ਸੰਗਰੂਰ ਜੇਲ 'ਚ ਬੰਦ ਕੈਦੀ ਨੂੰ ਤੰਬਾਕੂ ਤੇ ਮੋਬਾਈਲ ਮੁਹੱਈਆ ਕਰਵਾਉਣ ਦੇ ਦੋਸ਼ 'ਚ ਪੁਲਸ ਮੁਲਾਜ਼ਮ ਸਸਪੈਂਡ

Monday, Nov 13, 2017 - 10:34 PM (IST)

ਸੰਗਰੂਰ ਜੇਲ 'ਚ ਬੰਦ ਕੈਦੀ ਨੂੰ ਤੰਬਾਕੂ ਤੇ ਮੋਬਾਈਲ ਮੁਹੱਈਆ ਕਰਵਾਉਣ ਦੇ ਦੋਸ਼ 'ਚ ਪੁਲਸ ਮੁਲਾਜ਼ਮ ਸਸਪੈਂਡ

ਸੰਗਰੂਰ— ਜ਼ਿਲਾ ਸੰਗਰੂਰ ਜੇਲ 'ਚ 10 ਸਾਲ ਦੀ ਸਜ਼ਾ ਕੱਟ ਰਹੇ ਇਕ ਕੈਦੀ ਨੂੰ ਤੰਬਾਕੂ, ਬੀੜੀਆਂ ਅਤੇ ਮੋਬਾਈਲ ਦੇਣ ਦੀ ਕੋਸ਼ਿਸ਼ ਕਰਦੇ ਸੰਗਰੂਰ ਪੀ.ਸੀ.ਆਰ. 'ਚ ਤਾਇਨਾਤ ਇਕ ਹੈੱਡ ਕੰਸਟੇਬਲ ਨੂੰ ਕਾਬੂ ਕਰ ਜੇਲ ਪ੍ਰਸ਼ਾਸਨ ਨੇ ਪੁਲਸ ਹਵਾਲੇ ਕਰ ਦਿੱਤਾ ਹੈ। ਜਿਸ ਤੋਂ ਬਾਅਦ ਜ਼ਿਲਾ ਸੰਗਰੂਰ ਪੁਲਸ ਨੇ ਉਸ 'ਤੇ ਮਾਮਲਾ ਦਰਜ ਕਰ ਤੁਰੰਤ ਹੁੰਦੀ ਕਰਵਾਈ ਕਰਦੇ ਹੋਏ ਉਸ ਨੂੰ ਡਿਊਟੀ ਤੋਂ ਸਸਪੈਂਡ ਕਰ ਦਿੱਤਾ ਹੈ।


ਜਾਣਕਾਰੀ ਮੁਤਾਬਕ ਦੋਸ਼ੀ ਜਰਨੈਲ ਸਿੰਘ ਨੇ ਆਪਣੀ ਡਿਊਟੀ ਖਤਮ ਹੋਣ ਤੋਂ ਬਾਅਦ ਜੇਲ 'ਚ 10 ਸਾਲ ਦੀ ਸਜ਼ਾ ਕੱਟ ਰਹੇ ਆਪਣੇ ਜਾਨ ਪਛਾਣ ਦੇ ਇਕ ਕੈਦੀ ਸੁੱਖਾ ਸਿੰਘ ਨੂੰ ਜੇਲ ਦੇ ਅੰਦਰ 25 ਪੈਕਟ ਤੰਬਾਕੂ, 80 ਬੀੜੀਆਂ ਦੇ ਬੰਡਲ ਅਤੇ ਮੋਬਾਈਲ ਜੇਲ ਦੀ ਕੰਧ 'ਤੋਂ ਸੁੱਟ ਕੇ ਉਪਲਬੱਧ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਸਮੇਂ ਰਹਿੰਦੇ ਜੇਲ ਪ੍ਰਸ਼ਾਸਨ ਨੇ ਜਰਨੈਲ ਨੂੰ ਕਾਬੂ ਕਰ ਲਿਆ ਅਤੇ ਸੰਗਰੂਰ ਪੁਲਸ ਹਵਾਲੇ ਕਰ ਦਿੱਤਾ। 
ਸੰਗਰੂਰ ਦੇ ਡੀ.ਐੱਸ.ਪੀ. ਸੰਜੈ ਵਡੇਰਾ ਨੇ ਦੱਸਿਆ ਕਿ ਦੋਸ਼ੀ ਜਰਨੈਲ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ।


Related News