ਮੋਹਾਲੀ ''ਚ ਲੁਟੇਰਿਆਂ ਦੇ ਹੌਂਸਲੇ ਬੁਲੰਦ, ਘਰ ਦੇ ਬਾਹਰੋਂ ਗੰਨ ਪੁਆਇੰਟ ਦੇ ਲੁੱਟੀ ਸਵਿੱਫਟ ਕਾਰ

Saturday, Aug 12, 2017 - 03:30 PM (IST)

ਮੋਹਾਲੀ ''ਚ ਲੁਟੇਰਿਆਂ ਦੇ ਹੌਂਸਲੇ ਬੁਲੰਦ, ਘਰ ਦੇ ਬਾਹਰੋਂ ਗੰਨ ਪੁਆਇੰਟ ਦੇ ਲੁੱਟੀ ਸਵਿੱਫਟ ਕਾਰ

ਮੋਹਾਲੀ— ਮੋਹਾਲੀ ਵਿਚ ਲੁਟੇਰਿਆਂ ਦੇ ਹੌਂਸਲੇ ਬੁਲੰਦ ਹਨ ਅਤੇ ਚਿੱਟੇ ਦਿਨੀਂ ਲੁੱਟ ਦੀਆਂ ਅਜਿਹੀਆਂ ਵਾਰਦਾਤਾਂ ਵਾਪਰ ਰਹੀਆਂ ਹਨ, ਜਿਸ ਨੂੰ ਦੇਖ ਕੇ ਸ਼ਹਿਰ ਦੀ ਸੁਰੱਖਿਆ ਸਵਾਲਾਂ ਦੇ ਘੇਰੇ ਵਿਚ ਘਿਰਦੀ ਨਜ਼ਰ ਆ ਰਹੀ ਹੈ। ਮੋਹਾਲੀ ਦੇ ਸੈਕਟਰ-80 'ਤੋਂ ਦੋ ਨੌਜਵਾਨ ਦਿਨ-ਦਿਹਾੜੇ ਗੰਨ-ਪੁਆਇੰਟ 'ਤੇ ਸਵਿੱਫਟ ਕਾਰ ਲੁੱਟ ਕੇ ਲੈ ਗਏ। 
ਜਾਣਕਾਰੀ ਮੁਤਾਬਕ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਬਾਸੀਆ ਦੇ ਰਹਿਣ ਵਾਲਾ ਪਰਮਜੀਤ ਸਿੰਘ ਆਪਣੇ ਚਾਚੇ ਨੂੰ ਮਿਲਣ ਲਈ ਮੋਹਾਲੀ ਆਇਆ ਹੋਇਆ ਸੀ। ਉਹ ਘਰ ਦੇ ਬਾਹਰ ਕਾਰ ਪਾਰਕ ਕਰ ਰਿਹਾ ਸੀ ਤਾਂ ਇਹ ਘਟਨਾ ਵਾਪਰੀ। ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਐੱਸ. ਐੱਚ. ਓ. ਸੋਹਾਨਾ ਅਤੇ ਪੀ. ਸੀ. ਆਰ. ਪਾਰਟੀ ਦੇ ਮੁਲਾਜ਼ਮ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। 
ੁਪਰਮਜੀਤ ਨੇ ਦੱਸਿਆ ਕਿ ਉਹ ਆਪਣੇ ਚਾਚਾ ਸੁਖਦੇਵ ਸਿੰਘ ਨੂੰ ਮਿਲਣ ਅਜੇ ਇੱਥੇ ਪਹੁੰਚਿਆ ਹੀ ਸੀ ਕਿ ਘਰ ਦੇ ਬਾਹਰ ਹੀ ਲੁੱਟਿਆ ਗਿਆ। ਪਰਮਜੀਤ ਦੇ ਅਨੁਸਾਰ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਤੇ ਨਾ ਹੀ ਉਸ ਨੂੰ ਕਿਸੇ 'ਤੇ ਸ਼ੱਕ ਹੈ।


Related News