ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਦੀ ਗਿਣਤੀ ''ਚ ਆਈ ਕਮੀ

03/13/2020 2:08:43 PM

ਚੰਡੀਗੜ੍ਹ (ਸ਼ਰਮਾ) : ਸੂਬੇ 'ਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਦੀ ਗਿਣਤੀ 'ਚ 2 ਮਰੀਜ਼ਾਂ ਦੀ ਕਮੀ ਦਰਜ ਕੀਤੀ ਗਈ। ਇਹ ਕਮੀ ਸ਼ੱਕੀਆਂ ਦੀ 28 ਦਿਨਾਂ ਦੀ ਨਿਗਰਾਨੀ ਦੀ ਸਮਾਂ-ਸੀਮਾ ਪੂਰੀ ਹੋਣ ਕਰਕੇ ਹੋਈ। ਸਰਕਾਰ ਵਲੋਂ ਜਾਰੀ ਹੈਲਥ ਬੁਲੇਟਿਨ ਅਨੁਸਾਰ ਹੁਣ ਸ਼ੱਕੀ ਵਿਅਕਤੀਆਂ ਦੀ ਗਿਣਤੀ 11 ਰਹਿ ਗਈ ਹੈ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਕੀਤਾ ਜਾ ਰਿਹਾ ਹੈ, ਜਦਕਿ ਇਨ੍ਹਾਂ ਤੋਂ ਇਲਾਵਾ 2081 ਨੂੰ ਸਿਹਤ ਵਿਭਾਗ ਦੀ ਨਿਗਰਾਨੀ 'ਚ ਰੱਖਿਆ ਗਿਆ ਹੈ।

ਸਿਹਤ ਵਿਭਾਗ ਵਲੋਂ ਜਾਰੀ ਹੈਲਥ ਬੁਲੇਟਿਨ ਅਨੁਸਾਰ ਕੇਂਦਰ ਤੋਂ ਪ੍ਰਾਪਤ ਉਨ੍ਹਾਂ 6356 ਵਿਅਕਤੀਆਂ, ਜਿਨ੍ਹਾਂ ਦੀ ਵੱਖ-ਵੱਖ ਕੋਰੋਨਾ ਪ੍ਰਭਾਵਿਤ ਦੇਸ਼ਾਂ ਦੀ ਟ੍ਰੈਵਲ ਹਿਸਟਰੀ ਰਹੀ ਹੈ, 'ਚੋਂ 335 ਵਿਅਕਤੀਆਂ ਦਾ ਅਜੇ ਪੰਜਾਬ ਸਰਕਾਰ ਦਾ ਸਿਹਤ ਵਿਭਾਗ ਪਤਾ ਨਹੀਂ ਲਾ ਸਕਿਆ ਹੈ ਜਦੋਂਕਿ ਹੋਰ 154 ਦਾ ਪਤਾ ਲਾਉਣ ਦੀ ਜ਼ਿੰਮੇਵਾਰੀ ਜ਼ਿਲਾ ਪ੍ਰਸ਼ਾਸਨਾਂ ਨੂੰ ਦਿੱਤੀ ਗਈ ਹੈ। ਬੁਲੇਟਿਨ ਅਨੁਸਾਰ ਅੰਮ੍ਰਿਤਸਰ ਅਤੇ ਮੋਹਾਲੀ ਏਅਰਪੋਰਟ 'ਤੇ ਕ੍ਰਮਵਾਰ: 57110 ਅਤੇ 6312 ਯਾਤਰੀਆਂ ਦੀ ਸਕ੍ਰੀਨਿੰਗ ਕੀਤੀ ਗਈ। ਇਨ੍ਹਾਂ 'ਚੋਂ ਸਿਰਫ਼ ਅੰਮ੍ਰਿਤਸਰ ਹਵਾਈ ਅੱਡੇ 'ਤੇ ਸਕ੍ਰੀਨ ਕੀਤੇ ਗਏ ਵਿਅਕਤੀਆਂ 'ਚੋਂ 7 ਨੂੰ ਸ਼ੱਕੀ ਪਾਇਆ ਗਿਆ ਹੈ। ਇਸ ਤੋਂ ਇਲਾਵਾ ਵਾਹਗਾ/ਅਟਾਰੀ ਬਾਰਡਰ ਚੈੱਕ ਪੋਸਟ 'ਤੇ 6323 ਅਤੇ ਗੁਰਦਾਸਪੁਰ, ਡੇਰਾ ਬਾਬਾ ਨਾਨਕ ਚੈੱਕ ਪੋਸਟ 'ਤੇ 16046 ਆਦਮੀਆਂ ਦੀ ਸਕ੍ਰੀਨਿੰਗ ਕੀਤੀ ਗਈ।

