ਪੰਜਾਬ ਵਿਧਾਨ ਸਭਾ ਦੇ ਮੁੱਖ ਸੈਕਟਰੀ ਬਣੇ ਸੁਰਿੰਦਰਪਾਲ

2021-07-24T21:48:30.72

ਜ਼ੀਰਾ(ਗੁਰਮੇਲ ਸੇਖਵਾਂ)- ਪੰਜਾਬ ਵਿਧਾਨ ਸਭਾ ਵਿਚ ਸੰਯੁਕਤ ਸੈਕਟਰੀ ਵਜੋ ਪਹਿਲਾਂ ਸੇਵਾਵਾਂ ਦੇ ਰਹੇ ਸੁਰਿੰਦਰਪਾਲ ਨੂੰ ਪੰਜਾਬ ਵਿਧਾਨ ਸਭਾ ਦਾ ਮੁੱਖ ਸੈਕਟਰੀ ਨਿਯੁਕਤ ਕੀਤਾ ਗਿਆ ਹੈ। ਨਵ-ਨਿਯੁਕਤ ਪੰਜਾਬ ਵਿਧਾਨ ਸਭਾ ਮੁੱਖ ਸੈਕਟਰੀ ਵਜੋਂ ਸੁਰਿੰਦਰਪਾਲ ਨੇ ਅੱਜ ਆਪਣਾ ਆਹੁਦਾ ਸੰਭਾਲ ਲਿਆ ਹੈ।

ਇਹ ਵੀ ਪੜ੍ਹੋ- ਕਾਂਗਰਸੀ ਵਿਧਾਇਕ ਹੈਨਰੀ ਦੇ ਦਫ਼ਤਰ ’ਚ ਚੱਲੀ ਗੋਲੀ, ਇੱਕ ਜ਼ਖ਼ਮੀ
ਦੱਸਣਯੋਗ ਹੈ ਕਿ ਸੁਰਿੰਦਰਪਾਲ ਮਾਰਚ ਮਹੀਨੇ ਤੋਂ ਪੰਜਾਬ ਵਿਧਾਨ ਸਭਾ ਵਿਚ ਪਹਿਲਾਂ ਕਾਰਜਕਾਰੀ ਸੈਕਟਰੀ ਵਜੋਂ ਕੰਮ ਕਰ ਰਹੇ ਸਨ ਅਤੇ 31 ਮਾਰਚ ਤੋਂ ਮੁੱਖ ਸੈਕਟਰੀ ਦੇ ਅਹੁਦੇ ’ਤੇ ਸ਼੍ਰੀਮਤੀ ਸ਼ਸ਼ੀਪਾਲ ਮਿਸ਼ਰਾ ਦੇ ਸੇਵਾਮੁਕਤ ਹੋਣ ਉਪਰੰਤ ਸੁਰਿੰਦਰਪਾਲ ਵਾਧੂ ਚਾਰਜ ਸੰਭਾਲ ਰਹੇ ਸਨ ਪਰ ਹੁਣ ਪੰਜਾਬ ਵਿਧਾਨ ਸਭਾ ਸਪੀਕਰ ਵਲੋਂ ਸੁਰਿੰਦਰਪਾਲ ਨੂੰ ਮੁੱਖ ਸੈਕਟਰੀ ਪੰਜਾਬ ਵਿਧਾਨ ਸਭਾ ਨਿਯੁਕਤ ਕੀਤਾ ਗਿਆ ਹੈ, ਜਿਸ ’ਤੇ ਉਨ੍ਹਾਂ ਨੇ ਆਪਣਾ ਅਹੁਦਾ ਸੰਭਾਲ ਕੇ ਪੂਰਨ ਰੂਪ ਵਿਚ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ-  ਸਿੰਘੂ ਬਾਰਡਰ ’ਤੇ ਕਿਸਾਨਾਂ ਦੇ ਤੰਬੂਆਂ ਨੂੰ ਲੱਗੀ ਭਿਆਨਕ ਅੱਗ, ਜਤਾਇਆ ਵੱਡੀ ਸਾਜ਼ਿਸ਼ ਦਾ ਖਦਸ਼ਾ (ਵੀਡੀਓ)

 


Bharat Thapa

Content Editor Bharat Thapa