ਜਲੰਧਰ ’ਚ ਦੋਆਬਾ ਚੌਂਕ ਨੇੜੇ ਫਿਲਮੀ ਸਟਾਈਲ ’ਚ ਪੁਲਸ ਨੇ ਫੜਿਆ ਸ਼ੱਕੀ, ਗੋਲੀ ਚੱਲਣ ਦੀ ਚਰਚਾ

Sunday, Jan 24, 2021 - 07:23 PM (IST)

ਜਲੰਧਰ ’ਚ ਦੋਆਬਾ ਚੌਂਕ ਨੇੜੇ ਫਿਲਮੀ ਸਟਾਈਲ ’ਚ ਪੁਲਸ ਨੇ ਫੜਿਆ ਸ਼ੱਕੀ, ਗੋਲੀ ਚੱਲਣ ਦੀ ਚਰਚਾ

ਜਲੰਧਰ (ਵਰੁਣ)— ਇਥੋਂ ਦੇ ਦੋਆਬਾ ਚੌਂਕ ਨੇੜੇ ਫਿਲਮੀ ਸਟਾਈਲ ’ਚ ਸ਼ੱਕੀ ਵਿਅਕਤੀ ਦੀ ਸੈਂਟਰੋ ਕਾਰ ਨੂੰ ਪਿੱਛਾ ਕਰਨ ਤੋਂ ਬਾਅਦ ਪੁਲਸ ਨੇ ਵਿਕਰਮਪੁਰਾ ਤੋਂ ਸ਼ੱਕੀ ਗਿ੍ਰਫ਼ਤਾਰ ਕਰ ਲਿਆ। ਸੈਂਟਰੋ ਕਾਰ ਨੂੰ ਰੋਕਣ ਲਈ ਪੁਲਸ ਦੀ ਪ੍ਰਾਈਵੇਟ ਜੈੱਨ ਕਾਰ ਨੇ ਕਈ ਵਾਰ ਸੈਂਟਰੋ ਕਾਰ ਨੂੰ ਟੱਕਰ ਵੀ ਮਾਰ ਦਿੱਤੀ। 

ਜਲੰਧਰ ’ਚ ਸ਼ਰਮਨਾਕ ਘਟਨਾ: 24 ਸਾਲਾ ਨੌਜਵਾਨ ਵੱਲੋਂ 5 ਸਾਲਾ ਬੱਚੀ ਨਾਲ ਜਬਰ-ਜ਼ਿਨਾਹ

ਸੂਤਰਾਂ ਦੀ ਮੰਨੀਏ ਤਾਂ ਪਿੱਛਾ ਕਰ ਰਹੀਆਂ ਪੁਲਸ ਦੀਆਂ ਗੱਡੀਆਂ ਜਲੰਧਰ ਦਿਹਾਤੀ ਦੀਆਂ ਸਨ। ਕਾਰ ਭਜਾਉਂਦੇ ਸਮੇਂ ਸੈਂਟਰੋ ਕਾਰ ਦਾ ਟਾਇਰ ਵੀ ਫਟ ਗਿਆ, ਜਿਸ ਕਾਰਨ ਨੇੜਲੇ ਇਲਾਕੇ ’ਚ ਪੁਲਸ ਅਤੇ ਮੁਲਜ਼ਮ ਵਿਚਾਲੇ ਗੋਲੀ ਚੱਲਣ ਦੀ ਵੀ ਚਰਚਾ ਰਹੀ। 

ਇਹ ਵੀ ਪੜ੍ਹੋ:  ...ਜਦੋਂ ਵਿਆਹ ਵਾਲੀ ਗੱਡੀ ’ਤੇ ਕਿਸਾਨੀ ਝੰਡਾ ਲਗਾ ਕੇ NRI ਲਾੜਾ-ਲਾੜੀ ਨੇ ਲਾਏ ਨਾਅਰੇ

ਉਥੇ ਹੀ ਦੋਆਬਾ ਚੌਂਕ ’ਤੇ ਦਿਹਾੜੀ ’ਤੇ ਜਾਣ ਲਈ ਖੜ੍ਹੇ ਮਜ਼ਦੂਰਾਂ ਦੀ ਮੰਨੀਏ ਤਾਂ ਇਹ ਸੀਨ ਫਿਲਮੀ ਸੀਨ ਵਾਂਗ ਸੀ। ਪੁਲਸ ਦੀਆਂ ਦੋ ਗੱਡੀਆਂ ਕਾਫ਼ੀ ਸਮੇਂ ਤੱਕ ਸੈਂਟਰੋ ਕਾਰ ਦਾ ਪਿੱਛਾ ਕਰਦੀਆਂ ਰਹੀਆਂ। ਉਥੇ ਹੀ ਥਾਣਾ ਨੰਬਰ 8 ਦੀ ਪੁਲਸ ਨਾਲ ਕੋਈ ਸੰਪਰਕ ਨਹÄ ਹੋ ਪਾਇਆ ਹੈ ਅਤੇ ਨਾ ਹੀ ਪੁਲਸ ਨੇ ਕੋਈ ਸਟੇਟਮੈਂਟ ਜਾਰੀ ਕੀਤੀ ਹੈ। 

ਇਹ ਵੀ ਪੜ੍ਹੋ:  ਜਥੇਦਾਰ ਨਿਮਾਣਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਮੋਦੀ ਨੂੰ ਭੇਜੀ 29ਵੀਂ ਖ਼ੂਨ ਨਾਲ ਲਿੱਖੀ ਚਿੱਠੀ


author

shivani attri

Content Editor

Related News