ਲੁਧਿਆਣਾ 'ਚ ਜਿਮ ਦੇ ਬਾਹਰ ਸਵੀਟੀ ਅਰੋੜਾ ਦੀ ਹਾਦਸੇ 'ਚ ਹੋਈ ਮੌਤ ਦੇ ਮਾਮਲੇ 'ਚ ਸਨਸਨੀਖੇਜ਼ ਖ਼ੁਲਾਸਾ

Wednesday, May 22, 2024 - 11:23 AM (IST)

ਲੁਧਿਆਣਾ (ਤਰੁਣ)- 12 ਦਿਨ ਪਹਿਲਾਂ ਸੂਫੀਆਂ ਚੌਕ ਕੋਲ ਜਿੰਮ ਦੇ ਬਾਹਰ ਸੈਰ ਕਰ ਰਹੀ ਸਵੀਟੀ ਅਰੋੜਾ ਦੀ ਸੜਕ ਦੁਰਘਟਨਾ ’ਚ ਜ਼ਖ਼ਮੀ ਹੋਣ ਕਾਰਨ ਮੌਤ, ਦੁਰਘਟਨਾ ਨਹੀਂ, ਸਗੋਂ ਕਤਲ ਸੀ। ਸਵੀਟੀ ਦਾ ਕਤਲ ਨਾਜਾਇਜ਼ ਸਬੰਧਾਂ ਕਾਰਨ ਹੋਇਆ। ਸਵੀਟੀ ਅਰੋੜਾ ਦੇ ਪ੍ਰੇਮੀ ਨੇ ਹੀ ਉਸ ਤੋਂ ਪਿੱਛਾ ਛੁਡਵਾਉਣ ਲਈ ਫੁਲ ਪਰੂਫ ਪਲਾਨਿੰਗ ਨਾਲ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮਾਂ ਨੇ ਇਸ ਵਾਰਦਾਤ ਨੂੰ ਇਸ ਤਰ੍ਹਾਂ ਅੰਜਾਮ ਦਿੱਤਾ ਸੀ ਕਿ ਉਹ ਪੂਰੀ ਤਰ੍ਹਾਂ ਦੁਰਘਟਨਾ ਲੱਗੇ। ਮੁਲਜ਼ਮ ਆਪਣੇ ਮਨਸੂਬੇ ’ਚ ਕਾਮਯਾਬ ਵੀ ਹੋ ਗਏ ਅਤੇ ਪੁਲਸ ਨੇ ਇਸ ਮਾਮਲੇ ਨੂੰ ਦੁਰਘਟਨਾ ਮੰਨ ਕੇ ਜਾਇਲੋ ਕਾਰ ਦੇ ਚਾਲਕ ਅੰਮ੍ਰਿਤਸਰ ਨਿਵਾਸੀ ਅਜਮੇਰ ਸਿੰਘ ’ਤੇ ਕੇਸ ਵੀ ਦਰਜ ਕਰ ਲਿਆ ਸੀ ਪਰ ਮੌਕਾ-ਏ-ਵਾਰਦਾਤ ਦੇ ਹਾਲਾਤ ਇਸ ਦੁਰਘਟਨਾ ’ਤੇ ਸ਼ੱਕ ਜ਼ਾਹਿਰ ਕਰ ਰਹੇ ਸਨ।

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ ਨੂੰ ਲੈ ਕੇ ਮਿਡ-ਡੇ-ਮੀਲ ਮੁਲਾਜ਼ਮਾਂ ਲਈ ਜਾਰੀ ਹੋਏ ਨਵੇਂ ਹੁਕਮ

