ਐਕਸ਼ਨ ਮੋਡ ’ਤੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ: ਪਹਿਲੇ ਦਿਨ ਹੀ ਕਈ ਯੂਨਿਟ ਤੇ ਸੈੱਲ ਕੀਤੇ ਭੰਗ

Tuesday, Apr 01, 2025 - 03:40 PM (IST)

ਐਕਸ਼ਨ ਮੋਡ ’ਤੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ: ਪਹਿਲੇ ਦਿਨ ਹੀ ਕਈ ਯੂਨਿਟ ਤੇ ਸੈੱਲ ਕੀਤੇ ਭੰਗ

ਲੁਧਿਆਣਾ (ਰਾਜ)– ਨਵ-ਨਿਯੁਕਤ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਪਹਿਲੇ ਹੀ ਦਿਨ ਐਕਸ਼ਨ ਮੋਡ ’ਚ ਆ ਗਏ ਹਨ। ਉਨ੍ਹਾਂ ਨੇ ਥਾਣਿਆਂ ’ਚ ਪੁਲਸ ਮੁਲਾਜ਼ਮਾਂ ਦੀ ਕਮੀ ਦੂਰ ਕਰਨ ਲਈ ਬਹੁਤ ਵੱਡਾ ਫ਼ੈਸਲਾ ਲਿਆ ਹੈ। ਉਨ੍ਹਾਂ ਈ. ਓ. ਵਿੰਗ, ਐਂਟੀ ਨਾਰਕੋਟਿਕਸ ਸੈੱਲ, ਐਂਟੀ ਹਿਊਮਨ ਟਰੈਫਕਿੰਗ ਸੈੱਲ, ਐਂਟੀ ਨਾਰਕੋਟਿਕਸ ਯੂਨਿਟ ਸਮੇਤ ਕਈ ਇਸ ਤਰ੍ਹਾਂ ਦੇ ਯੂਨਿਟ ਅਤੇ ਸੈੱਲ ਭੰਗ ਕਰ ਦਿੱਤੇ ਹਨ। ਉਥੇ ਮੌਜੂਦ ਸਟਾਫ ਨੂੰ ਹੁਣ ਥਾਣਿਆਂ ’ਚ ਸ਼ਿਫਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੀ ਵਰਦੀ ਬਾਰੇ ਜਾਰੀ ਹੋਇਆ ਨਵਾਂ ਫ਼ਰਮਾਨ, ਪੜ੍ਹੋ ਪੂਰੇ ਹੁਕਮ

ਇਸ ਦੇ ਨਾਲ ਹੀ ਏ. ਡੀ. ਸੀ. ਪੀ. ਅਤੇ ਏ. ਸੀ. ਪੀ. ਰੈਂਕ ਦੇ ਅਧਿਕਾਰੀਆਂ ਦੇ ਸਟਾਫ ’ਚ ਮੌਜੂਦ ਪੁਲਸ ਮੁਲਾਜ਼ਮਾਂ ਦੀ ਗਿਣਤੀ ਘੱਟ ਕੀਤੀ ਜਾ ਰਹੀ ਹੈ। ਬਾਕੀ ਪੁਲਸ ਮੁਲਾਜ਼ਮਾਂ ਨੂੰ ਥਾਣਿਆਂ ’ਚ ਤਾਇਨਾਤ ਕੀਤਾ ਜਾਵੇਗਾ। ਦਰਅਸਲ, ਲੁਧਿਆਣਾ ਸ਼ਹਿਰ ਬਹੁਤ ਵੱਡਾ ਹੈ। ਸ਼ਹਿਰ ’ਚ ਕੁੱਲ 28 ਥਾਣੇ ਹਨ ਅਤੇ ਕਈ ਯੂਨਿਟ ਅਤੇ ਸੈੱਲ ਸਨ ਪਰ ਪੁਲਸ ਫੋਰਸ ਦੀ ਕਮੀ ਸੀ। ਥਾਣਿਆਂ ’ਚ ਪੂਰੀ ਫੋਰਸ ਨਹੀਂ ਸੀ। ਹਰ ਐੱਸ. ਐੱਚ. ਓ. ਦੀ ਇਹੀ ਸ਼ਿਕਾਇਤ ਹੁੰਦੀ ਸੀ ਕਿ ਫੋਰਸ ਦੀ ਕਮੀ ਹੈ ਪਰ ਨਵ-ਨਿਯੁਕਤ ਸੀ. ਪੀ. ਸਵਪਨ ਸ਼ਰਮਾ ਨੂੰ ਜਦ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਇਸ ਪ੍ਰੇਸ਼ਾਨੀ ਦਾ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਐਕਸ਼ਨ ਲੈਂਦੇ ਹੋਏ ਇਸ ਤਰ੍ਹਾਂ ਦੇ ਕਈ ਸੈੱਲ ਅਤੇ ਯੂਨਿਟ ਤੋੜ ਦਿੱਤੇ, ਜਿਨ੍ਹਾਂ ਦੀ ਜ਼ਿਆਦਾ ਲੋੜ ਹੀ ਨਹੀਂ ਸੀ। ਹੁਣ ਉਥੇ ਤਾਇਨਾਤ ਸਟਾਫ ਨੂੰ ਵੱਖ-ਵੱਖ ਥਾਣਿਆਂ ’ਚ ਸ਼ਿਫਟ ਕਰ ਦਿੱਤਾ ਜਾਵੇਗਾ।

