SYL ਮੁੱਦੇ ਨੂੰ ਲੈ ਕੇ ਡਾ. ਧਰਮਵੀਰ ਗਾਂਧੀ ਨੇ ਮਾਨ ਸਰਕਾਰ ''ਤੇ ਸਾਧਿਆ ਨਿਸ਼ਾਨਾ
Tuesday, Apr 19, 2022 - 11:30 PM (IST)
ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਦਰਮਿਆਨ ਸਤਲੁਜ ਯਮੁਨਾ ਲਿੰਕ ਨਹਿਰ (ਐੱਸ. ਵਾਈ. ਐੱਲ.) ਨਹਿਰ ਦਾ ਮੁੱਦਾ ਇਕ ਵਾਰ ਫਿਰ ਗਰਮਾ ਗਿਆ ਹੈ। ਇਸ ਸਬੰਧੀ ਦੋਵਾਂ ਸੂਬਿਆਂ ਦੇ ਆਗੂ ਇਕ ਦੂਜੇ ਨੂੰ ਘੇਰ ਰਹੇ ਹਨ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਗੁਪਤਾ ਵੱਲੋਂ ਹਰਿਆਣਾ ਨੂੰ ਪਾਣੀ ਦੇਣ ਦੇ ਦਾਅਵੇ ਤੋਂ ਬਾਅਦ ਮਾਮਲਾ ਹੋਰ ਵੱਧ ਗਿਆ ਹੈ। ਪਟਿਆਲਾ ਤੋਂ ਸਾਬਕਾ 'ਆਪ' ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਭਗਵੰਤ ਮਾਨ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।
ਇਹ ਵੀ ਪੜ੍ਹੋ : ‘ਆਪ’ MP ਗੁਪਤਾ ਵੱਲੋਂ SYL ਨੂੰ ਲੈ ਕੇ ਦਿੱਤੇ ਬਿਆਨ ’ਤੇ CM ਮਾਨ ਆਪਣਾ ਸਟੈਂਡ ਸਪੱਸ਼ਟ ਕਰਨ : SAD
ਉਨ੍ਹਾਂ ਟਵੀਟ ਕਰਕੇ ਕਿਹਾ ਕਿ ਲੱਗਦਾ ਹੈ ਕਿ ਪੰਜਾਬ ਨੇ ਗੂੰਗੇ-ਬੋਲ਼ੇ ਲੋਕਾਂ ਦੀ ਫੌਜ ਭਰਤੀ ਕਰਕੇ ਭੇਜ ਦਿੱਤੀ ਹੈ। ਸੁਸ਼ੀਲ ਗੁਪਤਾ ਦੇ ਪੰਜਾਬ ਵਿਰੋਧੀ ਐੱਸ. ਵਾਈ. ਐੱਲ. ਦੇ ਇਸ ਬਿਆਨ 'ਤੇ 'ਆਪ' ਦੇ 92 ਵਿਧਾਇਕਾਂ 'ਚੋਂ ਇਕ ਵੀ ਨਹੀਂ ਬੋਲਿਆ ਅਤੇ ਨਾ ਹੀ 5 ਨਵੇਂ ਰਾਜ ਸਭਾ ਮੈਂਬਰ ਬੋਲੇ। ਉਨ੍ਹਾਂ ਕਿਹਾ ਕਿ ਜੇਕਰ ਅੱਜ ਮੂਸੇਵਾਲਾ ਕੋਈ ਗੀਤ ਰਿਲੀਜ਼ ਕਰ ਦੇਵੇ ਤਾਂ ਇਹ ਜ਼ਰੂਰ ਬੋਲਣਗੇ। ਐੱਸ. ਵਾਈ. ਐੱਲ. 'ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਹਰਿਆਣਾ ਦੇ ਲੋਕਾਂ ਨੂੰ ਐੱਸ.ਵਾਈ.ਐੱਲ. ਦੀ ਗਾਰੰਟੀ ਦਿੱਤੀ ਹੈ।
ਇਹ ਵੀ ਪੜ੍ਹੋ : ਲਾਲ ਕਿਲਾ ਸਮਾਗਮ ਨੂੰ ਲੈ ਕੇ ਦਿੱਲੀ ਕਮੇਟੀ ਦੀ ਕਾਰਜਪ੍ਰਣਾਲੀ 'ਤੇ ਮਨਜੀਤ ਸਿੰਘ GK ਨੇ ਲਾਏ ਵੱਡੇ ਇਲਜ਼ਾਮ
ਗੁਪਤਾ ਨੇ ਕਿਹਾ ਕਿ ਕੋਈ ਵੀ ਪਾਰਟੀ ਐੱਸ.ਵਾਈ.ਐੱਲ. ਦਾ ਹੱਲ ਨਹੀਂ ਚਾਹੁੰਦੀ। ਆਮ ਆਦਮੀ ਪਾਰਟੀ ਹੀ ਇਸ ਸਮੱਸਿਆ ਦਾ ਹੱਲ ਕਰੇਗੀ। ਇਸ ਤੋਂ ਪਹਿਲਾਂ ਗੁਪਤਾ ਨੇ ਦਾਅਵਾ ਕੀਤਾ ਸੀ ਕਿ 2024 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਅਤੇ ਦਿੱਲੀ ਵਾਂਗ ਹਰਿਆਣਾ ਵਿਚ ਵੀ ਚੰਗੇ ਸਕੂਲ, ਚੰਗੀ ਸਿੱਖਿਆ, ਹਸਪਤਾਲ ਅਤੇ ਮੁਫ਼ਤ ਬਿਜਲੀ ਹੋਵੇਗੀ। ਇਹ ਸਹੂਲਤ ਪੰਜਾਬ 'ਚ ਵੀ ਉਪਲਬਧ ਹੈ ਅਤੇ ਹਰਿਆਣਾ ਵਿਚ ਵੀ ਲਾਗੂ ਕੀਤੀ ਜਾਵੇਗੀ।