹਾ, ‘ਤਾਲਿਬਾਨ ਵਾਰ-ਵਾਰ ਦਾਅਵਾ ਕਰਦਾ ਹੈ ਕਿ ਉਨ੍ਹਾਂ ਦੀ ਸਰਕਾਰ ’ਚ ਜਨਾਨੀਆਂ ਨੂੰ ਸਿੱਖਿਆ, ਕੰਮ ਅਤੇ ਰਾਜਨੀਤਿਕ ਭਾਗੀਦਾਰੀ ਦਾ ਅਧਿਕਾਰ ਹੈ ਪਰ ਉਨ੍ਹਾਂ ਨੂੰ ਇਸ ਨੂੰ ਅਮਲੀ ਰੂਪ ਵਿੱਚ ਵੀ ਦਿਖਾਉਣਾ ਚਾਹੀਦਾ ਹੈ।’ ਪ੍ਰਦਰਸ਼ਨ ਦੌਰਾਨ ਇੱਕ ਸਾਬਕਾ ਸਰਕਾਰੀ ਕਰਮਚਾਰੀ ਨੇ ਵੀ ਤਾਲਿਬਾਨ ਨਾਲ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਕਿਹਾ ਕਿ ਜੇਕਰ ਜਨਾਨੀਆਂ ਨੂੰ ਫ਼ੈਸਲੇ ਲੈਣ ਵਿੱਚ ਸ਼ਾਮਲ ਨਾ ਕੀਤਾ ਗਿਆ ਤਾਂ ਸਮੂਹ ਦੁਆਰਾ ਬਣਾਈ ਗਈ ਸਰਕਾਰ ਡਿੱਗ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ - ਪਤਨੀ ਦੇ ਕਾਰਨਾਮਿਆਂ ਤੋਂ ਦੁਖੀ 'ਆਪ' ਆਗੂ ਦੀ ਮੰਤਰੀ ਰੰਧਾਵਾ ਨੂੰ ਚਿਤਾਵਨੀ, ਕਾਰਵਾਈ ਨਾ ਹੋਈ ਤਾਂ ਕਰਾਂਗਾ ਆਤਮਦਾਹ

ਦੱਸ ਦੇਈਏ ਕਿ ਤਾਲਿਬਾਨ ਨੇ 20 ਸਾਲਾਂ ਬਾਅਦ ਇੱਕ ਵਾਰ ਫਿਰ ਅਫਗਾਨਿਸਤਾਨ ਉੱਤੇ ਕਬਜ਼ਾ ਕਰ ਲਿਆਹੈ। ਅਜਿਹੇ ’ਚ ਮਾਹਰਾਂ ਦਾ ਮੰਨਣਾ ਹੈ ਕਿ ਸਮੂਹ ਦੇ ਸ਼ਾਸਨ ਦੇ ਤਹਿਤ ਅਫਗਾਨ ਜਨਾਨੀਆਂ ਨੂੰ ਅਨਿਸ਼ਚਿਤ ਭਵਿੱਖ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਫਗਾਨ ਨਿਊਜ਼ ਦੀ ਰਿਪੋਰਟ ਅਨੁਸਾਰ ਕੁਝ ਦਿਨ ਪਹਿਲਾਂ ਅਨੁਭਵੀ ਮਹਿਲਾ ਅਧਿਕਾਰ ਕਾਰਜਕਰਤਾ ਮਹਿਬੂਬਾ ਸਿਰਾਜ ਨੇ ਵੀ ਅੰਤਰਰਾਸ਼ਟਰੀ ਭਾਈਚਾਰੇ ਨੂੰ ਯੁੱਧਗ੍ਰਸਤ ਦੇਸ਼ ਵਿੱਚ ਵਿਗੜਦੀ ਸਥਿਤੀ ਵਿੱਚ ਅਫਗਾਨ ਜਨਾਨੀਆਂ ਦਾ ਪੂਰਨ ਸਮਰਥਨ ਕਰਨ ਦੀ ਅਪੀਲ ਕੀਤੀ ਸੀ।

ਪੜ੍ਹੋ ਇਹ ਵੀ ਖ਼ਬਰ - ਪੰਜਾਬ ਨੂੰ ਲੈ ਕੇ ਗੰਭੀਰ ਹੋਈ ਕੇਂਦਰ ਸਰਕਾਰ : ਹੁਣ ਨਹੀਂ ਹੋਵੇਗਾ ‘ਤੇਰਾ DGP, ਮੇਰਾ DGP’


rajwinder kaur

Content Editor

Related News