ਹੈਰਾਨੀਜਨਕ, ਇਕੱਠੇ ਰਹਿ ਰਹੇ ਜੋੜੇ 'ਚੋਂ ਪਤਨੀ ਨੂੰ ਹੋਇਆ ਕੋਰੋਨਾ, ਪਤੀ ਦੀ ਰਿਪੋਰਟ ਆਈ ਨੈਗੇਟਿਵ

Tuesday, May 05, 2020 - 03:14 PM (IST)

ਹੈਰਾਨੀਜਨਕ, ਇਕੱਠੇ ਰਹਿ ਰਹੇ ਜੋੜੇ 'ਚੋਂ ਪਤਨੀ ਨੂੰ ਹੋਇਆ ਕੋਰੋਨਾ, ਪਤੀ ਦੀ ਰਿਪੋਰਟ ਆਈ ਨੈਗੇਟਿਵ

ਖਰੜ (ਸ਼ਸ਼ੀ) : ਖਰੜ ਸ਼ਹਿਰ ਅੰਦਰ ਪਿਛਲੀ ਦਿਨੀਂ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ  ਕੋਰੋਨਾ ਵਾਇਰਸ ਤੋਂ 2 ਵਿਆਹੁਤਾ ਔਰਤਾਂ ਪੀੜਤ ਪਾਈਆਂ ਗਈਆਂ ਹਨ ਪਰ ਉਨ੍ਹਾਂ ਦੇ ਪਤੀ ਅਤੇ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਇਸ ਗੱਲ ਨੂੰ ਲੈ ਕੇ ਲੋਕਾਂ 'ਚ ਬਹੁਤ ਚਰਚਾ ਹੈ ਕਿ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਕਿਸੇ ਦੇ ਸੰਪਰਕ 'ਚ ਆਉਣ ਨਾਲ ਹੀ ਕੋਰੋਨਾ ਵਾਇਰਸ ਫੈਲਦਾ ਹੈ। ਜ਼ਿਕਰਯੋਗ ਹੈ ਕਿ ਅੱਜ ਹਰ ਵਿਅਕਤੀ ਮਾਸਕ ਲਗਾਈ ਫਿਰਦਾ ਹੈ ਅਤੇ ਸੈਨੇਟਾਈਜ਼ਰ ਦਾ ਖੁੱਲ੍ਹ ਕੇ ਇਸਤੇਮਾਲ ਕਰ ਰਿਹਾ ਹੈ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਜੇਕਰ ਪਤੀ-ਪਤਨੀ ਇਕੋ ਘਰ 'ਚ ਇਕੋ ਕਮਰੇ 'ਚ ਇਕੱਠੇ ਰਹਿ ਰਹੇ ਹਨ ਤਾਂ ਉਨ੍ਹਾਂ ਦੋਹਾਂ 'ਚ ਇਹ ਬੀਮਾਰੀ ਕਿਉਂ ਨਹੀਂ ਹੋਈ?

ਇਹ ਵੀ ਪੜ੍ਹੋ : Breaking : ਸੰਗਰੂਰ 'ਚ 'ਕੋਰੋਨਾ' ਦਾ ਕਹਿਰ ਜਾਰੀ, 22 ਨਵੇਂ ਮਾਮਲੇ ਆਏ ਸਾਹਮਣੇ 

ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ਦੇਸੂਮਾਜਰਾ ਵਿਖੇ ਵਨੀਤਾ ਨਾਂ ਦੀ ਇਕ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਵਿਆਹੁਤਾ ਜਿਸ ਦਾ ਵਿਆਹ ਦਸੰਬਰ 'ਚ ਹੋਇਆ ਸੀ ਅਤੇ ਜੋ ਦੇਸੂਮਾਜਰਾ ਵਿਖੇ ਮਾਰਚ ਤੋਂ ਰਹਿ ਰਹੀ ਸੀ, ਉਹ ਵੀ ਕੋਰੋਨਾ ਵਾਇਰਸ ਤੋਂ ਪੀੜਤ ਪਾਈ ਗਈ। ਇਸ ਤੋਂ ਬਾਅਦ ਸਿਹਤ ਵਿਭਾਗ ਨੇ ਉਸ ਦੇ ਪਤੀ ਨੂੰ ਏਕਾਂਤਵਾਸ 'ਚ ਭੇਜ ਦਿੱਤਾ ਸੀ। ਉਸ ਦੇ ਵੀ ਸੈਂਪਲ ਲਏ ਗਏ ਪਰ ਕੱਲ ਉਸ ਦੀ ਰਿਪੋਰਟ ਨੈਗੇਟਿਵ ਆਈ ਸੀ।  ਦੂਜੇ ਕੇਸ 'ਚ ਵੀ ਸਿਹਤ ਵਿਭਾਗ ਵਲੋਂ ਵਿਆਹੁਤਾ ਦੇ ਪਤੀ ਅਤੇ ਬੱਚਿਆਂ ਦੇ ਸੈਂਪਲ ਲੈ ਕੇ ਟੈਸਟ ਕੀਤੇ ਗਏ, ਉਹ ਸਾਰੇ ਵੀ ਨੈਗੇਟਿਵ ਪਾਏ ਗਏ ਸਨ। ਇਹ ਔਰਤ ਵੀ ਆਪਣੇ ਪਤੀ ਅਤੇ ਪਰਿਵਾਰ ਨਾਲ ਹੀ ਰਹਿ ਰਹੀ ਸੀ। ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਵੀ ਬਹੁਤ ਹੈਰਾਨੀ ਪਾਈ ਜਾ ਰਹੀ ਹੈ ਕਿ ਇਹ ਵਾਇਰਸ ਮਾਹਿਰਾਂ ਅਨੁਸਾਰ ਸੰਪਰਕ ਨਾਲ ਫੈਲਦਾ ਹੈ ਪਰ ਉਪਰੋਕਤ ਦੋਵਾਂ ਕੇਸਾਂ 'ਚ ਅਜਿਹਾ ਨਹੀਂ ਪਾਇਆ ਗਿਆ।

ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਕੋਰੋਨਾ ਦਾ ਵੱਡਾ 'ਧਮਾਕਾ',  39 ਸ਼ਰਧਾਲੂਆਂ ਸਣੇ 42 ਦੀ ਰਿਪੋਰਟ ਆਈ ਪਾਜ਼ੇਟਿਵ 


author

Anuradha

Content Editor

Related News