ਸਵਾਮੀ ਕ੍ਰਿਸ਼ਨਾ ਨੰਦ ਜੀ ਵੱਲੋਂ ਗਊਵੰਸ਼ ਦੀ ਸੇਵਾ-ਸੰਭਾਲ ਸਬੰਧੀ ਰਾਸ਼ਟਰਪਤੀ ਨਾਲ ਮੁਲਾਕਾਤ

Monday, Mar 05, 2018 - 07:16 AM (IST)

ਬਲਾਚੌਰ(ਕਟਾਰੀਆ/ ਕਿਰਨ)  - ਦੇਸ਼ 'ਚ ਗਊਵੰਸ਼ ਦੀ ਸੇਵਾ-ਸੰਭਾਲ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਦੇਸ਼ ਨੂੰ ਗਊ ਹੱਤਿਆ ਦੇ ਕਲੰਕ ਤੋਂ ਮੁਕਤ ਕਰਵਾਉਣ ਸਬੰਧੀ ਰਾਸ਼ਟਰੀ ਪ੍ਰਧਾਨ ਗਊ ਸੇਵਾ ਮਿਸ਼ਨ ਸਵਾਮੀ ਕ੍ਰਿਸ਼ਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਨੇ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨਾਲ ਚੰਡੀਗੜ੍ਹ ਵਿਖੇ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ।  ਸਵਾਮੀ ਕ੍ਰਿਸ਼ਨਾ ਨੰਦ ਨੇ ਆਪਣੀ ਮੁਲਾਕਾਤ ਦੌਰਾਨ ਰਾਸ਼ਟਰਪਤੀ ਨਾਲ ਦੇਸ਼ 'ਚ ਲਾਵਾਰਿਸ ਘੁੰਮ ਰਹੇ ਗਊਵੰਸ਼ ਦੀ ਸੰਭਾਲ ਸਬੰਧੀ ਵਿਚਾਰ-ਵਟਾਂਦਰਾ ਕੀਤਾ ਅਤੇ ਗਊ ਸੇਵਾ ਮਿਸ਼ਨ ਵੱਲੋਂ ਗਊਵੰਸ਼ ਲਈ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਜਾਣਕਾਰੀ ਵੀ ਦਿੱਤੀ। ਸਵਾਮੀ ਜੀ ਨੇ ਇਸ ਮੌਕੇ ਰਾਸ਼ਟਰਪਤੀ ਨੂੰ ਗਊ ਮਾਤਾ ਦਾ ਸਰੂਪ ਭੇਟ ਕਰਦਿਆਂ ਲਾਵਾਰਿਸ ਗਊ ਧਨ ਦੀ ਦੇਸ਼ ਦੇ ਹਰੇਕ ਰਾਜ 'ਚ ਸੇਵਾ-ਸੰਭਾਲ ਯਕੀਨੀ ਬਣਾਉਣ ਦੀ ਅਪੀਲ ਕੀਤੀ। ਇਸ ਦੌਰਾਨ ਰਾਸ਼ਟਰਪਤੀ ਸ਼੍ਰੀ ਕੋਵਿੰਦ ਨੇ ਸਵਾਮੀ ਕ੍ਰਿਸ਼ਨਾ ਨੰਦ ਜੀ ਅਤੇ ਗਊ ਸੇਵਾ ਮਿਸ਼ਨ ਵੱਲੋਂ ਗਊਵੰਸ਼ ਦੀ ਸੇਵਾ-ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਨਸਲ ਸੁਧਾਰ ਦੀ ਮੁਹਿੰਮ ਨੂੰ ਅਤੀ ਪ੍ਰਸ਼ੰਸਾਯੋਗ ਦੱਸਿਆ ਅਤੇ ਜਲਦ ਹੀ ਇਸੇ ਸਾਲ ਪੰਜਾਬ ਵਿਖੇ ਗਊਸ਼ਾਲਾ ਚਾਂਦਪੁਰ ਰੁੜਕੀ ਦਾ ਦੌਰਾ ਕਰਨ ਦਾ ਭਰੋਸਾ ਵੀ ਦਿੱਤਾ।
ਇਸ ਮੌਕੇ ਗਊ ਸੇਵਾ ਮਿਸ਼ਨ ਦੇ ਸਾਬਕਾ ਚੇਅਰਮੈਨ ਕੀਮਤੀ ਭਗਤ ਨੇ ਰਾਸ਼ਟਰਪਤੀ ਨੂੰ ਦੱਸਿਆ ਕਿ ਦੇਸ਼ ਭਰ 'ਚ ਕਰੀਬ ਲੱਖਾਂ ਹੀ ਗਊ ਮਾਤਾਵਾਂ ਸੜਕਾਂ 'ਤੇ ਘੁੰਮ ਰਹੀਆਂ ਹਨ, ਜੋ ਕਿ ਕਈ ਵਾਰ ਹਾਦਸਿਆਂ ਦੀਆਂ ਸ਼ਿਕਾਰ ਹੁੰਦੀਆਂ ਹਨ, ਉਨ੍ਹਾਂ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਰਾਸ਼ਟਰਪਤੀ ਨੇ ਇਸ ਸਬੰਧੀ ਕਦਮ ਉਠਾਉਣ ਲਈ ਵਿਚਾਰ-ਵਟਾਂਦਰਾ ਕਰਨ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਸਵਾਮੀ ਜੀ ਤੋਂ ਇਲਾਵਾ ਗਊ ਭਗਤ ਹਾਜ਼ਰ ਸਨ।


Related News