ਕੋਰੋਨਾ ਦਾ ਖਤਰਾ : ਚੰਡੀਗੜ੍ਹ ਦੇ 5 ਲੋਕ ਤਬਲੀਗੀ ਜਮਾਤ 'ਚ ਹੋਏ ਸ਼ਾਮਲ, ਪੁਲਸ ਨੇ ਕੀਤੀ ਪਛਾਣ
Thursday, Apr 02, 2020 - 01:51 PM (IST)
ਚੰਡੀਗੜ੍ਹ (ਸੁਸ਼ੀਲ) : ਤਬਲੀਗੀ ਜਮਾਤ 'ਚ ਸ਼ਾਮਲ ਹੋ ਕੇ ਵੱਖ-ਵੱਖ ਸੂਬਿਆਂ ਤੋਂ ਪਰਤੇ ਚੰਡੀਗੜ੍ਹ ਦੇ 20 ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਮੈਡੀਕਲ ਕਰਵਾਇਆ ਗਿਆ, ਜਿਨ੍ਹਾਂ 'ਚ ਮੌਲੀਜਾਗਰਾਂ ਦੇ 5 ਲੋਕ ਦਿੱਲੀ ਦੀ ਨਿਜਾਮੂਦੀਨ 'ਚ ਤਬਲੀਗੀ ਜਮਾਤ 'ਚ ਸ਼ਾਮਲ ਹੋ ਕੇ ਪਰਤੇ ਸਨ। ਪੁਲਸ ਨੇ ਸਾਰੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਹਦਾਇਤ ਦਿੱਤੀ ਹੈ। ਵਿਭਾਗ ਅਤੇ ਡਾਕਟਰਾਂ ਦੀ ਟੀਮ ਨੇ ਉਨ੍ਹਾਂ 'ਤੇ ਨਿਗਰਾਨੀ ਰੱਖੀ ਹੋਈ ਹੈ। ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਕੋਰੋਨਾ ਵਾਇਰਸ ਬਾਰੇ ਪਤਾ ਚੱਲੇਗਾ। ਚੰਡੀਗੜ੍ਹ ਪੁਲਸ ਨੇ ਦਿੱਲੀ ਦੇ ਨਿਜਾਮੂਦੀਨ 'ਚ ਤਬਲੀਗੀ ਜਮਾਤ 'ਚ ਸ਼ਾਮਲ ਹੋਣ ਵਾਲੇ ਫਰਾਰ ਮੈਂਬਰਾਂ ਦੀ ਭਾਲ ਕਰਨ ਲਈ ਮੁਹਿੰਮ ਚਲਾਈ ਹੈ। ਪੁਲਸ ਨੇ ਮੌਲੀਜਾਗਰਾਂ 'ਚ ਰਹਿਣ ਵਾਲੇ 5 ਲੋਕਾਂ ਦੀ ਪਛਾਣ ਕੀਤੀ ਹੈ, ਜੋ ਦਿੱਲੀ ਦੀ ਨਿਜਾਮੂਦੀਨ 'ਚ ਤਬਲੀਗੀ ਜਮਾਤ 'ਚ ਸ਼ਾਮਲ ਹੋ ਕੇ ਪਰਤੇ ਸਨ। ਪੁਲਸ ਨੇ ਉਨ੍ਹਾਂ ਦਾ ਮੈਡੀਕਲ ਕਰਵਾਇਆ। ਇਸ ਤੋਂ ਇਲਾਵਾ ਮਨੀਮਾਜਰਾ ਦੇ ਮਾਤਾ ਰਾਜ ਕੌਰ ਗੁਰਦੁਆਰਾ ਵਾਸੀ ਜੈਪੁਰ 'ਚ ਮੋਬਿਨਾ ਮਸਜਿਦ ਰਾਮਗੰਜ 'ਚ ਜਮਾਤ ਤੋਂ ਪਰਤਿਆ ਸੀ। ਉੱਥੇ ਹੀ ਬਾਪੂਧਾਮ ਦੀ ਨੂਰਾਨੀ ਮਸਜਿਦ ਦੇ ਪ੍ਰਧਾਨ ਸਮੇਤ 15 ਲੋਕ, 18 ਮਾਰਚ ਨੂੰ ਮਹਾਂਰਾਸ਼ਟਰ 'ਚ ਹੀ ਜਮਾਤ 'ਚ ਸ਼ਾਮਲ ਹੋ ਕੇ ਵਾਪਸ ਆਏ ਸਨ। ਪ੍ਰਧਾਨ ਹਾਜੀ ਮੁਹੰਮਦ ਅੰਸਾਰੀ ਨੇ ਦੱਸਿਆ ਕਿ ਉਹ ਮੁੰਬਈ ਤੋਂ ਟਰੇਨ ਜ਼ਰੀਏ ਚੰਡੀਗੜ੍ਹ ਪਹੁੰਚੇ ਸਨ। ਚੰਡੀਗੜ੍ਹ ਪੁਲਸ ਨੇ ਉਕਤ 23 ਲੋਕਾਂ ਦੇ ਮੈਡੀਕਲ ਟੈਸਟ ਕਰਵਾ ਕੇ ਉਨ੍ਹਾਂ ਨੂੰ ਘਰ ਅਤੇ ਮਦਰੱਸੇ ਅੰਦਰ ਰਹਿਣ ਨੂੰ ਕਿਹਾ ਹੈ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਦਾ ਦਿਹਾਂਤ
ਸ੍ਰੀ ਮੁਕਤਸਰ ਸਾਹਿਬ ਪਰਤੇ ਲੋਕਾਂ ਨੂੰ ਕੀਤਾ ਆਈਸੋਲੇਟ
ਦਿੱਲੀ ਸਥਿਤ ਨਿਜ਼ਾਮੁਦੀਨ ਮਰਕਜ਼ ਦੇ ਸਮਾਗਮ ’ਚ ਹਿੱਸਾ ਲੈ ਕੇ ਸ੍ਰੀ ਮੁਕਤਸਰ ਸਾਹਿਬ ਪਰਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਪ੍ਰਸ਼ਾਸਨ ਨੇ ਮਸਜਿਦ ’ਚ ਹੀ ਆਈਸੋਲੇਟ ਕਰ ਦਿੱਤਾ ਹੈ। ਇਹ ਸਾਰੇ ਲੋਕ ਮੂਲ ਰੂਪ ਤੋਂ ਮੇਰਠ ਦੇ ਰਹਿਣ ਵਾਲੇ ਹਨ। ਪੁਲਸ ਨੇ ਇਨ੍ਹਾਂ ਦੇ ਖਾਣ-ਪਾਣੀ ਦਾ ਇੰਤਜ਼ਾਮ ਵੀ ਮਸਜਿਦ ’ਚ ਹੀ ਕਰ ਦਿੱਤਾ ਹੈ ਅਤੇ ਇਨ੍ਹਾਂ ਨੂੰ ਮਸਜਿਦ ਤੋਂ ਬਾਹਰ ਨਾ ਆਉਣ ਦੀ ਹਿਦਾਇਤ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਕੋਵਿਡ-19 ਦੇ ਟਾਕਰੇ ਲਈ ਹਸਪਤਾਲਾਂ ਨੂੰ ਕੀਤਾ ਤਿਆਰ