ਏ. ਡੀ. ਸੀ. ਪੀ. ਅਤੇ ਏ. ਸੀ. ਪੀ. ਰੈਂਕ ਦੇ ਅਧਿਕਾਰੀਆਂ ਦੇ ਆਫਿਸ ’ਚ ਸਿਰਫ 3 ਤੋਂ 4 ਸਟਾਫ ਹੋਵੇਗਾ ਤਾਇਨਾਤ

ਇਸ ਤਰ੍ਹਾਂ ਨਹੀਂ ਹੈ ਕਿ ਸੈੱਲ ਅਤੇ ਯੂਨਿਟ ਭੰਗ ਕਰ ਕੇ ਸਟਾਫ ਦੀ ਕਮੀ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇਸ ਦੇ ਲਈ ਸ਼ਹਿਰ ਦੇ ਏ. ਡੀ. ਸੀ. ਪੀ. ਅਤੇ ਏ. ਸੀ. ਪੀ. ਰੈਂਕ ਦੇ ਅਧਿਕਾਰੀਆਂ ਦਾ ਵੀ ਸਟਾਫ ਘੱਟ ਕੀਤਾ ਜਾ ਰਿਹਾ ਹੈ। ਪਹਿਲਾਂ ਇਸ ਰੈਂਕ ਦੇ ਅਧਿਕਾਰੀਆਂ ਦੇ ਆਫਿਸ 10 ਤੋਂ 15 ਪੁਲਸ ਮੁਲਾਜ਼ਮ ਹੁੰਦੇ ਸੀ ਪਰ ਹੁਣ ਸੀ. ਪੀ. ਨੇ ਸਟਾਫ ਦੀ ਕਟੌਤੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਏ. ਡੀ. ਸੀ. ਪੀ. ਰੈਂਕ ਦੇ ਅਧਿਕਾਰੀ ਦੇ ਆਫਿਸ ’ਚ ਸਿਰਫ 4 ਮੁਲਾਜ਼ਮਾਂ ਦਾ ਸਟਾਫ ਅਤੇ ਏ. ਸੀ. ਪੀ. ਰੈਂਕ ਦੇ ਆਫਿਸ ’ਚ 3 ਅਧਿਕਾਰੀਆਂ ਦਾ ਸਟਾਫ ਹੋਵੇਗਾ। ਬਾਕੀ ਪੁਲਸ ਮੁਲਾਜ਼ਮਾਂ ਨੂੰ ਥਾਣਿਆਂ ’ਚ ਤਾਇਨਾਤ ਕੀਤਾ ਜਾਵੇਗਾ। ਇਹ ਵੀ ਪਤਾ ਲੱਗਾ ਹੈ ਕਿ ਸੀ. ਆਈ. ਏ., ਥਾਣਾ ਸਿਫਰ ਹੁਣ ਇਕ ਹੋਵੇਗਾ, ਜਦਕਿ ਸੀ. ਆਈ. ਏ. 2 ਅਤੇ 3 ਦਾ ਨਾਂ ਬਦਲ ਦਿੱਤਾ ਜਾਵੇਗਾ।