ਜਦੋਂ ਪੁਲਸ ਨੇ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕੀਤੀ ਤਾਂ ਸੀ. ਸੀ. ਟੀ. ਵੀ. ਕੈਮਰੇ ਦੀਆਂ ਕੁਝ ਫੁਟੇਜ ਸਾਹਮਣੇ ਆਈਆਂ, ਜਿਨ੍ਹਾਂ ’ਚ ਵਾਰਦਾਤ ਤੋਂ 2 ਦਿਨ ਪਹਿਲਾਂ 2 ਕਾਰਾਂ ਸਵੀਟੀ ਅਰੋੜਾ ਦੀ ਰੇਕੀ ਕਰਦੀਆਂ ਦਿਖਾਈ ਦਿੱਤੀਆਂ। ਪੁਲਸ ਨੇ ਇਨ੍ਹਾਂ ਕਾਰ ਸਵਾਰਾਂ ਨੂੰ ਬੁਲਾਇਆ ਅਤੇ ਉਨ੍ਹਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਕਤਲ ਦੀ ਵਾਰਦਾਤ ਦਾ ਖੁਲਾਸਾ ਹੋਇਆ।

PunjabKesari

ਪੁਲਸ ਨੇ ਇਸ ਮਾਮਲੇ ’ਚ ਸਵੀਟੀ ਅਰੋੜਾ ਦੇ ਪ੍ਰੇਮੀ ਮੋਹਾਲੀ ਨਿਵਾਸੀ ਲਖਵਿੰਦਰ ਸਿੰਘ ਲੱਖਾ ਅਤੇ ਉਸ ਦੇ ਦੋਸਤ ਕੁਲਵਿੰਦਰ ਸਿੰਘ ਪਿੰਦਾ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂਕਿ ਕਤਲ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅੰਮ੍ਰਿਤਸਰ ਨਿਵਾਸੀ ਅਜਮੇਰ ਸਿੰਘ ਪੁਲਸ ਦੀ ਗ੍ਰਿਫਤ ਤੋਂ ਦੂਰ ਹੈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਖਿਲਾਫ ਸਾਜ਼ਿਸ਼ ਤਹਿਤ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਅਜਮੇਰ ਦੀ ਭਾਲ ਜਾਰੀ ਹੈ। ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਕਿੱਦਾਂ ਹੋਇਆ ਸੀ ਕਤਲ, ਕੀ ਸੀ ਮਾਮਲਾ

10 ਮਈ ਦੀ ਸਵੇਰ ਨਿਊ ਹਰਗੋਬਿੰਦ ਨਗਰ ਦੀ ਰਹਿਣ ਵਾਲੀ 33 ਸਾਲਾ ਸਵੀਟੀ ਅਰੋੜਾ, ਭਤੀਜੇ ਦੇ ਨਾਲ ਜਿੰਮ ਗਈ ਸੀ। ਸਕੂਟੀ ਤੋਂ ਉਤਰਨ ਤੋਂ ਬਾਅਦ ਉਹ ਸੜਕ ’ਤੇ ਡਿਵਾਈਡਰ ਦੇ ਨਾਲ ਵਾਕ ਕਰਨ ਲੱਗੀ ਤਾਂ ਉਸੇ ਸਮੇਂ ਪਿੱਛੋਂ ਤੇਜ਼ ਰਫਤਾਰ ਜਾਇਲੋ ਕਾਰ ਆਈ ਅਤੇ ਡਿਵਾਈਡਰ ਦੇ ਨਾਲ ਸੈਰ ਕਰ ਰਹੀ ਸਵੀਟਰ ਅਰੋੜਾ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਸਵੀਟੀ ਨੂੰ ਟੱਕਰ ਮਾਰਨ ਤੋਂ ਬਾਅਦ ਕਾਰ ਕੁਝ ਦੂਰ ਜਾ ਕੇ ਡਿਵਾਈਡਰ ਨਾਲ ਟਕਰਾ ਕੇ ਰੁਕ ਗਈ, ਜਿਸ ਤੋਂ ਬਾਅਦ ਕਾਰ ਚਾਲਕ ਬਾਹਰ ਨਿਕਲਿਆ ਅਤੇ ਗੰਭੀਰ ਸਵੀਟੀ ਕੋਲ ਆਇਆ ਅਤੇ ਉਸ ਦੀ ਨਬਜ਼ ਚੈੱਕ ਕੀਤੀ।

