ਬ੍ਰਹਮਪੁਰਾ, ਸੇਖਵਾਂ, ਅਜਨਾਲਾ ਅੱਜ ਕਰਨਗੇ ਪ੍ਰੈੱਸ ਕਾਨਫਰੰਸ, ਕਰ ਸਕਦੇ ਹਨ ਵੱਡਾ ਧਮਾਕਾ

Saturday, Nov 03, 2018 - 12:37 PM (IST)

ਬ੍ਰਹਮਪੁਰਾ, ਸੇਖਵਾਂ, ਅਜਨਾਲਾ ਅੱਜ ਕਰਨਗੇ ਪ੍ਰੈੱਸ ਕਾਨਫਰੰਸ, ਕਰ ਸਕਦੇ ਹਨ ਵੱਡਾ ਧਮਾਕਾ

ਗੁਰਦਾਸਪੁਰ : ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਚੱਲਦੇ ਆ ਰਹੇ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਰਤਨ ਸਿੰਘ ਅਜਨਾਲਾ ਇਕ ਵਾਰ ਫਿਰ ਪ੍ਰੈੱਸ ਕਾਨਫਰੰਸ ਕਰਨ ਜਾ ਰਹੇ ਹਨ। ਸੂਤਰਾਂ ਮੁਤਾਬਕ ਇਸ ਪ੍ਰੈੱਸ ਕਾਨਫਰੰਸ ਵਿਚ ਉਕਤ ਟਕਸਾਲੀ ਕੋਈ ਵੱਡਾ ਧਮਾਕਾ ਕਰ ਸਕਦੇ ਹਨ, ਕਿਉਂਕਿ ਇਸ ਤੋਂ ਪਹਿਲਾਂ ਵੀ ਟਕਸਾਲੀ ਲੀਡਰ ਪ੍ਰੈੱਸ ਕਾਨਫਰੰਸ ਕਰਕੇ ਪਾਰਟੀ ਅਤੇ ਖਾਸ ਕਰਕੇ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਪ੍ਰਤੀ ਨਾਰਾਜ਼ਗੀ ਪ੍ਰਗਟਾਅ ਚੁੱਕੇ ਹਨ ਜਦਕਿ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ ਤਾਂ ਅਸਤੀਫਾ ਦੇ ਕੇ ਪਾਰਟੀ ਤੋਂ ਕਿਨਾਰਾ ਹੀ ਕਰ ਚੁੱਕੇ ਹਨ। 

ਭਾਵੇਂ ਬ੍ਰਹਮਪੁਰਾ ਵਲੋਂ ਆਪਣੀ ਵਢੇਰੀ ਉਮਰ ਅਤੇ ਸਿਹਤ ਨੂੰ ਲੈ ਕੇ ਅਸਤੀਫੇ ਦਾ ਕਾਰਨ ਦੱਸਿਆ ਗਿਆ ਸੀ, ਬਾਵਜੂਦ ਇਸ ਦੇ ਟਕਸਾਲੀਆਂ ਦੀ ਪਾਰਟੀ ਪ੍ਰਤੀ ਨਾਰਾਜ਼ਗੀ ਜਗ ਜ਼ਾਹਰ ਹੈ।


Related News