ਅਰਬਨ ਅਸਟੇਟ ''ਚ ਚੱਲੀ ਤਹਿਬਾਜ਼ਾਰੀ ਦੀ ਕਬਜ਼ਾ ਹਟਾਓ ਮੁਹਿੰਮ
Sunday, Aug 06, 2017 - 04:35 PM (IST)
ਜਲੰਧਰ(ਖੁਰਾਣਾ)— ਨਗਰ ਨਿਗਮ ਦੀ ਲਾਪ੍ਰਵਾਹੀ ਕਾਰਨ ਦੁਕਾਨਦਾਰਾਂ ਵੱਲੋਂ ਸੜਕਾਂ 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਫਿਤਰਤ ਵਧਦੀ ਜਾ ਰਹੀ ਹੈ। ਨਿਗਮ ਕਮਿਸ਼ਨਰ ਡਾ. ਬਸੰਤ ਗਰਗ ਦੇ ਨਿਰਦੇਸ਼ਾਂ 'ਤੇ ਜੁਆਇਨ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ ਦੀ ਦੇਖ-ਰੇਖ ਵਿਚ ਤਹਿਬਾਜ਼ਾਰੀ ਵਿਭਾਗ ਦੇ ਸੁਪਰਡੈਂਟ ਮਨਦੀਪ ਸਿੰਘ ਨੇ ਸ਼ਨੀਵਾਰ ਨੂੰ ਅਰਬਨ ਅਸਟੇਟ ਖੇਤਰ 'ਚ ਕਾਰਵਾਈ ਕਰਕੇ ਕਈ ਨਾਜਾਇਜ਼ ਕਬਜ਼ੇ ਹਟਵਾਏ। ਇਹ ਮੁਹਿੰਮ ਅਰਬਨ ਅਸਟੇਟ ਫੇਸ-1 ਗੁਰਦੁਆਰਾ ਸਾਹਿਬ ਰੋਡ ਅਤੇ ਫੇਜ਼-2 ਦੇ ਕਈ ਇਲਾਕਿਆਂ ਵਿਚ ਚੱਲੀ।