ਇਹ ਵੀ ਪੜ੍ਹੋ ► ਅੰਮ੍ਰਿਤਸਰ ਹਵਾਈ ਅੱਡੇ 'ਤੇ ਮਿਲੇ ਸ਼ੱਕੀ ਵਿਅਕਤੀ 'ਚ ਕੋਰੋਨਾ ਵਾਇਰਸ ਦੇ ਲੱਛਣ

ਵੀਰਵਾਰ ਤੱਕ ਕੇਂਦਰ ਤੋਂ ਪ੍ਰਾਪਤ 6356 ਯਾਤਰੀਆਂ ਦੀ ਸੂਚੀ 'ਚੋਂ 11 ਵਿਅਕਤੀ ਕੋਰੋਨਾ ਵਾਇਰਸ ਦੇ ਸ਼ੱਕੀ ਪਾਏ ਗਏ ਹਨ, ਜਦੋਂਕਿ 3704 ਦੀ ਨਿਗਰਾਨੀ ਦੀ 28 ਦਿਨ ਦੀ ਸਮਾਂ ਹੱਦ ਪੂਰੀ ਹੋ ਚੁੱਕੀ ਹੈ। ਬੁਲੇਟਿਨ ਅਨੁਸਾਰ ਅਜੇ ਤੱਕ 1 ਸ਼ੱਕੀ ਦੀ ਰਿਪੋਰਟ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਜਦੋਂਕਿ 87 ਨਮੂਨਿਆਂ 'ਚੋਂ 80 ਵਿਅਕਤੀਆਂ ਦੇ ਸੈਂਪਲ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ, ਜਦੋਂਕਿ 6 ਸੈਂਪਲਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ।

PunjabKesari

ਚੀਨ 'ਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 3,169 ਮੌਤਾਂ
ਚੀਨ ਦੇ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਤੋਂ ਪੈਰ ਪਸਾਰਣ ਵਾਲੇ ਜਾਨਲੇਵਾ ਕੋਰੋਨਾ ਵਾਇਰਸ ਦੀ ਲਪੇਟ 'ਚ ਦੁਨੀਆ ਦੇ 118 ਦੇਸ਼ ਆ ਗਏ ਹਨ। ਸਭ ਤੋਂ ਜ਼ਿਆਦਾ ਪ੍ਰਭਾਵਿਤ ਚੀਨ ਦੇ ਲੋਕ ਹੀ ਹਨ। ਇਸ ਵਾਇਰਸ ਨੂੰ ਲੈ ਕੇ ਤਿਆਰ ਕੀਤੀ ਗਈ ਇਕ ਰਿਪੋਰਟ ਮੁਤਾਬਕ ਚੀਨ ਵਿਚ ਹੋਈਆਂ ਮੌਤਾਂ ਦੇ 80 ਫੀਸਦੀ ਮਾਮਲੇ 60 ਸਾਲ ਨਾਲੋਂ ਵੱਧ ਉਮਰ ਦੇ ਲੋਕਾਂ ਨਾਲ ਜੁੜੇ ਸਨ। ਮੌਜੂਦਾ ਸਮੇਂ ਵਿਚ ਇਸ ਤੋਂ ਪ੍ਰਭਾਵਿਤ ਲੋਕਾਂ ਦੀ ਕੁਲ ਗਿਣਤੀ ਅਧਿਕਾਰਤ ਰਿਪੋਰਟਾਂ ਨਾਲੋਂ ਜ਼ਿਆਦਾ ਹੋਣ ਦੀ ਸੰਭਾਵਨਾ ਹੈ ਅਤੇ ਇਸ ਵਾਇਰਸ ਤੋਂ ਇਨਫੈਕਟਿਡ ਹੋਣ ਕਾਰਨ ਚੀਨ ਵਿਚ ਕੋਰੋਨਾ ਨਾਲ ਹੁਣ ਤੱਕ 3,169 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 80,796 ਲੋਕ ਇਨਫੈਕਟਿਡ ਹੋਏ ਹਨ।

ਇਹ ਵੀ ਪੜ੍ਹੋ ► ਕੈਪਟਨ ਸਰਕਾਰ ਦੇ 3 ਸਾਲ, ਨਸ਼ੇ ਦੇ ਸੌਦਾਗਰਾਂ ਖਿਲਾਫ ਪੁਲਸ ਦੀਆਂ ਵੱਡੀਆਂ ਕਾਰਵਾਈਆਂ

ਇਹ ਵੀ ਪੜ੍ਹੋ ►  ਮੌੜ ਮੰਡੀ 'ਚ ਛੱਤ ਡਿੱਗਣ ਕਾਰਨ ਇਕੋਂ ਪਰਿਵਾਰ ਦੇ 3 ਜੀਆਂ ਦੀ ਮੌਤ


Anuradha

Content Editor

Related News