ਭਗਵੰਤ ਮਾਨ ਦੀ ਸ਼ਰਾਬ ਪੀਣ ਦੀ ਆਦਤ ''ਤੇ ਚੋਟੀ ਦੇ ਅਕਾਲੀ ਆਗੂ ਨੇ ਦਿੱਤਾ ਤਿੱਖਾ ਬਿਆਨ (ਵੀਡੀਓ)

11/26/2015 5:16:19 PM

ਪਟਿਆਲਾ : ਸੰਗਰੂਰ ਤੋਂ ਆਪ ਦੇ ਸੰਸਦ ਮੈਂਬਰ ਭਗਵੰਤ ਮਾਨ ਦੇ ਡੋਪ ਟੈਸਟ ਵਾਲੇ ਬਿਆਨ ''ਤੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਪਲਟਵਾਰ ਕੀਤਾ ਹੈ। ਰੱਖੜਾ ਨੇ ਕਿਹਾ ਹੈ ਕਿ ਭਗਵੰਤ ਮਾਨ ਨਸ਼ੇ ਦਾ ਇਸ ਕਦਰ ਆਦੀ ਹੈ ਕਿ ਉਹ ਸ਼ਰਾਬ ਪੀਤੇ ਬਗੈਰ ਉੱਠ ਨਹੀਂ ਸਕਦਾ ਅਤੇ ਸ਼ਰਾਬ ਦੇ ਨਸ਼ੇ ''ਚ ਹੀ ਗੁਰਦੁਆਰੇ ਵੀ ਚਲਾ ਜਾਂਦਾ ਹੈ, ਫਿਰ ਉਸ ਦੇ ਮੂੰਹੋਂ ਡੋਪ ਟੈਸਟ ਦੀ ਗੱਲ ਕੁਝ ਫੱਬਦੀ ਨਹੀਂ।
ਜ਼ਿਕਰਯੋਗ ਹੈ ਕਿ ਸੁਰਜੀਤ ਸਿੰਘ ਰੱਖੜਾ ਨੇ ਇਹ ਬਿਆਨ ਭਗਵੰਤ ਮਾਨ ਦੇ ਉਸ ਬਿਆਨ ਦੇ ਜਵਾਬ ''ਚ ਦਿੱਤਾ ਹੈ, ਜਿਸ ''ਚ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਅਤੇ ਹੋਰ ਮੰਤਰੀਆਂ ਨੂੰ ਡੋਪ ਟੈਸਟ ਕਰਵਾਉਣ ਦਾ ਚੈਲੇਂਜ ਦਿੱਤਾ ਸੀ। 


Babita Marhas

News Editor

Related News