ਗੋਰਾਇਆ 'ਚ ਨਿਰ-ਵਸਤਰ ਮਿਲੀ ਔਰਤ ਦੀ ਲਾਸ਼ ਦੇ ਮਾਮਲੇ 'ਚ ਹੈਰਾਨੀਜਨਕ ਖ਼ੁਲਾਸਾ
Thursday, Nov 21, 2024 - 11:43 AM (IST)
ਗੋਰਾਇਆ (ਮੁਨੀਸ਼)-ਗੋਰਾਇਆ ਵਿਖੇ ਬੀਤੇ ਦਿਨੀਂ ਨਗਨ ਹਾਲਤ ’ਚ ਇਕ ਔਰਤ ਦੀ ਲਾਸ਼ ਮਿਲਣ ਨਾਲ ਦਹਿਸ਼ਤ ਫੈਲ ਗਈ ਸੀ। ਜਲੰਧਰ ਦਿਹਾਤੀ ਪੁਲਸ ਨੇ ਸ਼ਿਕਾਇਤ ਮਿਲਣ ਦੇ 5 ਘੰਟਿਆਂ ਅੰਦਰ ਹੀ ਕਤਲ ਕੇਸ ਨੂੰ ਸੁਲਝਾਉਂਦਿਆਂ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਲਿਆਕਤ ਅਲੀ ਉਰਫ਼ ਬਲਜ਼ਈ ਪੁੱਤਰ ਮੁਹੰਮਦ ਸਫ਼ੀ ਵਾਸੀ ਪਿੰਡ ਗੜ੍ਹਾ ਥਾਣਾ ਫਿਲੌਰ ਅਤੇ ਉਸ ਦੇ ਭਰਾ ਅਬਦੁਲ ਗਨੀ ਪੁੱਤਰ ਮੁਹੰਮਦ ਸਫ਼ੀ ਵਜੋਂ ਹੋਈ ਹੈ। ਇਸ ਕੇਸ ’ਚ ਨਾਮਜ਼ਦ ਗਨੀ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।
ਗੱਲਬਾਤ ਕਰਦਿਆਂ ਸੀਨੀਅਰ ਕਪਤਾਨ ਪੁਲਸ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਕੇਸ ਨੂੰ ਸੁਲਝਾਉਣ ਵਾਲੀ ਪੁਲਸ ਟੀਮ ਦੀ ਅਗਵਾਈ ਐੱਸ. ਪੀ. ਇਨਵੈਸਟੀਗੇਸ਼ਨ ਜਸਰੂਪ ਕੌਰ ਬਾਠ ਅਤੇ ਡੀ. ਐੱਸ. ਪੀ. ਫਿਲੌਰ ਸਰਵਣ ਸਿੰਘ ਬੱਲ ਨੇ ਕੀਤੀ। ਸਫ਼ਲਤਾ ਉਦੋਂ ਮਿਲੀ ਜਦੋਂ ਜਾਂਚ ਦੌਰਾਨ ਇਲਾਕੇ ’ਚ ਸ਼ੱਕੀਆਂ ਦੀ ਪਛਾਣ ਕੀਤੀ ਗਈ, ਜਿਸ ਨਾਲ ਉਹ ਮੁਲਜ਼ਮਾਂ ਤੱਕ ਪਹੁੰਚ ਗਏ।
ਇਹ ਵੀ ਪੜ੍ਹੋ-ਮਥੁਰਾ ਦੇ ਸ਼੍ਰੀ ਬਾਂਕੇ ਬਿਹਾਰੀ ਮੰਦਿਰ 'ਚ ਜਲੰਧਰ ਦੇ ਵਿਅਕਤੀ ਦੀ ਮੌਤ, 5 ਸੈਕਿੰਡਾਂ 'ਚ ਇੰਝ ਨਿਕਲੇ ਪ੍ਰਾਣ
ਲਗਾਤਾਰ ਪੁੱਛਗਿੱਛ ਕਰਨ ’ਤੇ ਮੁਲਜ਼ਮ ਨੇ ਜੁਰਮ ਕਬੂਲ ਲਿਆ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਗੋਰਾਇਆ ਅੱਟਾ ਨਹਿਰ ਨੇੜੇ ਪਲਾਟ ਵਿਖੇ ਗੰਦੇ ਪਾਣੀ ’ਚੋਂ ਲਾਸ਼ ਅਤੇ ਕਪੜੇ ਬਰਾਮਦ ਕੀਤੇ ਹਨ। ਜਾਂਚ ’ਚ ਸਾਹਮਣੇ ਆਇਆ ਕਿ ਮੁਲਜ਼ਮ ਨੇ ਆਪਣੇ ਅਤੇ ਪੀੜਤ ਦੇ ਮੋਬਾਇਲਾਂ ਨੂੰ ਤੋੜ ਕੇ ਸਬੂਤਾਂ ਨੂੰ ਨਸ਼ਟ ਕਰਨ ਦੀ ਯੋਜਨਾ ਬਣਾਈ ਸੀ।
ਐੱਸ. ਐੱਸ. ਪੀ. ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਫਿਲੌਰ ਵਿਖੇ ਕੇਸ ਦਰਜ ਕੀਤਾ ਗਿਆ ਹੈ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਲਿਆਕਤ ਅਲੀ ਦੇ ਮ੍ਰਿਤਕਾ ਨਾਲ ਨਾਜਾਇਜ਼ ਸੰਬੰਧ ਸਨ। ਘਟਨਾ ਵਾਲੇ ਦਿਨ ਉਹ ਆਪਣੇ ਭਰਾ ਅਬਦੁਲ ਗਨੀ ਨਾਲ ਉਕਤ ਲੜਕੀ ਨੂੰ ਨਹਿਰ ਕੋਲ ਮਿਲਿਆ। ਇਸ ਦੌਰਾਨ ਉਨ੍ਹਾਂ ਦਾ ਝਗੜਾ ਹੋਇਆ, ਜਿਸ ਦੌਰਾਨ ਲਿਆਕਤ ਅਲੀ ਨੇ ਔਰਤ ਦਾ ਗਲਾ ਘੁੱਟ ਦਿੱਤਾ। ਮੁਲਜ਼ਮ ਨੇ ਆਪਣੇ ਭਰਾ ਦੀ ਮਦਦ ਨਾਲ ਸਬੂਤ ਮਿਟਾਉਣ ਲਈ ਲਾਸ਼ ਨੂੰ ਛੱਪੜ ’ਚ ਸੁੱਟ ਦਿੱਤਾ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੂੰ ਸਥਾਨਕ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ, ਤਾਂ ਜੋ ਹੋਰ ਸਬੂਤ ਬਰਾਮਦ ਕੀਤੇ ਜਾ ਸਕਣ ਅਤੇ ਫ਼ਰਾਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।
ਇਹ ਵੀ ਪੜ੍ਹੋ-300 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਲੈਣ ਵਾਲਿਆਂ ਲਈ ਅਹਿਮ ਖ਼ਬਰ, ਜਾਰੀ ਹੋ ਗਏ ਸਖ਼ਤ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8