ਮੁਅੱਤਲ DIG ਹਰਚਰਨ ਸਿੰਘ ਭੁੱਲਰ ਦੀ ਅਦਾਲਤ 'ਚ ਪੇਸ਼ੀ, CBI ਨੂੰ ਮਿਲਿਆ 5 ਦਿਨਾਂ ਦਾ ਰਿਮਾਂਡ
Saturday, Nov 01, 2025 - 04:00 PM (IST)
ਚੰਡੀਗੜ੍ਹ/ਰੂਪਨਗਰ (ਵੈੱਬ ਡੈਸਕ, ਸੁਸ਼ੀਲ) : ਰਿਸ਼ਵਤ ਮਾਮਲੇ 'ਚ ਮੁਅੱਤਲ ਕੀਤੇ ਗਏ ਪੰਜਾਬ ਦੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਨੂੰ ਸੀ. ਬੀ. ਆਈ. ਚੰਡੀਗੜ੍ਹ ਦੀ ਅਦਾਲਤ 'ਚ ਸ਼ਨੀਵਾਰ ਨੂੰ ਪੇਸ਼ ਕੀਤਾ ਗਿਆ। ਇੱਥੇ ਅਦਾਲਤ ਨੇ ਸੀ. ਬੀ. ਆਈ. ਨੂੰ ਭੁੱਲਰ ਦਾ 5 ਦਿਨਾਂ ਦਾ ਰਿਮਾਂਡ ਦੇ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਚਲਾਨ ਭਰਨ ਨੂੰ ਲੈ ਕੇ ਨਵੇਂ ਹੁਕਮ ਜਾਰੀ, ਵਾਹਨ ਚਾਲਕ ਹੁਣ ਸਿਰਫ...
ਸੀ. ਬੀ. ਆਈ. ਵਲੋਂ ਸਾਬਕਾ ਡੀ. ਆਈ. ਜੀ. ਨੂੰ ਰਿਮਾਂਡ 'ਤੇ ਲੈਣ ਲਈ ਪਹਿਲਾਂ ਹੀ ਅਰਜ਼ੀ ਦਿੱਤੀ ਗਈ ਸੀ। ਇਸ ਤੋਂ ਇਲਾਵਾ ਵਿਜੀਲੈਂਸ ਵੀ ਸਾਬਕਾ ਡੀ. ਆਈ. ਜੀ. ਨੂੰ ਆਦਮਨ ਤੋਂ ਵੱਧ ਮਾਮਲੇ 'ਚ ਪ੍ਰੋਡਕਸ਼ਨ ਵਾਰੰਟ 'ਤੇ ਲੈਣਾ ਚਾਹੁੰਦੀ ਸੀ ਪਰ ਸੀ. ਬੀ. ਆਈ. ਨੇ ਇਸ ਦਾ ਵਿਰੋਧ ਕੀਤਾ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਮਿਡ-ਡੇਅ-ਮੀਲ ਦਾ ਨਵਾਂ ਮੈਨਿਊ ਜਾਰੀ, ਅੱਜ ਤੋਂ ਖਾਣੇ 'ਚ ਮਿਲਣਗੀਆਂ ਇਹ ਚੀਜ਼ਾਂ
ਵਿਜੀਲੈਂਸ ਵਲੋਂ ਇਸ ਸਬੰਧੀ ਮੋਹਾਲੀ ਅਦਾਲਤ 'ਚ ਪਟੀਸ਼ਨ ਪਾਈ ਗਈ, ਜਿਸ ਦੀ ਸੁਣਵਾਈ ਸੋਮਵਾਰ ਨੂੰ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