ਇਹ ਖ਼ਬਰ ਵੀ ਪੜ੍ਹੋ - ਸ੍ਰੀ ਦਰਬਾਰ ਸਾਹਿਬ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ! ਬੱਸ ਦੇ ਉੱਡ ਗਏ ਪਰਖੱਚੇ, 2 ਸ਼ਰਧਾਲੂਆਂ ਦੀ ਮੌਤ

ਆਸ-ਪਾਸ ਲੋਕ ਇਕੱਠੇ ਹੋ ਗਏ। ਸਵੀਟੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਰੈਫਰ ਕਰ ਦਿੱਤਾ। ਪਰਿਵਾਰ ਵਾਲੇ ਉਸ ਨੂੰ ਇਲਾਜ ਲਈ ਦਿੱਲੀ ਲਿਜਾਣ ਲੱਗੇ ਤਾਂ ਸਵੀਟੀ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ। ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੇ ਇਸ ਮਾਮਲੇ ’ਚ ਕਾਰਵਾਈ ਕੀਤੀ ਅਤੇ ਮੁੱਢਲੀ ਕਾਰਵਾਈ ’ਚ ਮੁਲਜ਼ਮ ਜਾਇਲੋ ਕਾਰ ਚਾਲਕ ਅੰਮ੍ਰਿਤਸਰ ਨਿਵਾਸੀ ਅਜਮੇਰ ਸਿੰਘ ’ਤੇ ਦੁਰਘਟਨਾ ਦਾ ਕੇਸ ਦਰਜ ਕੀਤਾ।

2 ਦਿਨ ਸਵੀਟੀ ਦੀ ਕੀਤੀ ਰੇਕੀ, CCTV ’ਚ ਹੋਈ ਰਿਕਾਰਡ

ਮੁੱਢਲੀ ਜਾਂਚ ’ਚ ਪੁਲਸ ਨੇ ਜਦੋਂ 2 ਦਿਨ ਪਹਿਲਾਂ ਦੀ ਸੀ. ਸੀ. ਟੀ. ਵੀ. ਫੁਟੇਜ ਚੈੱਕ ਕੀਤੀ ਤਾਂ ਇਕ ਮਾਈਕ੍ਰਾ ਕਾਰ ਅਤੇ ਸਕਾਰਪੀਓ ਗੱਡੀ ਸਵੀਟੀ ਅਰੋੜਾ ਦੀ ਰੇਕੀ ਕਰਦੀ ਹੋਈ ਰਿਕਾਰਡ ਹੋਈ। ਜਾਂਚ ਦੌਰਾਨ ਪਤਾ ਲੱਗਾ ਕਿ ਇਹ ਗੱਡੀਆਂ ਮੋਹਾਲੀ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਉਰਫ ਲੱਖਾ ਦੀਆਂ ਹਨ। ਪੁਲਸ ਨੇ ਜਦੋਂ ਸਵੀਟੀ ਦੇ ਪਰਿਵਾਰ ਵਾਲਿਆਂ ਤੋਂ ਇਸ ਸਬੰਧੀ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਲਖਵਿੰਦਰ ਸਿੰਘ ਉਰਫ ਲੱਖਾ ਅਤੇ ਉਸ ਦਾ ਡਰਾਈਵਰ ਕੁਲਵਿੰਦਰ ਸਿੰਘ ਉਰਫ ਪਿੰਦਾ ਦਾ ਉਨ੍ਹਾਂ ਦੇ ਘਰ ਵੀ ਆਉਣਾ-ਜਾਣਾ ਸੀ। ਪੁਲਸ ਨੇ ਤੁਰੰਤ ਸ਼ੱਕ ਦੇ ਆਧਾਰ ’ਤੇ ਲਖਵਿੰਦਰ ਸਿੰਘ ਉਰਫ ਲੱਖਾ ਅਤੇ ਕੁਲਵਿੰਦਰ ਸਿੰਘ ਉਰਫ ਪਿੰਦਾ ਨੂੰ ਚੁੱਕ ਲਿਆ। ਸਖ਼ਤੀ ਨਾਲ ਪੁੱਛੱਗਿਛ ਕਰਨ ’ਤੇ ਉਨ੍ਹਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ।

