ਸਵਾਈਨ ਫਲੂ ਨਾਲ 1 ਸਾਲ ਦੀ ਮਾਸੂਮ ਬੱਚੀ ਦੀ ਮੌਤ
Wednesday, Jan 23, 2019 - 03:52 PM (IST)

ਫਰੀਦਕੋਟ (ਜਗਤਾਰ) : ਦੇਸ਼ ਭਰ 'ਚ ਸਵਾਈਨ ਫਲੂ ਦਾ ਕਹਿਰ ਤੇਜ਼ੀ ਨਾਲ ਵੱਧ ਰਿਹਾ ਹੈ। ਸਵਾਈਨ ਫਲੂ ਨੇ ਹੌਲੀ-ਹੌਲੀ ਪੰਜਾਬ 'ਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਫਰੀਦਕੋਟ 'ਚ ਵੀ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ ਹੈ, ਜਿਸ ਕਾਰਨ ਇਕ ਸਾਲ ਦੀ ਬੱਚੀ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਸਵਾਈਨ ਫਲੂ ਦੇ 2 ਹੋਰ ਮਾਮਲੇ ਸਾਹਮਣੇ ਵੀ ਆਏ ਹਨ, ਜਿਨ੍ਹਾਂ 'ਚੋਂ ਇਕ ਦਾ ਇਲਾਜ ਫਰੀਦਕੋਟ ਦੇ ਮੈਡੀਕਲ ਹਸਪਤਾਲ 'ਚ ਚੱਲ ਰਿਹਾ ਹੈ ਅਤੇ ਇਕ ਦਾ ਮੋਹਾਲੀ ਫੋਰਟਿਸ 'ਚ ਚੱਲ ਰਿਹਾ ਹੈ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਮਲੋਟ ਦੇ ਨੇੜਲੇ ਪਿੰਡ ਵਿਖੇ ਇਕ 5 ਸਾਲਾ ਮਾਸੂਮ ਬੱਚੇ ਦੀ ਸਵਾਈਨ ਫਲੂ ਕਾਰਨ ਮੌਤ ਹੋ ਗਈ ਸੀ।