SYL ਮੁੱਦੇ ਨੂੰ ਲੈ ਕੇ ਬਾਰਡਰ ਉੱਤੇ ਨਾਕਾਬੰਦੀ, ਮੋਰਚੇ ਉੱਤੇ ਖੜ੍ਹੇ 650 ਤੋਂ ਵੱਧ ਜਵਾਨ

Monday, Jul 10, 2017 - 03:51 PM (IST)

ਅੰਬਾਲਾ — ਐਸ.ਵਾਈ.ਐਲ. ਦੇ ਪਾਣੀ ਲਈ ਹਰਿਆਣਾ-ਪੰਜਾਬ ਬਾਰਡਰ ਉਤੇ ਫਤੇਹਾਬਾਦ ਦੇ ਪਿੰਡ ਬਾਹਮਣਵਾਲਾ ਅਤੇ ਅੰਬਾਲ-ਲੁਧਿਆਣਾ ਨੈਸ਼ਨਲ ਹਾਈਵੇ ਉਤੇ ਸ਼ੰਭੂ ਬਾਰਡਰ ਉਤੇ ਗੱਡੀਆਂ ਰੋਕਣ ਦੇ ਪ੍ਰੋਗਰਾਮ ਨੂੰ ਲੈ ਕੇ ਭਾਰੀ ਸੰਖਿਆ ਵਿਚ ਇਨੈਲੋ ਦੇ ਕਾਰਜਕਰਤਾ ਪਹੁੰਚ ਚੁੱਕੇ ਹਨ। ਉਨ੍ਹਾਂ ਨੇ ਸੜਕ ਉਤੇ ਗੱਡੀਆਂ ਲਗਾ ਕੇ ਪੰਜਾਬ ਵਲੋਂ ਆਉਣ ਵਾਲੀਆਂ ਗੱਡੀਆਂ ਨੂੰ ਰੋਕ ਦਿੱਤਾ। ਇਸ ਦੇ ਨਾਲ ਹੀ ਕਾਰਜਕਰਤਾਵਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ।
ਰਤੀਆ ਦੇ ਵਿਧਾਇਕ ਰਵਿੰਦਰ ਬਵਿਯਾਲਾ ਨੇ ਮੌਕੇ ਉਤੇ ਪਹੁੰਚ ਕੇ ਕਾਰਜਕਰਤਾਵਾਂ ਨਾਲ ਮੀਟਿੰਗ ਕੀਤੀ। ਮੁਹਿੰਮ ਨੂੰ ਲੈ ਕੇ ਇਨੈਲੋ ਦੇ ਕਿਸਾਨ ਸੰਘ  ਦੇ ਪ੍ਰਧਾਨ ਨਿਸ਼ਾਨ ਸਿੰਘ ਨੇ ਮੌਕੇ ਉਤੇ ਪਹੁੰਚ ਕੇ ਸਾਥੀਆਂ ਦਾ ਹੌਸਲਾ ਵਧਾਇਆ।

PunjabKesari

ਨਿਸ਼ਾਨ ਸਿੰਘ ਨੇ ਕਿਹਾ ਕਿ ਇਨੈਲੋ ਵਲੋਂ ਐਸ.ਵਾਈ.ਐਲ. ਨੂੰ ਲੈ ਕੇ ਮੁਹਿੰਮ ਜਾਰੀ ਰਹੇਗੀ ਅਤੇ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਰਸਤਾ ਰੋਕ ਕੇ ਰੱਖਿਆ ਜਾਵੇਗਾ।
ਦੂਸਰੇ ਪਾਸੇ ਪੰਜਾਬ ਦੇ ਬਾਰਡਰ ਉਤੇ ਵੀ ਪੁਲਸ ਫੋਰਸ ਤੈਨਾਤ ਹੈ। ਹਰਿਆਣਾ ਪੰਜਾਬ ਪੁਲਸ ਦੇ ਜਵਾਨਾਂ ਦੀ ਗੱਲ ਕਰੀਏ ਤਾਂ ਕਰੀਬ 650 ਜਵਾਨ ਮੋਰਚੇ ਉਤੇ ਖੜ੍ਹੇ ਹਨ।
ਇਨੈਲੋ ਵਲੋਂ ਨਾਕਾਬੰਦੀ ਦੇ ਕਾਰਨ ਪੁਲਸ ਪ੍ਰਸ਼ਾਸਨ ਵਲੋਂ ਵਿਸ਼ੇਸ਼ ਰੂਟ ਤਿਆਰ ਕੀਤਾ ਗਿਆ ਹੈ। ਜਿਸਦੇ ਤਹਿਤ ਟ੍ਰੈਫਿਕ ਨੂੰ ਵੱਖ-ਵੱਖ ਸੜਕਾਂ ਵੱਲ ਡਾਇਵਰਟ ਕਰ ਦਿੱਤਾ ਗਿਆ ਹੈ।

PunjabKesari

SYL ਮੁੱਦੇ ਨੂੰ ਲੈ ਕੇ ਇਨੈਲੋ ਵਲੋਂ ਰਸਤਾ ਰੋਕੋ ਅੰਦੋਲਨ ਨੂੰ ਲੈ ਕੇ ਅੰਬਾਲਾ ਦੇ ਸ਼ੰਭੂ ਬਾਰਡਰ ਉਤੇ ਇਨੈਲੋ ਦਾ ਧਰਨਾ ਸ਼ੁਰੂ ਹੋ ਚੁੱਕਾ ਹੈ। ਇਸ ਧਰਨੇ ਵਿੱਚ ਦੁਸ਼ਯੰਤ ਚੌਟਾਲਾ ਪਾਰਟੀ ਦੇ ਕਾਰਜਕਰਤਾ ਦੇ ਨਾਲ ਧਰਨੇ ਉਤੇ ਬੈਠੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰਸਤਾ ਰੋਕਣ ਕਾਰਨ ਜਿੰਨਾ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਉਨ੍ਹਾਂ ਤੋਂ ਅਸੀਂ ਮਾਫੀ ਮੰਗਦੇ ਹਾਂ। ਉਨ੍ਹਾਂ ਨੇ ਕਿਹਾ ਕਿ ਇਨੈਲੋ ਦਾ ਇਹ ਪ੍ਰਦਰਸ਼ਨ ਸ਼ਾਤੀ ਪੂਰਣ ਢੰਗ ਨਾਲ ਕੀਤਾ ਜਾਵੇਗਾ।
ਸੁਪਰੀਮ ਕੋਰਟ ਦਾ ਫੈਸਲਾ ਹਰਿਆਣੇ ਦੇ ਹੱਕ ਵਿੱਚ ਹੈ, ਇਸ ਲਈ ਇਹ ਅੰਦੋਲਨ ਦਾ ਸਹੀ ਸਮਾਂ ਹੈ। ਇਸ ਮੌਕੇ ਭਾਰੀ ਗਿਣਤੀ ਪੁਲਸ ਤੈਨਾਤ ਕੀਤੀ ਗਈ ਹੈ।

ਸ਼ੰਭੂ ਬਾਰਡਰ ਉੱਤੇ ਅਭੈ ਚੌਟਾਲਾ ਨੇ ਹਾਜ਼ਰੀ ਭਰੀ ਅਤੇ ਆਪਣੇ ਕਾਰਜਕਰਤਾਵਾਂ ਦਾ ਹੌਸਲਾ ਵਧਾਇਆ। ਅਭੈ ਚੌਟਾਲਾ 5 ਮਿੰਟ ਹੀ ਰੁਕੇ ਅਤੇ ਚਲੇ ਗਏ।


Related News