ਪ੍ਰਾਪਰਟੀ ਅਤੇ ਪੈਸਿਆਂ ਦੇ ਲੈਣ-ਦੇਣ ਸਬੰਧੀ ਸ਼ਿਕਾਇਤਾਂ ਥਾਣਿਆਂ ’ਚ ਨਹੀਂ ਲਈ ਜਾਵੇਗੀ, ਅਧਿਕਾਰੀ ਕਰਨਗੇ ਜਾਂਚ

ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਹੈ ਕਿ ਸੀ. ਪੀ. ਸ਼ਰਮਾ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਪ੍ਰਾਪਰਟੀ ਅਤੇ ਪੈਸਿਆਂ ਦੇ ਲੈਣ-ਦੇਣ ਸਬੰਧੀ ਸ਼ਿਕਾਇਤਾਂ ਹੁਣ ਥਾਣਿਆਂ ’ਚ ਨਹੀਂ ਲਈਆਂ ਜਾਣਗੀਆਂ ਸਗੋਂ ਸੀ. ਪੀ. ਆਫਿਸ ਪੇਸ਼ ਹੋਣ ਤੋਂ ਬਾਅਦ ਇਹ ਸ਼ਿਕਾਇਤਾਂ ਏ. ਡੀ. ਸੀ. ਪੀ. ਜਾਂ ਏ. ਸੀ. ਪੀ. ਰੈਂਕ ਦੇ ਅਧਿਕਾਰੀਆਂ ਕੋਲ ਜਾਂਚ ਲਈ ਭੇਜੀਆਂ ਜਾਣਗੀਆਂ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀਓ, ਜੇਬ ਕਰ ਲਓ ਢਿੱਲੀ! ਅੱਜ ਤੋਂ ਹੋ ਰਹੇ ਕਈ ਵੱਡੇ ਬਦਲਾਅ

ਦੇਰ ਰਾਤ ਨੂੰ ਥਾਣਾਂ ਡਵੀਜ਼ਨ ਨੰ. 2 ਸਮੇਤ ਕਈ ਥਾਣਿਆਂ ’ਚ ਚੈਕਿੰਗ ਲਈ ਪੁੱਜੇ ਸੀ. ਪੀ.

ਪਹਿਲੇ ਹੀ ਦਿਨ ਸੀ. ਪੀ. ਸ਼ਰਮਾ ਪੁਲਸਿੰਗ ਸਿਸਟਮ ਨੂੰ ਸੁਧਾਰਨ ’ਚ ਲੱਗ ਗਏ ਹਨ। ਉਨ੍ਹਾਂ ਨੇ ਪਹਿਲੇ ਹੀ ਦਿਨ ਸ਼ਹਿਰ ’ਚ ਕਈ ਥਾਣਿਆਂ ਦੀ ਅਚਾਨਕ ਚੈਕਿੰਗ ਕੀਤੀ। ਉਹ ਰਾਤ ਨੂੰ ਸਭ ਤੋਂ ਪਹਿਲਾਂ ਡਵੀਜ਼ਨ ਨੰ. 2 ਪੁੱਜੇ, ਜਿਥੇ ਉਹ ਲਗਭਗ 15 ਮਿੰਟ ਤੱਕ ਰੁਕੇ ਰਹੇ। ਉਨ੍ਹਾਂ ਨੇ ਬਿਲਡਿੰਗ ਨੂੰ ਦੇਖਿਆ ਅਤੇ ਫਿਰ ਥਾਣਾ ਐੱਸ. ਐੱਚ. ਓ., ਏ. ਸੀ. ਪੀ. ਅਤੇ ਸਟਾਫ ਨਾਲ ਗੱਲ ਕੀਤੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News