ਸਵੀਟੀ ਵਿਆਹ ਦਾ ਬਣਾ ਰਹੀ ਸੀ ਦਬਾਅ

ਮੁਲਜ਼ਮ ਲਖਵਿੰਦਰ ਸਿੰਘ ਉਰਫ ਲੱਖਾ ਨੇ ਦੱਸਿਆ ਕਿ ਸਵੀਟੀ ਅਰੋੜਾ ਨਾਲ ਉਸ ਦੇ ਨਾਜਾਇਜ਼ ਸਬੰਧ ਸਨ। ਸਵੀਟੀ ਉਸ ’ਤੇ ਵਿਆਹ ਲਈ ਦਬਾਅ ਪਾ ਰਹੀ ਸੀ ਪਰ ਉਹ ਉਸ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ। ਉਸ ਨੇ ਕਈ ਵਾਰ ਉਸ ਨੂੰ ਟਾਲਿਆ ਪਰ ਉਹ ਲਗਾਤਾਰ ਉਸ ’ਤੇ ਵਿਆਹ ਲਈ ਦਬਾਅ ਪਾ ਰਹੀ ਸੀ।

ਇਹ ਖ਼ਬਰ ਵੀ ਪੜ੍ਹੋ - ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ! ਸਾਬਕਾ ਵਿਧਾਇਕ ਨੇ ਫੜਿਆ 'ਆਪ' ਦਾ ਪੱਲਾ

ਇਸੇ ਕਾਰਨ ਉਸ ਨੇ ਸਵੀਟੀ ਨੂੰ ਹਮੇਸ਼ਾ ਲਈ ਰਸਤੇ ਤੋਂ ਹਟਾਉਣ ਦੀ ਸੋਚੀ। ਇਸ ਵਿਚ ਉਸ ਦੇ ਡਰਾਈਵਰ ਅਤੇ ਰਿਸ਼ਤੇਦਾਰ ਕੁਲਵਿੰਦਰ ਸਿੰਘ ਨੇ ਉਸ ਦਾ ਸਾਥ ਦਿੱਤਾ। ਕੁਲਵਿੰਦਰ ਸਿੰਘ ਨੇ ਹੀ ਉਸ ਨੂੰ ਅਜਮੇਰ ਸਿੰਘ ਨਾਲ ਮਿਲਵਾਇਆ ਸੀ। ਕਤਲ ਦੀ ਇਹ ਵਾਰਦਾਤ ਦੁਰਘਟਨਾ ਲੱਗੇ, ਇਸ ਦੇ ਲਈ ਉਨ੍ਹਾਂ ਨੇ ਪੂਰੀ ਯੋਜਨਾ ਬਣਾਈ ਅਤੇ ਤੈਅ ਯੋਜਨਾ ਮੁਤਾਬਕ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਇਸ ਸਬੰਧੀ ਏ. ਡੀ. ਸੀ. ਪੀ-1 ਜਗਬਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਵੱਖ-ਵੱਖ ਪਹਿਲੂਆਂ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ, ਜਿਸ ਤੋਂ ਬਾਅਦ ਕਤਲ ਦੀ ਇਸ ਵਾਰਦਾਤ ਦਾ ਪਰਦਾਫਾਸ਼ ਹੋਇਆ ਹੈ। ਮੁਲਜ਼ਮ ਲਖਵਿੰਦਰ ਅਤੇ ਕੁਲਵਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਅਦਾਲਤ ਸਾਹਮਣੇ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਹੈ। ਫਰਾਰ ਮੁਲਜ਼ਮ ਅਜਮੇਰ ਦੀ ਭਾਲ ਜਾਰੀ ਹੈ। ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News